Tue, Apr 30, 2024
Whatsapp

ਪਤਨੀ ਦੀ ਇਸ ਗ਼ਲਤੀ ਕਰਕੇ ਉੱਜੜ ਗਿਆ ਹੱਸਦਾ-ਖੇਡਦਾ ਪਰਿਵਾਰ, ਜਾਣੋਂ ਪੂਰਾ ਮਾਮਲਾ

Written by  Shanker Badra -- September 18th 2020 05:11 PM
ਪਤਨੀ ਦੀ ਇਸ ਗ਼ਲਤੀ ਕਰਕੇ ਉੱਜੜ ਗਿਆ ਹੱਸਦਾ-ਖੇਡਦਾ ਪਰਿਵਾਰ, ਜਾਣੋਂ ਪੂਰਾ ਮਾਮਲਾ

ਪਤਨੀ ਦੀ ਇਸ ਗ਼ਲਤੀ ਕਰਕੇ ਉੱਜੜ ਗਿਆ ਹੱਸਦਾ-ਖੇਡਦਾ ਪਰਿਵਾਰ, ਜਾਣੋਂ ਪੂਰਾ ਮਾਮਲਾ

ਪਤਨੀ ਦੀ ਇਸ ਗ਼ਲਤੀ ਕਰਕੇ ਉੱਜੜ ਗਿਆ ਹੱਸਦਾ-ਖੇਡਦਾ ਪਰਿਵਾਰ, ਜਾਣੋਂ ਪੂਰਾ ਮਾਮਲਾ:ਲੁਧਿਆਣਾ : ਹੈਬੋਵਾਲ ਕਲਾਂ ਦੇ ਚੰਦਰ ਨਗਰ ਇਲਾਕੇ ਵਿਚ ਪਤਨੀ ਤੋਂ ਦੁਖੀ ਹੋ ਕੇ ਇਕ ਨੌਜਵਾਨ ਨੇ ਖ਼ੌਫਨਾਕ ਕਦਮ ਚੁੱਕਿਆ ਹੈ। ਇਸ ਦੌਰਾਨ ਨੌਜਵਾਨ ਨੇ ਆਪਣੀ ਤੋਂ ਦੁਖੀ ਹੋ ਕੇ ਫ਼ਾਹਾ ਲੈ ਕੇ ਆਪਣੀ ਜਾਨ ਦੇ ਦਿੱਤੀ ਹੈ। ਮ੍ਰਿਤਕ ਦੀ ਪਛਾਣ ਸੁਮਿਤ ਥੰਮਣ (37) ਵਜੋਂ ਹੋਈ ਹੈ, ਜੋ ਕਿ ਘੁਮਾਰ ਮੰਡੀ ਇਲਾਕੇ ਵਿਚ ਆਰਟੀਫੀਸ਼ੀਅਲ ਜਿਊਲਰੀ ਦੀ ਸ਼ਾਪ ਵਿਚ ਕੰਮ ਕਰਦਾ ਸੀ। [caption id="attachment_431923" align="aligncenter" width="300"] ਪਤਨੀ ਦੀ ਇਸ ਗ਼ਲਤੀ ਕਰਕੇ ਉੱਜੜ ਗਿਆ ਹੱਸਦਾ-ਖੇਡਦਾ ਪਰਿਵਾਰ,  ਜਾਣੋਂ ਪੂਰਾ ਮਾਮਲਾ[/caption] ਮ੍ਰਿਤਕ ਦੇ ਭਰਾ ਅੰਕੁਸ਼ ਥੱਮਣ ਨੇ ਦੱਸਿਆ ਕਿ 2014 ਵਿਚ ਹੈਬੋਵਾਲ ਇਲਾਕੇ ਦੀ ਰਹਿਣ ਵਾਲੀ ਰਿਤੂ ਨਾਲ ਉਸ ਦੇ ਭਰਾ ਦਾ ਵਿਆਹ ਹੋਇਆ ਸੀ। ਉਨ੍ਹਾਂ ਦੀ 2 ਸਾਲ ਦੀ ਇਕ ਬੇਟੀ ਵੀ ਹੈ। ਵਿਆਹ ਤੋਂ ਕੁਝ ਸਮੇਂ ਬਾਅਦ ਹੀ ਭਰਾ-ਭਰਜਾਈ ਵਿਚ ਝਗੜਾ ਰਹਿਣ ਲੱਗਾ। ਉਸ ਦਾ ਦੋਸ਼ ਹੈ ਕਿ ਕੁਝ ਦਿਨ ਪਹਿਲਾਂ ਭਾਬੀ ਉਸ ਦੇ ਭਰਾ ਨੂੰ ਛੱਡ ਕੇ ਆਪਣੇ ਇਕ ਦੋਸਤ ਕੋਲ ਚਲੀ ਗਈ। ਉਹ ਬੱਚੀ ਨੂੰ ਭਰਾ ਕੋਲ ਹੀ ਛੱਡ ਗਈ ਸੀ। [caption id="attachment_431924" align="aligncenter" width="300"] ਪਤਨੀ ਦੀ ਇਸ ਗ਼ਲਤੀ ਕਰਕੇ ਉੱਜੜ ਗਿਆ ਹੱਸਦਾ-ਖੇਡਦਾ ਪਰਿਵਾਰ,  ਜਾਣੋਂ ਪੂਰਾ ਮਾਮਲਾ[/caption] ਉਸ ਦਾ ਦੋਸ਼ ਹੈ ਕਿ ਬੁੱਧਵਾਰ ਸ਼ਾਮ ਨੂੰ ਜਦੋਂ ਭਾਬੀ ਘਰ ਆਈ ਤਾਂ ਭਰਾ ਨਾਲ ਲੜਾਈ-ਝਗੜਾ ਕਰ ਕੇ ਬੱਚੀ ਨੂੰ ਜ਼ਬਰਦਸਤੀ ਆਪਣੇ ਨਾਲ ਲੈ ਗਈ। ਇਸ ਘਟਨਾ ਦਾ ਪਤਾ ਵੀਰਵਾਰ ਦੁਪਹਿਰ ਕਰੀਬ ਡੇਢ ਵਜੇ ਲੱਗਾ ਜਦੋਂ ਮਕਾਨ ਮਾਲਕ ਰਾਜੂ ਸੁਮਿਤ ਨੂੰ ਦੇਖਣ ਲਈ ਛੱਤ 'ਤੇ ਗਿਆ ਤਾਂ ਉਸ ਦੀ ਲਾਸ਼ ਸਟੋਰ ਵਿਚ ਪੱਖੇ ਦੀ ਹੁੱਕ ਨਾਲ ਲਟਕ ਰਹੀ ਸੀ। ਉਸ ਨੇ ਇਸ ਦੀ ਜਾਣਕਾਰੀ ਫੌਰਨ ਸੁਮਿਤ ਦੇ ਪਰਿਵਾਰ ਵਾਲਿਆਂ ਨੂੰ ਦਿੱਤੀ। ਪੁਲਸ ਨੂੰ ਸੂਚਿਤ ਕੀਤਾ ਗਿਆ। ਥਾਣਾ ਹੈਬੋਵਾਲ ਦੀ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਕੋਲੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਪਰ ਮੁੱਢਲੀ ਜਾਂਚ ਵਿਚ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਸੁਮਿਤ ਦਾ ਆਪਣੀ ਪਤਨੀ ਨਾਲ ਝਗੜਾ ਚੱਲ ਰਿਹਾ ਸੀ। ਸੁਮਿਤ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਦਾ ਕਿਸੇ ਦੇ ਨਾਲ ਅਫੇਅਰ ਹੈ। ਪਤਨੀ ਉਸ ਨਾਲ ਰਹਿਣਾ ਨਹੀਂ ਚਾਹੁੰਦੀ ਸੀ ਅਤੇ ਉਸ ਤੋਂ ਤਲਾਕ ਚਾਹੁੰਦੀ ਸੀ ਪਰ ਸੁਮਿਤ ਪਤਨੀ ਨੂੰ ਛੱਡਣ ਲਈ ਤਿਆਰ ਨਹੀਂ ਸੀ। -PTCNews


Top News view more...

Latest News view more...