ਮੁੱਖ ਖਬਰਾਂ

ਗੁੰਡਾਗਰਦੀ ਦਾ ਨੰਗਾ ਨਾਚ, ਕਿਰਪਾਨ ਨਾਲ ਵੱਢਿਆ ਨੌਜਵਾਨ ਦਾ ਗੁੱਟ, ਭੱਜ ਕੇ ਬਚਾਈ ਜਾਨ

By Pardeep Singh -- May 17, 2022 4:21 pm

ਅੰਮ੍ਰਿਤਸਰ: ਪੰਜਾਬ ਵਿੱਚ ਕਤਲੋਗਾਰਦ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਅੰਮ੍ਰਿਤਸਰ ਵਿੱਚ ਸ੍ਰੀ ਹਰਿਮੰਦਰ ਸਾਹਿਬ ਨੇੜੇ ਘੰਟਾ ਘਰ ਪਾਲਾਜ਼ਾ ਦੇ ਕੋਲ ਗੁੰਡਾਗਰਦੀ ਦਾ ਨੰਗਾ ਨਾਚ ਵੇਖਿਆ ਗਿਆ। ਜਿਥੇ ਲੜਾਈ ਹੋਈ ਸੀ ਉਸ ਦੇ ਐਨ ਸਾਹਮਣੇ ਪੁਲਿਸ ਦਾ ਕੰਟਰੋਲ ਰੂਮ ਹੈ। ਇਕ ਨੌਜਵਾਨ ਦਾ ਗੁੱਟ ਉਤੇ ਕਿਰਪਾਨ ਨਾਲ ਵਾਰ ਕੀਤਾ ਗਿਆ।

  ਪੀੜਤ ਨੌਜਵਾਨ ਨੇ ਇਲਜ਼ਾਮ ਲਗਾਇਆ ਹੈ ਕਿ ਘਟਨਾ ਨੂੰ 2 ਦਿਨ ਹੋ ਗਏ ਹਨ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਥਾਣੇ ਵਿੱਚ ਮਾਮਲਾ ਦਰਜ ਕਰਵਾਉਣ ਲਈ ਵੀ ਜਦੋ-ਜਹਿਦ ਕਰਨੀ ਪਈ ਸੀ। ਪੀੜਤ ਪਰਿਵਾਰ ਨੇ ਇਲਜ਼ਾਮ ਲਗਾਇਆ ਹੈ ਕਿ ਐਫਆਈਆਰ ਵਾਪਸ ਲੈਣ ਲਈ ਵਿਰੋਧੀਆਂ ਵੱਲੋਂ  ਧਮਕੀਆ ਦਿੱਤੀਆਂ ਗਈਆ ਹਨ।

ਇਸ ਘਟਨਾ ਦੀ ਸੀਸੀਟੀਵੀ ਵੀਡੀਓ ਵੀ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇ ਕਿਰਪਾਨਾਂ ਲੈ ਕੇ ਇਕ ਨੌਜਵਾਨ ਉੱਤੇ ਹਮਲਾ ਕੀਤਾ ਜਾਂਦਾ ਹੈ। ਨੌਜਵਾਨ ਦੇ ਗੁੱਟ ਉੱਤੇ ਕਿਰਪਾਨ ਨਾਲ ਵਾਰ ਕੀਤਾ ਜਾਂਦਾ ਹੈ ਅਤੇ ਨੌਜਵਾਨ ਦੇ ਗੁੱਟ ਉੱਤੇ ਗਹਿਰੀ ਜ਼ਖ਼ਮ ਹੁੰਦਾ ਹੈ।

ਪੀੜਤ ਨੌਜਵਾਨ ਦੇ ਪਰਿਵਾਰ ਨੇ ਇਹ ਵੀ ਇਲਜ਼ਾਮ ਲਗਾਇਆ ਹੈ ਕਿ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਜਿਹੜੇ ਵਿਅਕਤੀਆਂ ਨੇ ਕਿਰਪਾਨਾਂ ਨਾਲ ਹਮਲਾ ਕੀਤਾ ਸੀ ਉਸ ਉੱਤੇ ਸਖ਼ਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ:ਨਿੱਜੀ ਪ੍ਰੈਕਟਿਸ ਕਰਨ ਵਾਲੇ ਸਰਕਾਰੀ ਡਾਕਟਰਾਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ: ਸਿਵਲ ਸਰਜਨ

-PTC News

  • Share