Mon, Dec 22, 2025
Whatsapp

Wedding Card: ਵਿਆਹ ਦੇ ਕਾਰਡ 'ਤੇ 'KGF 2' ਦਾ ਇਹ ਡਾਇਲਾਗ... ਹੋ ਰਿਹਾ ਹੈ ਵਾਇਰਲ

Reported by:  PTC News Desk  Edited by:  Riya Bawa -- April 20th 2022 02:39 PM
Wedding Card: ਵਿਆਹ ਦੇ ਕਾਰਡ 'ਤੇ 'KGF 2' ਦਾ ਇਹ ਡਾਇਲਾਗ... ਹੋ ਰਿਹਾ ਹੈ ਵਾਇਰਲ

Wedding Card: ਵਿਆਹ ਦੇ ਕਾਰਡ 'ਤੇ 'KGF 2' ਦਾ ਇਹ ਡਾਇਲਾਗ... ਹੋ ਰਿਹਾ ਹੈ ਵਾਇਰਲ

KGF Dialogue on Wedding Card: ਅੱਜਕਲ੍ਹ ਸੋਸ਼ਲ ਮੀਡਿਆ 'ਤੇ ਬਹੁਤ ਮਜਾਕੀਆ ਤੇ ਇਮੋਸ਼ਨਲ ਵੀਡੀਓ ਵਾਇਰਲ ਹੋ ਰਹੀਆਂ ਹਨ। ਫਿਲਮ 'ਕੇਜੀਐਫ 2' (KGF 2)ਫਿਲਮ ਦੀ ਕਮਾਈ ਦੀ ਰਫਤਾਰ ਨੂੰ ਦੇਖਦੇ ਹੋਏ ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਫਿਲਮ ਵੀ ਕਰੋੜਾਂ ਰੁਪਏ ਕਮਾਉਣ ਵਾਲੀ ਕੰਨੜ ਸਿਨੇਮਾ ਦੀ ਪਹਿਲੀ ਫਿਲਮ ਬਣ ਸਕਦੀ ਹੈ। ਲੋਕ ਇਸ ਫਿਲਮ ਦੇ ਬਹੁਤ ਦੀਵਾਨੇ ਹੋ ਗਏ ਹਨ। ਕਈ ਲੋਕ ਇਸ ਦੇ Dialogue ਨਾਲ ਵੀਡੀਓ ਬਣਾ ਕੇ ਸੋਸ਼ਲ ਮੀਡਿਆ 'ਤੇ ਪਾ ਰਹੇ ਹਨ। KGF Dialogue on Wedding Card ਫਿਲਮ 'ਕੇਜੀਐਫ 2' (KGF 2) ਨੂੰ ਲੈ ਕੇ ਇਕ ਅਜਿਹਾ ਹੀ ਅਨੋਖਾ ਮਾਮਲਾ ਵੇਖਣ ਨੂੰ ਮਿਲਿਆ ਹੈ ਜਿਸ ਨੂੰ ਵੇਖ ਕੇ "ਹਿੰਸਾ, ਹਿੰਸਾ, ਹਿੰਸਾ... ਮੈਨੂੰ ਇਹ ਪਸੰਦ ਨਹੀਂ। ਮੈਂ ਇਸ ਤੋਂ ਬਚਦਾ ਹਾਂ! ਪਰ... ਹਿੰਸਾ ਮੈਨੂੰ ਪਿਆਰ ਕਰਦੀ ਹੈ, ਮੈਂ ਇਸ ਤੋਂ ਬਚ ਨਹੀਂ ਸਕਦਾ!" ਯਸ਼-ਸਟਾਰਰ ਫਿਲਮ 'ਕੇਜੀਐਫ ਚੈਪਟਰ 2' ਦੇ 'ਰੌਕੀ ਭਾਈ' ਦਾ ਇਹ ਸ਼ਾਨਦਾਰ ਡਾਇਲਾਗ ਯਾਦ ਹੈ? ਜਿਨ੍ਹਾਂ ਲੋਕਾਂ ਨੇ ਇਸ ਫਿਲਮ ਨੂੰ ਸਿਨੇਮਾਘਰਾਂ 'ਚ ਦੇਖਿਆ ਹੋਵੇਗਾ, ਤੁਸੀਂ ਅਕਸਰ ਇਹ ਡਾਇਲਾਗ ਬੁੜਬੁੜਾਉਂਦੇ ਸੁਣਿਆ ਹੋਵੇਗਾ। Wedding Card: ਵਿਆਹ ਦੇ ਕਾਰਡ 'ਤੇ 'KGF 2' ਦਾ ਇਹ ਡਾਇਲਾਗ... ਹੋ ਰਿਹਾ ਹੈ ਵਾਇਰਲ ਪਰ ਕੀ ਤੁਸੀਂ ਵਿਆਹ ਦੇ ਕਾਰਡ ਵਿੱਚ ਯਸ਼ ਦਾ ਇਹ ਡਾਇਲਾਗ ਪੜ੍ਹਿਆ ਹੈ? ਜੀ ਹਾਂ, KGF ਚੈਪਟਰ 2 ਦੇ ਦੀਵਾਨਿਆਂ ਨੇ ਆਪਣੇ ਵਿਆਹ ਦੇ ਕਾਰਡ 'ਤੇ ਯਸ਼ ਦਾ ਇਹ ਆਈਕਾਨਿਕ ਡਾਇਲਾਗ ਛਾਪਿਆ ਹੈ। KGF Dialogue on Wedding Card ਇਹ ਵੀ ਪੜ੍ਹੋ: ਫਿਰ ਵਧਣ ਲੱਗੀ ਕੋਰੋਨਾ ਦੀ ਰਫਤਾਰ: ਦਿੱਲੀ 'ਚ ਮਾਸਕ ਪਾਉਣਾ ਹੋਇਆ ਲਾਜ਼ਮੀ 14 ਅਪ੍ਰੈਲ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ KGF ਚੈਪਟਰ 2 ਬਾਕਸ ਆਫਿਸ 'ਤੇ ਧਮਾਲ ਮਚਾ ਰਹੀ ਹੈ। ਪ੍ਰਸ਼ੰਸਕਾਂ ਵਿੱਚ ਯਸ਼ ਦਾ ਅਜਿਹਾ ਕ੍ਰੇਜ਼ ਹੈ ਕਿ ਕੇਜੀਐਫ ਹੁਣ ਸਿਰਫ਼ ਇੱਕ ਫ਼ਿਲਮ ਨਹੀਂ ਸਗੋਂ ਇੱਕ ਬ੍ਰਾਂਡ ਹੈ। ਇਹੀ ਕਾਰਨ ਹੈ ਕਿ ਰੌਕੀ ਭਾਈ ਦੇ ਇੱਕ ਪ੍ਰਸ਼ੰਸਕ ਨੇ ਆਪਣੇ ਵਿਆਹ ਦੇ ਕਾਰਡ 'ਤੇ 'ਹਿੰਸਾ' ਡਾਇਲਾਗ ਨੂੰ ਦੁਬਾਰਾ ਬਣਾਇਆ ਹੈ। ਵਿਆਹ ਦੇ ਕਾਰਡ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਅਤੇ ਲੋਕਾਂ ਨੇ ਇਸ ਨੂੰ ਰੌਕੀ ਭਾਈ ਦਾ ਕ੍ਰੇਜ਼ ਕਿਹਾ ਹੈ। KGF 13 ਮਈ ਨੂੰ ਕਰਨਾਟਕ ਦੇ ਬੇਲਾਗਾਵੀ 'ਚ ਚੰਦਰਸ਼ੇਖਰ ਨਾਂ ਦਾ ਵਿਅਕਤੀ ਸ਼ਵੇਤਾ ਨਾਲ ਵਿਆਹ ਦੇ ਬੰਧਨ 'ਚ ਬੱਝਣ ਜਾ ਰਿਹਾ ਹੈ। ਚੰਦਰਸ਼ੇਖਰ ਨੇ ਆਪਣੇ ਵਿਆਹ ਦੇ ਕਾਰਡ 'ਤੇ 'ਕੇਜੀਐਫ ਚੈਪਟਰ 2' ਦਾ ਡਾਇਲਾਗ ਲਿਖਿਆ ਹੈ। ਦੁੱਲੇ ਰਾਜਾ ਨੇ ਆਪਣੇ ਵਿਆਹ ਦੇ ਕਾਰਡ 'ਤੇ ਯਸ਼ ਦਾ ਡਾਇਲਾਗ 'ਹਿਮਸਾ' ਛਪਵਾਇਆ, ਜਿਸ 'ਚ ਵਿਆਹ ਲਈ ਢੁਕਵਾਂ ਲਿਖਿਆ ਸੀ, ''ਵਿਆਹ, ਵਿਆਹ, ਵਿਆਹ, ਮੈਨੂੰ ਇਹ ਪਸੰਦ ਨਹੀਂ, ਮੈਂ ਇਸਨੂੰ ਟਾਲਦਾ ਹਾਂ, ਪਰ ਮੇਰੇ ਰਿਸ਼ਤੇਦਾਰ ਨੂੰ ਵਿਆਹ ਪਸੰਦ ਹੈ, ਇਸ ਲਈ ਮੈਂ ਇਸ ਨੂੰ ਟਾਲ ਨਹੀਂ ਕਰ ਸਕਦਾ। KGF-3 -PTC News


Top News view more...

Latest News view more...

PTC NETWORK
PTC NETWORK