Mon, Apr 29, 2024
Whatsapp

ਲੋਕ ਸਭਾ ਚੋਣਾਂ ਵਿੱਚ ਚਲਣਾ ਸੀ ਗਾਂਜੇ ਦਾ ਭੰਡਾਰਾ, ਪੁਲਿਸ ਨੇ ਰੇਡ ਕਰਕੇ ਭੰਨਿਆ ਭਾਂਡਾ

Written by  Shanker Badra -- April 03rd 2019 01:58 PM -- Updated: April 03rd 2019 02:06 PM
ਲੋਕ ਸਭਾ ਚੋਣਾਂ ਵਿੱਚ ਚਲਣਾ ਸੀ ਗਾਂਜੇ ਦਾ ਭੰਡਾਰਾ, ਪੁਲਿਸ ਨੇ ਰੇਡ ਕਰਕੇ ਭੰਨਿਆ ਭਾਂਡਾ

ਲੋਕ ਸਭਾ ਚੋਣਾਂ ਵਿੱਚ ਚਲਣਾ ਸੀ ਗਾਂਜੇ ਦਾ ਭੰਡਾਰਾ, ਪੁਲਿਸ ਨੇ ਰੇਡ ਕਰਕੇ ਭੰਨਿਆ ਭਾਂਡਾ

ਲੋਕ ਸਭਾ ਚੋਣਾਂ ਵਿੱਚ ਚਲਣਾ ਸੀ ਗਾਂਜੇ ਦਾ ਭੰਡਾਰਾ , ਪੁਲਿਸ ਨੇ ਰੇਡ ਕਰਕੇ ਭੰਨਿਆ ਭਾਂਡਾ:ਹੁਸ਼ਿਆਰਪੁਰ : ਲੋਕ ਸਭਾ ਚੋਣਾਂ ਦੀ ਤਾਰੀਕ ਦਾ ਐਲਾਨ ਹੁੰਦਿਆਂ ਹੀ ਪੂਰੇ ਦੇਸ਼ ਵਿੱਚ ਚੋਣ ਜ਼ਾਬਤਾ ਲੱਗ ਗਿਆ ਹੈ। ਜਿਸ ਦੇ ਤਹਿਤ ਪੁਲਿਸ- ਪ੍ਰਸ਼ਾਸਨ ਕਾਫ਼ੀ ਸਰਗਰਮ ਹੋ ਗਿਆ ਹੈ। ਇਸ ਦੌਰਾਨ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੁਲਿਸ ਵੱਲੋਂ ਨਸ਼ਾ ਸਮੱਗਲਰਾਂ ਖਿਲਾਫ਼ ਨਿਕੇਲ ਕੱਸੀ ਜਾ ਰਹੀ ਹੈ। ਇਸ ਤਹਿਤ ਅੱਜ ਥਾਣਾ ਮਾਡਲ ਟਾਊਨ ਦੀ ਪੁਲਿਸ ਨੇ 7 ਕੁਇੰਟਲ 14 ਕਿਲੋ ਗਾਂਜੇ ਦੀ ਵੱਡੀ ਖੇਪ ਬਰਾਮਦ ਕੀਤੀ ਹੈ। [caption id="attachment_278003" align="aligncenter" width="300"]Hoshiarpur Police 7 quintals 14 kgs Ganja Including One Arrested ਲੋਕ ਸਭਾ ਚੋਣਾਂ ਵਿੱਚ ਚਲਣਾ ਸੀ ਗਾਂਜੇ ਦਾ ਭੰਡਾਰਾ , ਪੁਲਿਸ ਨੇ ਰੇਡ ਕਰਕੇ ਭੰਨਿਆ ਭਾਂਡਾ[/caption] ਇਸ ਸਬੰਧੀ ਜ਼ਿਲਾ ਪੁਲਸ ਮੁਖੀ ਜੇ. ਏਲੀਚੇਲਿਅਨ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਹੈ ਕਿ ਥਾਣਾ ਮਾਡਲ ਟਾਊਨ ਦੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਲੋਕ ਸਭਾ ਚੋਣਾਂ ਵਿੱਚ ਨਸ਼ਾ ਵੰਡਣ ਲਈ ਫਗਵਾਡ਼ਾ ਰੋਡ ਜਾਖੂ ਕਾਲੋਨੀ ਵਿਚ ਭਾਰੀ ਮਾਤਰਾ ’ਚ ਗਾਂਜਾ ਇਕੱਠਾ ਕੀਤਾ ਜਾ ਰਿਹਾ ਹੈ। [caption id="attachment_278002" align="aligncenter" width="300"]Hoshiarpur Police 7 quintals 14 kgs Ganja Including One Arrested ਲੋਕ ਸਭਾ ਚੋਣਾਂ ਵਿੱਚ ਚਲਣਾ ਸੀ ਗਾਂਜੇ ਦਾ ਭੰਡਾਰਾ , ਪੁਲਿਸ ਨੇ ਰੇਡ ਕਰਕੇ ਭੰਨਿਆ ਭਾਂਡਾ[/caption] ਜਿਸ ਤੋਂ ਬਾਅਦ ਪੁਲਿਸ ਨੇ ਉਕਤ ਸਥਾਨ ’ਤੇ ਛਾਪੇਮਾਰੀ ਕਰਕੇ 7 ਕੁਇੰਟਲ 14 ਕਿਲੋ ਗਾਂਜਾ ਬਰਾਮਦ ਕੀਤਾ ਹੈ।ਇਸ ਦੌਰਾਨ ਗਾਂਜੇ ਦੀ ਵੱਡੀ ਖੇਪ ਉਮੇਸ਼ ਕੁਮਾਰ ,ਪਿੰਡ ਮੇਗਵਨ (ਬਿਹਾਰ) ਦੇ ਘਰੋਂ ਬਰਾਮਦ ਹੋਈ ਹੈ। [caption id="attachment_277999" align="aligncenter" width="300"] Hoshiarpur Police 7 quintals 14 kgs Ganja Including One Arrested ਲੋਕ ਸਭਾ ਚੋਣਾਂ ਵਿੱਚ ਚਲਣਾ ਸੀ ਗਾਂਜੇ ਦਾ ਭੰਡਾਰਾ , ਪੁਲਿਸ ਨੇ ਰੇਡ ਕਰਕੇ ਭੰਨਿਆ ਭਾਂਡਾ[/caption] ਉਨ੍ਹਾਂ ਦੱਸਿਆ ਕਿ ਪੁਲਿਸ ਨੇ ਉਮੇਸ਼ ਕੁਮਾਰ ਖਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਪੁੱਛਗਿੱਛ ਕਰਨ ਲਈ ਮਾਣਯੋਗ ਅਦਾਲਤ ਨੂੰ ਪੁਲਿਸ ਰਿਮਾਂਡ ਦੇਣ ਦੀ ਮੰਗ ਕੀਤੀ ਜਾਵੇਗੀ। -PTCNews


Top News view more...

Latest News view more...