Fri, Apr 26, 2024
Whatsapp

'ਅਗਨੀਵੀਰਾਂ' ਲਈ CAPF ਤੇ ਅਸਾਮ ਰਾਈਫਲਜ਼ 'ਚ 10 ਫ਼ੀਸਦੀ ਆਸਾਮੀਆਂ ਰਾਖਵੀਆਂ ਰੱਖਣ ਦਾ ਫ਼ੈਸਲਾ

Written by  Ravinder Singh -- June 18th 2022 09:51 AM -- Updated: June 18th 2022 10:37 AM
'ਅਗਨੀਵੀਰਾਂ' ਲਈ CAPF ਤੇ ਅਸਾਮ ਰਾਈਫਲਜ਼ 'ਚ 10 ਫ਼ੀਸਦੀ ਆਸਾਮੀਆਂ ਰਾਖਵੀਆਂ ਰੱਖਣ ਦਾ ਫ਼ੈਸਲਾ

'ਅਗਨੀਵੀਰਾਂ' ਲਈ CAPF ਤੇ ਅਸਾਮ ਰਾਈਫਲਜ਼ 'ਚ 10 ਫ਼ੀਸਦੀ ਆਸਾਮੀਆਂ ਰਾਖਵੀਆਂ ਰੱਖਣ ਦਾ ਫ਼ੈਸਲਾ

ਨਵੀਂ ਦਿੱਲੀ : ਗ੍ਰਹਿ ਮੰਤਰਾਲੇ ਨੇ CAPF ਤੇ ਅਸਾਮ ਰਾਈਫਲਜ਼ ਵਿੱਚ ਭਰਤੀ ਵਿੱਚ ਅਗਨੀਪਥ ਸਕੀਮ ਦੇ ਤਹਿਤ 4 ਸਾਲ ਪੂਰੇ ਕਰ ਚੁੱਕੇ 'ਅਗਨੀਵੀਰਾਂ' ਲਈ 10% ਅਸਾਮੀਆਂ ਰਾਖਵੀਆਂ ਕਰਨ ਦਾ ਇੱਕ ਮਹੱਤਵਪੂਰਨ ਫ਼ੈਸਲਾ ਲਿਆ ਹੈ। ਗ੍ਰਹਿ ਮੰਤਰਾਲੇ ਵੱਲੋਂ 'ਅਗਨੀਵੀਰਾਂ' ਲਈ 10 ਫ਼ੀਸਦੀ ਰਾਖਵੀਆਂ ਤੇ ਉਮਰ ਹੱਦ 'ਚ 3 ਸਾਲ ਦੀ ਛੋਟ ਦਾ ਫ਼ੈਸਲਾਇਸ ਦੇ ਨਾਲ, ਗ੍ਰਹਿ ਮੰਤਰਾਲੇ ਨੇ CAPF ਅਤੇ ਅਸਾਮ ਰਾਈਫਲਜ਼ ਵਿੱਚ ਭਰਤੀ ਲਈ ਅਗਨੀਵੀਰਾਂ ਲਈ ਨਿਰਧਾਰਤ ਉਮਰ ਹੱਦ ਵਿੱਚ 3 ਸਾਲ ਦੀ ਛੋਟ ਦੇਣ ਦਾ ਫੈਸਲਾ ਕੀਤਾ ਹੈ। ਅਗਨੀਪਥ ਸਕੀਮ ਦੇ ਪਹਿਲੇ ਬੈਚ ਲਈ ਇਹ ਛੋਟ 5 ਸਾਲ ਹੋਵੇਗੀ। ਜਾਣਕਾਰੀ ਅਨੁਸਾਰ ਮੁਲਕ ਭਰ ਵਿੱਚ ਵਧ ਰਹੇ ਵਿਰੋਧ ਪ੍ਰਦਰਸ਼ਨਾਂ ਤੇ ਹਿੰਸਕ ਪ੍ਰਦਰਸ਼ਨਾਂ ਦੇ ਵਿਚਕਾਰ, ਗ੍ਰਹਿ ਮੰਤਰਾਲੇ ਨੇ ਸ਼ਨਿੱਚਰਵਾਰ ਨੂੰ ਅਗਨੀਪਥ ਯੋਜਨਾ ਦੇ ਤਹਿਤ 4 ਸਾਲ ਪੂਰੇ ਕਰਨ ਵਾਲੇ ਅਗਨੀਵੀਰਾਂ ਲਈ CAPF ਅਤੇ ਅਸਾਮ ਰਾਈਫਲਜ਼ ਵਿੱਚ ਹੋਣ ਵਾਲੀਆਂ ਭਰਤੀਆਂ ਵਿੱਚ 10 ਫ਼ੀਸਦੀ ਅਸਾਮੀਆਂ ਰਾਖਵੀਆਂ ਕਰਨ ਦਾ ਇੱਕ ਮਹੱਤਵਪੂਰਨ ਫੈਸਲਾ ਲਿਆ ਹੈ। ਇਸ ਦੇ ਨਾਲ ਹੀ ਗ੍ਰਹਿ ਮੰਤਰਾਲੇ ਨੇ CAPF ਤੇ ਅਸਾਮ ਰਾਈਫਲਜ਼ ਵਿੱਚ ਭਰਤੀ ਲਈ ਅਗਨੀਵੀਰਾਂ ਲਈ ਨਿਰਧਾਰਤ ਵੱਧ ਤੋਂ ਵੱਧ ਭਰਤੀ ਉਮਰ ਹੱਦ 'ਚ ਤਿੰਨ ਸਾਲ ਦੀ ਛੋਟ ਦੇਣ ਦਾ ਫੈਸਲਾ ਕੀਤਾ ਹੈ ਅਤੇ ਅਗਨੀਪਥ ਯੋਜਨਾ ਦੇ ਪਹਿਲੇ ਬੈਚ ਲਈ ਇਹ ਛੋਟ 5 ਸਾਲ ਹੋਵੇਗੀ।

ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਸੀ, 'ਪਿਛਲੇ ਦੋ ਸਾਲਾਂ ਤੋਂ ਕੋਰੋਨਾ ਮਹਾਮਾਰੀ ਕਾਰਨ ਫੌਜ 'ਚ ਭਰਤੀ ਪ੍ਰਕਿਰਿਆ ਪ੍ਰਭਾਵਿਤ ਹੋਈ ਸੀ, ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਗਨੀਪਥ ਯੋਜਨਾ 'ਚ ਸ਼ਾਮਲ ਨੌਜਵਾਨਾਂ ਦੀ ਚਿੰਤਾ ਕਰਦੇ ਹੋਏ ਉਨ੍ਹਾਂ ਨੂੰ ਦੋ ਸਾਲ ਦੀ ਰਿਆਇਤ ਦਿੱਤੀ। ਇਹ ਵੀ ਪੜ੍ਹੋ : ਕਾਬੁਲ ਦੇ ਕਰਤੇ ਪ੍ਰਵਾਨ ਗੁਰਦੁਆਰਾ ਸਾਹਿਬ 'ਤੇ ਦਹਿਸ਼ਤਗਰਦਾਂ ਵੱਲੋਂ ਹਮਲਾ  

Top News view more...

Latest News view more...