Thu, Dec 12, 2024
Whatsapp

ਪੰਜਾਬ 'ਚ ਗਰਮੀ ਕੱਢੇਗੀ ਵੱਟ, ਪਾਰਾ 42 ਡਿਗਰੀ ਤੋਂ ਹੋਇਆ ਪਾਰ

Reported by:  PTC News Desk  Edited by:  Riya Bawa -- April 28th 2022 12:44 PM -- Updated: April 28th 2022 12:45 PM
ਪੰਜਾਬ 'ਚ ਗਰਮੀ ਕੱਢੇਗੀ ਵੱਟ, ਪਾਰਾ 42 ਡਿਗਰੀ ਤੋਂ ਹੋਇਆ ਪਾਰ

ਪੰਜਾਬ 'ਚ ਗਰਮੀ ਕੱਢੇਗੀ ਵੱਟ, ਪਾਰਾ 42 ਡਿਗਰੀ ਤੋਂ ਹੋਇਆ ਪਾਰ

Punjab Weather Update: ਦੇਸ਼ ਵਿਚ ਗਰਮੀ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ। ਗਰਮੀ ਵਧਣ ਕਰਕੇ ਦੇਸ਼ ਦੇ ਕਈ ਸੂਬਿਆਂ ਵਿਚ ਪਾਰਾ 45 ਡਿਗਰੀ ਤੋਂ ਪਾਰ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਕੋਲੇ ਦੀ ਘਾਟ ਕਰਕੇ ਲੱਗ ਰਹੇ ਲੰਬੇ ਲੰਬੇ ਬਿਜਲੀ ਕੱਟਾਂ (Power Cut Punjab) ਨੇ ਲੋਕਾਂ ਦੀਆਂ ਪ੍ਰੇਸ਼ਾਨੀਆਂ 'ਚ ਕਾਫੀ ਵਾਧਾ ਕੀਤਾ ਹੈ। ਇਸ ਦੇ ਨਾਲ ਹੀ ਜੇਕਰ ਪੰਜਾਬ (Heat Wave in Punjab) ਦੀ ਗੱਲ ਕਰੀਏ ਤਾਂ ਇੱਥੇ ਵੀ ਗਰਮੀ ਦਾ ਕਹਿਰ ਜਾਰੀ ਹੈ। ਗਰਮੀ ਨੇ ਪਿਛਲੇ ਪੰਜ ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਪੰਜਾਬ 'ਚ ਗਰਮੀ ਕੱਢੇਗੀ ਵੱਟ, ਪਾਰਾ 42 ਡਿਗਰੀ ਤੋਂ ਹੋਇਆ ਪਾਰ ਪੰਜਾਬ 'ਚ ਫਿਰ ਤੋਂ ਗਰਮੀ ਵਧੇਗੀ, ਮੌਸਮ ਵਿਭਾਗ ਚੰਡੀਗੜ੍ਹ ਮੁਤਾਬਕ ਪੰਜਾਬ 'ਚ ਗਰਮੀ ਦਾ ਕਹਿਰ ਜਾਰੀ ਰਹੇਗਾ ਜਿਸ ਕਾਰਨ ਦਿਨ ਦਾ ਤਾਪਮਾਨ ਤਿੰਨ ਤੋਂ ਚਾਰ ਡਿਗਰੀ ਸੈਲਸੀਅਸ ਵਧ ਜਾਵੇਗਾ। ਦੂਜੇ ਪਾਸੇ ਬੀਤੇ ਦਿਨੀ ਮੌਸਮ ਖਰਾਬ ਰਿਹਾ। ਸੂਬੇ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਤਾਪਮਾਨ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਪਿਛਲੇ ਦਿਨੀਂ ਹਲਕੀ ਬਾਰਸ਼ ਤੋਂ ਕੁਝ ਰਾਹਤ ਮਿਲੀ ਸੀ ਪਰ ਹੁਣ ਪਿਛਲੇ ਦੋ ਦਿਨਾਂ ਤੋਂ ਤਾਪਮਾਨ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇੱਕ ਹੀ ਦਿਨ ਵਿੱਚ ਸ਼ਹਿਰ ਦੇ ਤਾਪਮਾਨ ਵਿੱਚ ਦੋ ਡਿਗਰੀ ਦਾ ਵਾਧਾ ਦਰਜ ਕੀਤਾ ਗਿਆ, ਜਿਸ ਤੋਂ ਬਾਅਦ ਗਰਮੀ ਨੇ ਪਿਛਲੇ 5 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਪੰਜਾਬ 'ਚ ਗਰਮੀ ਕੱਢੇਗੀ ਵੱਟ, ਪਾਰਾ 42 ਡਿਗਰੀ ਤੋਂ ਹੋਇਆ ਪਾਰ ਇਹ ਵੀ ਪੜ੍ਹੋ : ਸੁਮੇਧ ਸੈਣੀ ਨੇ ਜ਼ਮਾਨਤ ਲਈ ਕੀਤਾ ਹਾਈ ਕੋਰਟ ਦਾ ਰੁਖ ਮਿਲੀ ਜਾਣਕਾਰੀ ਦੇ ਮੁਤਾਬਿਕ ਬੀਤੇ ਦਿਨੀ ਵੱਧ ਤੋਂ ਵੱਧ ਤਾਪਮਾਨ 41.5 ਡਿਗਰੀ ਦਰਜ ਕੀਤਾ ਗਿਆ, ਜੋ ਆਮ ਨਾਲੋਂ 4 ਡਿਗਰੀ ਵੱਧ ਸੀ। ਵੀਰਵਾਰ ਨੂੰ ਤਾਪਮਾਨ 42 ਡਿਗਰੀ ਨੂੰ ਵੀ ਪਾਰ ਕਰ ਸਕਦਾ ਹੈ। ਮੌਸਮ ਵਿਭਾਗ ਨੇ ਗਰਮੀ ਨੂੰ ਲੈ ਕੇ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ ਤੇ ਦੁਪਹਿਰ ਵੇਲੇ ਬੇਵਜ੍ਹਾ ਬਾਹਰ ਨਾ ਜਾਣ ਦੀ ਸਲਾਹ ਦਿੱਤੀ ਹੈ। ਪੰਜਾਬ 'ਚ ਗਰਮੀ ਕੱਢੇਗੀ ਵੱਟ, ਪਾਰਾ 42 ਡਿਗਰੀ ਤੋਂ ਹੋਇਆ ਪਾਰ ਅੰਮ੍ਰਿਤਸਰ ਵਿਚ ਬੁੱਧਵਾਰ ਨੂੰ ਸਭ ਤੋਂ ਵੱਧ ਤਾਪਮਾਨ 41.5 ਡਿਗਰੀ ਦਰਜ ਕੀਤਾ ਗਿਆ। ਦੂਜੇ ਪਾਸੇ ਵੀਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 42 ਡਿਗਰੀ ਤੋਂ ਪਾਰ ਜਾ ਸਕਦਾ ਹੈ। ਪੂਰਾ ਦਿਨ ਧੁੱਪ ਰਹਿਣ ਦੀ ਉਮੀਦ ਹੈ। ਜਲੰਧਰ ਵਿਚ ਬੁੱਧਵਾਰ ਨੂੰ ਸਭ ਤੋਂ ਵੱਧ ਤਾਪਮਾਨ 41.2 ਡਿਗਰੀ ਦਰਜ ਕੀਤਾ ਗਿਆ। ਵੀਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 42 ਡਿਗਰੀ ਨੂੰ ਪਾਰ ਕਰ ਸਕਦਾ ਹੈ। ਸਾਰਾ ਦਿਨ ਧੁੱਪ ਰਹੇਗੀ। -PTC News


Top News view more...

Latest News view more...

PTC NETWORK