ਯੋ ਯੋ ਹਨੀ ਸਿੰਘ ਪਹੁੰਚੇ ਪੁਲਿਸ ਥਾਣੇ, ਪੰਜ ਲੋਕਾਂ ਖਿਲਾਫ ਕਰਵਾਈ ਸ਼ਕਾਇਤ ਦਰਜ
ਨਵੀਂ ਦਿੱਲੀ, 8 ਅਪ੍ਰੈਲ (ਏਜੰਸੀ): ਸੰਗੀਤਕਾਰ ਅਤੇ ਰੈਪਰ ਯੋ ਯੋ ਹਨੀ ਸਿੰਘ ਨੇ 27 ਮਾਰਚ ਨੂੰ ਦੱਖਣੀ ਦਿੱਲੀ ਦੇ ਇੱਕ ਕਲੱਬ ਵਿੱਚ ਦੁਰਵਿਵਹਾਰ ਝੇਲਣ ਤੋਂ ਬਾਅਦ ਪੰਜ ਵਿਅਕਤੀਆਂ ਦੇ ਇੱਕ ਸਮੂਹ ਦੇ ਖਿਲਾਫ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਇਹ ਵੀ ਪੜ੍ਹੋ: ਨਵੇਂ ਨੈਸ਼ਨਲ ਹਾਈਵੇ ਪ੍ਰੋਜੈਕਟਾਂ ਦੀ ਪ੍ਰਵਾਨਗੀ ਲਈ ਨਿਤਿਨ ਗਡਕਰੀ ਨੂੰ ਮਿਲਣ ਪਹੁੰਚੇ ਲੋਕ ਨਿਰਮਾਣ ਮੰਤਰੀ ਪੰਜਾਬ ਪਤਾ ਲੱਗਿਆ ਕਿ 27 ਮਾਰਚ ਨੂੰ ਹੌਜ਼ ਖਾਸ ਥਾਣੇ ਵਿੱਚ ਯੋ-ਯੋ ਹਨੀ ਸਿੰਘ ਦੇ ਨਾਂ ਨਾਲ ਜਾਣੇ ਜਾਂਦੇ ਹਿਰਦੇਸ਼ ਸਿੰਘ ਨਾਲ ਬਦਸਲੂਕੀ, ਦੁਰਵਿਵਹਾਰ ਅਤੇ ਧਮਕੀਆਂ ਦੇਣ ਦੀ ਸ਼ਿਕਾਇਤ ਮਿਲੀ ਸੀ, ਜਿਸ ਵਿੱਚ ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਹੈ ਕਿ ਬੀਤੀ 26 ਮਾਰਚ ਦੀ ਰਾਤ ਨੂੰ 27, ਸਾਊਥ ਐਕਸਟੈਂਸ਼ਨ-2, ਨਵੀਂ ਦਿੱਲੀ ਦੇ ਇੱਕ ਕਲੱਬ ਵਿੱਚ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ 5-6 ਅਣਪਛਾਤੇ ਵਿਅਕਤੀ ਜ਼ਬਰਦਸਤੀ ਸਟੇਜ 'ਤੇ ਦਾਖਲ ਹੋਏ ਅਤੇ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਸ਼ੋਅ ਵਿੱਚ ਵਿਘਨ ਪਾਉਣਾ ਸ਼ੁਰੂ ਕਰ ਦਿੱਤਾ। ਸ਼ਿਕਾਇਤ ਦੀ ਕਾਪੀ ਵਿਚ ਅੱਗੇ ਦੱਸਿਆ ਗਿਆ ਹੈ ਕਿ ਮੁਲਜ਼ਮਾਂ ਨੇ ਸਟੇਜ 'ਤੇ ਬੀਅਰ ਦਿਖਾਉਣੀ ਸ਼ੁਰੂ ਕਰ ਦਿੱਤੀ ਅਤੇ ਕਲਾਕਾਰਾਂ ਨੂੰ ਸਟੇਜ 'ਤੇ ਧੱਕਾ ਦਿੱਤਾ। ਇਕ ਮੁਲਜ਼ਮ ਨੇ ਸਿੰਘ ਦਾ ਹੱਥ ਫੜ ਲਿਆ ਅਤੇ ਉਸ ਨੂੰ ਸਟੇਜ ਦੇ ਸਾਹਮਣੇ ਵੱਲ ਖਿੱਚਣਾ ਸ਼ੁਰੂ ਕਰ ਦਿੱਤਾ। ਪੁਲਿਸ ਨੇ ਕਿਹਾ ਕਿ "ਹਾਲਾਂਕਿ, ਸਿੰਘ ਬਚਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਦੋਸ਼ੀ ਲਗਾਤਾਰ ਉਸਨੂੰ ਧਮਕੀਆਂ ਦਿੰਦੇ ਰਹੇ। ਇਸ ਦੇ ਅਨੁਸਾਰ, ਆਈਪੀਸੀ ਦੀ ਧਾਰਾ 323/341/506/34 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਅਤੇ ਜਾਂਚ ਦੌਰਾਨ ਸਾਰੇ ਪੰਜ ਮੁਲਜ਼ਮਾਂ ਦੀ ਪਛਾਣ ਕਰ ਲਈ ਗਈ ਹੈ।" ਇਹ ਵੀ ਪੜ੍ਹੋ: ਸੀ.ਐੱਮ ਭਗਵੰਤ ਮਾਨ ਨੇ ਗੈਂਗਸਟਰਾਂ ਵਿਰੁੱਧ ਛੇੜੀ ਜੰਗ; ਪੁਲਿਸ ਕਮਿਸ਼ਨਰਾਂ, ਐਸਐਸਪੀਜ਼ ਨੂੰ ਆਦੇਸ਼ ਜਾਰੀ ਪੁਲਿਸ ਨੇ ਦੱਸਿਆ ਕਿ ਕੁਝ ਅਹਿਮ ਸਬੂਤ ਇਕੱਠੇ ਕੀਤੇ ਜਾਣੇ ਹਨ ਅਤੇ ਉਸ ਮੁਤਾਬਕ ਗ੍ਰਿਫਤਾਰੀ ਕੀਤੀ ਜਾਵੇਗੀ। ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। -PTC News