ਮੁੱਖ ਖਬਰਾਂ

IAF ਅਗਨੀਵੀਰ 2022: ਏਅਰਫੋਰਸ ਅਗਨੀਵੀਰ ਦੀ ਆਨਲਾਈਨ ਰਜਿਸਟ੍ਰੇਸ਼ਨ ਨੇ ਬਣਾਇਆ ਰਿਕਾਰਡ

By Pardeep Singh -- July 06, 2022 11:56 am -- Updated:July 06, 2022 11:57 am

ਨਵੀਂ ਦਿੱਲੀ: ਭਾਰਤੀ ਹਵਾਈ ਸੈਨਾ ਵਿੱਚ ਅਗਨੀਵੀਰਾ ਦੀ ਭਰਤੀ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਖਤਮ ਹੋ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਭਰਤੀ ਲਈ ਆਨਲਾਈਨ ਰਜਿਸਟ੍ਰੇਸ਼ਨ 24 ਜੂਨ ਤੋਂ 05 ਜੁਲਾਈ ਤੱਕ ਹੋਈ ਸੀ। ਇਸ ਦੇ ਲਈ ਏਅਰਫੋਰਸ ਦੀ ਅਧਿਕਾਰਤ ਵੈੱਬਸਾਈਟ 'ਤੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਭਾਰਤੀ ਹਵਾਈ ਸੈਨਾ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਇਸ ਭਰਤੀ ਲਈ ਰਿਕਾਰਡ 7,49,899 ਉਮੀਦਵਾਰਾਂ ਨੂੰ ਰਜਿਸਟਰ ਕੀਤਾ ਗਿਆ ਹੈ। ਇਸ ਸਮੇਂ ਤੱਕ ਕਿਸੇ ਵੀ ਭਰਤੀ ਵਿੱਚ ਵੱਧ ਤੋਂ ਵੱਧ 6,31,528 ਅਰਜ਼ੀਆਂ ਦਰਜ ਕੀਤੀਆਂ ਗਈਆਂ ਸਨ।  

ਅਗਨੀਪੱਥ ਯੋਜਨਾ ਦੇ ਐਲਾਨ ਤੋਂ ਬਾਅਦ ਦੇਸ਼ ਭਰ ਦੇ ਨੌਜਵਾਨਾਂ ਨੇ ਇਸ ਦਾ ਵਿਰੋਧ ਕੀਤਾ ਸੀ। ਇਸ ਦੇ ਬਾਵਜੂਦ ਵੱਡੀ ਗਿਣਤੀ ਨੌਜਵਾਨਾਂ ਨੇ ਅਗਨੀਵੀਰ ਬਣਨ ਲਈ ਅਪਲਾਈ ਕੀਤਾ ਹੈ। ਫੌਜ ਨੇ ਅਗਨੀਵੀਰ ਭਰਤੀ ਰੈਲੀ ਦੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤੀ ਹੈ ਅਤੇ ਜਲ ਸੈਨਾ ਵਿੱਚ ਵੀ ਅਗਨੀਵੀਰਾਂ ਦੀ ਭਰਤੀ ਲਈ ਅਰਜ਼ੀਆਂ ਜਾਰੀ ਹਨ।

ਦੱਸ ਦਈਏ ਕਿ ਅਗਨੀਪਥ ਯੋਜਨਾ ਦੇ ਤਹਿਤ ਉਮੀਦਵਾਰਾਂ ਨੂੰ ਕਿਸੇ ਵੀ ਫੌਜ 'ਚ ਸਿਰਫ 4 ਸਾਲ ਲਈ ਭਰਤੀ ਕੀਤਾ ਜਾਵੇਗਾ, ਜਿਸ ਤੋਂ ਬਾਅਦ ਜੇਕਰ ਲੋੜ ਪਵੇ ਤਾਂ ਵੱਧ ਤੋਂ ਵੱਧ 25 ਫੀਸਦੀ ਉਮੀਦਵਾਰ ਹੀ ਪੱਕੇ ਹੋ ਸਕਦੇ ਹਨ।

ਤਨਖ਼ਾਹ ਦਾ 30 ਫ਼ੀਸਦੀ ਹਿੱਸਾ ਕੱਟ ਕੇ ਸੇਵਾ ਫੰਡ ਵਿੱਚ ਜਮ੍ਹਾਂ ਕਰਵਾਇਆ ਜਾਵੇਗਾ। 4 ਸਾਲਾਂ ਵਿੱਚ, ਅਗਨੀਵੀਰ ਕੁੱਲ 10.4 ਲੱਖ ਦਾ ਫੰਡ ਜਮ੍ਹਾ ਕਰੇਗਾ, ਜੋ ਵਿਆਜ ਲਾਗੂ ਕਰਨ ਨਾਲ 11.71 ਲੱਖ ਬਣ ਜਾਵੇਗਾ। ਇਹ ਫੰਡ ਇਨਕਮ ਟੈਕਸ ਮੁਕਤ ਹੋਵੇਗਾ ਜੋ ਅਗਨੀਵੀਰਾਂ ਦੀ 4 ਸਾਲ ਦੀ ਸੇਵਾ ਤੋਂ ਬਾਅਦ ਉਪਲਬਧ ਹੋਵੇਗਾ। ਇਸ ਦੌਰਾਨ ਹਰ ਸਾਲ 30 ਦਿਨਾਂ ਦੀ ਛੁੱਟੀ ਵੀ ਮਿਲੇਗੀ।

ਇਹ ਵੀ ਪੜ੍ਹੋ:ਮੰਤਰੀ ਮੰਡਲ ਦੇ ਵਿਸਥਾਰ ਤੋਂ ਬਾਅਦ ਪਹਿਲੀ ਕੈਬਨਿਟ ਮੀਟਿੰਗ ਅੱਜ

-PTC News

  • Share