Mon, Apr 29, 2024
Whatsapp

ਐੱਚ.ਐੱਸ ਵਾਲੀਆ ਆਮ ਆਦਮੀ ਪਾਰਟੀ ਛੱਡੀ, ਅਕਾਲੀ ਦਲ ਵਿੱਚ ਸ਼ਾਮਲ ਹੋਏ, "ਆਪ" ਪਾਰਟੀ ਨੂੰ ਕਿਹਾ ਭ੍ਰਿਸ਼ਟਾਚਾਰੀ

Written by  Joshi -- May 20th 2018 01:09 PM -- Updated: May 22nd 2018 03:41 PM
ਐੱਚ.ਐੱਸ ਵਾਲੀਆ ਆਮ ਆਦਮੀ ਪਾਰਟੀ ਛੱਡੀ, ਅਕਾਲੀ ਦਲ ਵਿੱਚ ਸ਼ਾਮਲ ਹੋਏ,

ਐੱਚ.ਐੱਸ ਵਾਲੀਆ ਆਮ ਆਦਮੀ ਪਾਰਟੀ ਛੱਡੀ, ਅਕਾਲੀ ਦਲ ਵਿੱਚ ਸ਼ਾਮਲ ਹੋਏ, "ਆਪ" ਪਾਰਟੀ ਨੂੰ ਕਿਹਾ ਭ੍ਰਿਸ਼ਟਾਚਾਰੀ

ਆਮ ਆਦਮੀ ਪਾਰਟੀ ਨੇ ਪਿਛਲੇ ਸਾਲ ਚੁਣਾਵੀ ਪਚਾਰ ਨੂੰ ਲੈ ਕੇ ਸੋਸ਼ਲ ਮੀਡਿਆ 'ਤੇ ਬੇਸ਼ਕ ਧੁੰਮਾਂ ਪਾਈਆਂ ਹੋਣ ਪਰ ਸੱਤਾ ਵਿੱਚ ਨਹੀਂ ਆ ਸਕੀ । ਹੁਣ ਇਸ ਮੌਜੂਦਾ ਸਰਕਾਰ ਦੀ ਵਿਰੋਧੀ ਪਾਰਟੀ ਵਜੋਂ ਜਾਣੀ ਜਾਂਦੀ ਆਮ ਪਾਰਟੀ ਪਾਰਟੀ ਨੂੰ ਜ਼ਬਰਦਸਤ ਧੱਕਾ ਲੱਗਾ ਹੈ। ਪਾਰਟੀ ਦੇ ਸੀਨੀਅਰ ਆਗੂ ਅਤੇ ਸੀਨੀਅਰ ਹਰਕ੍ਰਿਸ਼ਨ ਸਿੰਘ ਵਾਲੀਆ ਨੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਹੈ ਅਤੇ ਅਕਾਲੀ ਦਲ ਵਿੱਚ ਸ਼ਾਮਲ ਹੋ ਚੁੱਕੇ ਹਨ। ਜਾਣਕਾਰੀ ਮੁਤਾਬਕ ਸੁਖਬੀਰ ਸਿੰਘ ਬਾਦਲ ਨੇ ਅੱਜ ਉਨ੍ਹਾਂ ਨੂੰ ਰਸਮੀ ਤੌਰ ਤੇ ਆਪਣੀ ਪਾਰਟੀ ਵਿੱਚ ਸ਼ਾਮਲ ਕਰ ਲਿਆ ਹੈ।ਮੀਡਿਆ ਨਾਲ ਗੱਲਬਾਤ ਕਰਨ ਉਪਰੰਤ ਐੱਚ.ਐੱਸ ਵਾਲੀਆ ਨੇ ਕਿਹਾ ਕਿ ਆਮ ਆਦਮੀ ਨਾਲ ਜੁੜ੍ਹਨ ਦਾ ਉਨ੍ਹਾਂ ਦਾ ਇਹ ਮਕਸਦ ਸੀ ਕਿ ਇੱਕ ਚੰਗੀ ਸੋਚ ਨਾਲ ਜੁੜ੍ਹਿਆ ਜਾਵੇ ਕਿਉਂਕਿ ਆਮ ਆਦਮੀ ਦੇ ਟੀਚੇ ਦਾ ਇਹੀ ਬੋਲਬਾਲਾ ਸੀ ਕਿ ਇਹ ਸਮਾਜ ਨੂੰ ਇੱਕ ਨਵੀਂ 'ਤੇ ਸੱਚੀ ਦਿਸ਼ਾ ਪ੍ਰਦਾਨ ਕਰਨ ਵਾਲੀ ਪਾਰਟੀ ਹੈ ਪਰ ਉਨ੍ਹਾਂ ਦਾ ਇਹ ਭਰਮ ਉਦੋਂ ਟੁੱਟਿਆ ਜਦੋਂ ਪਾਰਟੀ ਲੀਡਰਸ਼ਿਪ ਸਮੇਤ ਪੂਰੀ ਦੀ ਪੂਰੀ ਪਾਰਟੀ ਭ੍ਰਿਸ਼ਟਾਚਾਰੀ ਬਣ ਗਈ। ਟਿਕਟਾਂ ਤੋਂ ਪੈਸੇ ਵਸੂਲਣ ਦੀ ਗੱਲ ਤੋਂ ਲੈ ਕੇ ਉਨ੍ਹਾਂ ਲੋਕਾਂ ਨੂੰ ਅੱਗੇ ਲੈਕੇ ਆਉਣ ਦੀ ਨੀਤੀ ਬਣਾਈ ਜੋ ਕਿਸੇ ਯੋਗ ਨਹੀਂ ਸਨ । ਉਨ੍ਹਾਂ ਕਿਹਾ ਕਿ ਅਕਾਲੀ ਦਲ ਇੱਕ ਵਿਸ਼ਵਾਸਯੋਗ ਅਤੇ ਇਤਿਹਾਸਕ ਪਾਰਟੀ ਹੈ ਜੋ ਪੰਥ ਦੀ ਸੇਵਾ ਲਈ ਹਮੇਸ਼ਾ ਤਤਪਰ ਰਹਿੰਦੀ ਹੈ । ਇਸ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਹ ਪੰਥ ਦੀ ਸੇਵਾ ਕਰ ਸਕਣਗੇ ਅਤੇ ਲੋਕ ਭਲਾਈ ਕਾਰਜਾਂ ਵਿੱਚ ਆਪਣਾ ਯੋਗਦਾਨ ਪਾ ਸਕਣਗੇ । ਅਕਾਲੀ ਦਲ ਵਿੱਚ ਸ਼ਾਮਲ ਹੋਣ ਤੇ ਉਨ੍ਹਾਂ ਆਪਣੀ ਖੁਸ਼ੀ ਵਿਅਕਤ ਕੀਤੀ ਹੈ ।


  • Tags

Top News view more...

Latest News view more...