Fauja Singh Diet Plan : 114 ਸਾਲਾ ਅੰਤਰਰਾਸ਼ਟਰੀ ਸਿੱਖ ਦੌੜਾਕ ਫੌਜਾ ਸਿੰਘ ਭਾਵੇਂ ਅੱਜ ਸਾਡੇ ਵਿੱਚ ਨਹੀਂ ਰਹੇ, ਪਰ ਉਨ੍ਹਾਂ ਦਾ ਦ੍ਰਿੜ ਜ਼ਜਬਾ ਅਤੇ ਹੌਸਲਾ, ਉਨ੍ਹਾਂ ਲੋਕਾਂ ਲਈ ਇੱਕ ਸੇਧ ਹੈ, ਜਿਹੜੇ ਸਰੀਰਕ ਤੰਦਰੁਸਤੀ ਲਈ ਕਈ ਤਰ੍ਹਾਂ ਦੇ ਪਾਪੜ ਵੇਲਦੇ ਰਹਿੰਦੇ ਹਨ। ਅੱਜਕਲ ਜ਼ਿਆਦਾਤਰ ਲੋਕਾਂ ਦਾ ਦੌੜਾਂ ਲਾਉਣੀਆਂ ਤਾਂ ਦੂਰ ਹਨ, ਸਗੋਂ ਲੰਬੇ ਸਮੇਂ ਤੱਕ ਤੁਰਨ ਤੋਂ ਵੀ ਝਿਜਕਦੇ ਹਨ, ਜਿਸ ਨਾਲ ਸਰੀਰ ਨੂੰ ਕਈ ਬਿਮਾਰੀਆਂ ਵੀ ਲੱਗ ਜਾਂਦੀਆਂ ਹਨ। ਪਰ ਇੰਨੀ ਵੱਡੀ ਉਮਰ ਦੇ ਇਸ ਪੜ੍ਹਾਅ ਵਿੱਚ ਵੀ ਆਖਿਰ ਫੌਜਾ ਸਿੰਘ ਕਿਵੇਂ ਤੰਦਰੁਸਤ ਸੀ ਅਤੇ ਕਿਵੇਂ ਅੱਜ ਵੀ ਵੱਡੀਆਂ-ਵੱਡੀਆਂ ਦੌੜਾਂ ਲਗਾਉਂਦਾ ਸੀ ? ਆਓ ਪਰਿਵਾਰ ਤੋਂ ਜਾਣਦੇ ਹਾਂ ਉਨ੍ਹਾਂ ਦੀ ਸਿਹਤ ਦਾ ਕੀ ਸੀ ਰਾਜ਼...12 ਮਹੀਨੇ ਖਾਂਦੇ ਸਨ ਅਲਸੀ ਦੀ ਪਿੰਨੀਪਰਿਵਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫੌਜਾ ਸਿੰਘ ਦੀ ਸਭ ਤੋਂ ਛੋਟੀ ਨੂੰਹ ਪਰਮਜੀਤ ਕੌਰ ਨੇ ਦੱਸਿਆ ਕਿ ਫੌਜਾ ਸਿੰਘ ਰੋਜ਼ਾਨਾ ਘਰ 'ਚ ਬਣਾਈਆਂ ਸਪੈਸ਼ਲ ਪਿੰਨੀਆਂ ਖਾਂਦੇ ਸਨ, ਜੋ ਉਨ੍ਹਾਂ ਨੂੰ ਬਹੁਤ ਪਸੰਦ ਸਨ। ਉਨ੍ਹਾਂ ਦੱਸਿਆ ਕਿ ਇਹ ਪਿੰਨੀ ਅਲਸੀ ਦੀ ਬਣੀ ਹੁੰਦੀ ਸੀ, ਜੋ ਕਿ ਉਹ ਸਾਲ ਦੇ 12 ਮਹੀਨੇ ਖਾਂਦੇ ਸਨ ਅਤੇ ਸਿਹਤ ਪੂਰੀ ਤਰ੍ਹਾਂ ਤੰਦਰੁਸਤ ਰਹਿੰਦੀ ਸੀ।<iframe width=930 height=523 src=https://www.youtube.com/embed/MEOaUJx3uyo title=114 ਸਾਲ ਦੇ ਦੌੜਾਕ Fauja Singh ਦੀ ਸਿਹਤ ਦਾ ਕੀ ਸੀ ਰਾਜ਼ ? ਪਰਿਵਾਰ ਤੋਂ ਜਾਣੋ Fauja Singh ਦਾ Diet plan frameborder=0 allow=accelerometer; autoplay; clipboard-write; encrypted-media; gyroscope; picture-in-picture; web-share referrerpolicy=strict-origin-when-cross-origin allowfullscreen></iframe>ਉਨ੍ਹਾਂ ਦੱਸਿਆ ਕਿ ਫੌਜਾ ਸਿੰਘ ਸਵੇਰੇ ਇੱਕ ਫੁਲਕਾ (ਰੋਟੀ) ਸਵੇਰੇ, ਦੁਪਹਿਰ ਅਤੇ ਇੱਕ ਸ਼ਾਮ ਨੂੰ ਖਾਂਦੇ ਸਨ। ਉਨ੍ਹਾਂ ਦੇ ਉੱਠਣ ਦਾ ਕੋਈ ਟਾਈਮ ਨਹੀਂ ਸੀ, ਪਰ ਜਦੋਂ ਉੱਠਦੇ ਸਨ ਤਾਂ ਚਾਹ ਦੇ ਨਾਲ ਪਿੰਨੀ ਜ਼ਰੂਰ ਖਾਂਦੇ ਸਨ। ਨਮਕੀਨ ਤੋਂ ਕਰਦੇ ਸਨ ਪਰਹੇਜ਼ਉਨ੍ਹਾਂ ਦੱਸਿਆ ਕਿ ਫੌਜਾ ਸਿੰਘ ਨਮਕੀਨ ਤੋਂ ਪਰਹੇਜ਼ ਰੱਖਦੇ ਸਨ, ਜਦਕਿ ਮਿੱਠੇ ਨਾਲ ਪਿਆਰ ਸੀ ਅਤੇ ਦੱਬ ਕੇ ਖਾਂਦੇ ਸਨ। ਇਸ ਦੇ ਨਾਲ ਉਹ ਖੁਸ਼ਨੁਮਾ ਤਬੀਅਤ ਅਤੇ ਮਜ਼ਾਕੀਆਂ ਸੁਭਾਅ ਦੇ ਸਨ ਅਤੇ ਹਰ ਇੱਕ ਨਾਲ ਹਾਸਾ-ਮਜ਼ਾਕ ਕਰਦੇ ਰਹਿੰਦੇ ਸਨ, ਜੋ ਕਿ ਸਿਹਤਮੰਦ ਜ਼ਿੰਦਗੀ ਦਾ ਇੱਕ ਨੁਕਤਾ ਹੈ।'ਗੁੱਸਾ ਨਹੀਂ ਕਰਦੇ ਸਨ'ਉਨ੍ਹਾਂ ਦੱਸਿਆ ਕਿ ਫੌਜਾ ਸਿੰਘ ਸਰੀਰਕ ਪੱਖੋਂ ਤਾਂ ਤੰਦਰੁਸਤ ਸਨ ਹੀ, ਸਗੋਂ ਨਾਲ ਹੀ ਮਾਨਸਿਕ ਪੱਖ ਤੋਂ ਵੀ ਮਜ਼ਬੂਤ ਸਨ, ਉਹ ਕਦੇ ਵੀ ਗੁੱਸਾ ਨਹੀਂ ਕਰਦੇ ਸਨ ਅਤੇ ਹਮੇਸ਼ਾ ਖੁਸ਼ ਰਹਿੰਦੇ ਸਨ, ਜੋ ਕਿ ਚੰਗੀ ਸਿਹਤ ਦਾ ਇੱਕ ਫਾਰਮੂਲਾ ਹੈ।