Sun, May 19, 2024
Whatsapp

ਰਿਆਨ ਇੰਟਰਨੈਸ਼ਨਲ ਸਕੂਲ 'ਚ ਖੂਨ 'ਚ ਲਥਪਥ ਮਿਲੀ 7 ਸਾਲ ਦੇ ਬੱਚੇ ਦੀ ਲਾਸ਼, ਦਹਿਸ਼ਤ ਦਾ ਮਾਹੌਲ

Written by  Joshi -- September 08th 2017 12:56 PM -- Updated: September 08th 2017 12:59 PM
ਰਿਆਨ ਇੰਟਰਨੈਸ਼ਨਲ ਸਕੂਲ 'ਚ ਖੂਨ 'ਚ ਲਥਪਥ ਮਿਲੀ 7 ਸਾਲ ਦੇ ਬੱਚੇ ਦੀ ਲਾਸ਼, ਦਹਿਸ਼ਤ ਦਾ ਮਾਹੌਲ

ਰਿਆਨ ਇੰਟਰਨੈਸ਼ਨਲ ਸਕੂਲ 'ਚ ਖੂਨ 'ਚ ਲਥਪਥ ਮਿਲੀ 7 ਸਾਲ ਦੇ ਬੱਚੇ ਦੀ ਲਾਸ਼, ਦਹਿਸ਼ਤ ਦਾ ਮਾਹੌਲ

ਅੱਜ ਸਵੇਰੇ ਅਜੀਬੋ ਗਰੀਬ ਸਥਿਤੀ ਵਿੱਚ ਗੁੜਗਾਓਂ ਦੇ ਰਿਆਨ ਇੰਟਰਨੈਸ਼ਨਲ ਸਕੂਲ ਦੇ ਟਾਇਲਟ ਵਿਚ ਇਕ ਕਲਾਸ 2 ਵਿਦਿਆਰਥੀ ਦੀ ਲਾਸ਼ ਮਿਲਣ 'ਤੇ ਹਰ ਪਾਸੇ ਹੈਰਾਨੀ ਅਤੇ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਸੱਤ ਸਾਲ ਦਾ ਲੜਕਾ ਖੂਨ 'ਚ ਲਥਪਥ ਪਿਆ ਹੋਇਆ ਸੀ ਅਤੇ ਮ੍ਰਿਤਕ ਦੇਹ ਦੇ ਅਗਲੇ ਪਾਸੇ ਇਕ ਚਾਕੂ ਪਾਇਆ ਪਿਆ ਸੀ। Ryan international School In Ryan international School, school kid found dead in toiletਸਕੂਲ ਦੇ ਇਕ ਅਧਿਕਾਰੀ ਨੇ ਟਾਇਲੈਟ ਜਾਣ ਤੋਂ ਬਾਅਦ ਸਕੂਲ ਦੇ ਬਾਕੀ ਅਧਿਕਾਰੀਆਂ ਨੂੰ ਇਸ ਬਾਰੇ ਸੂਚਨਾ ਦਿੱਤੀ ਅਤੇ ਫਿਰ ਪੁਲਿਸ ਨੂੰ ਤੁਰੰਤ ਸੂਚਿਤ ਕੀਤਾ ਗਿਆ। ਇਹ ਲਾਸ਼ ਰਿਆਨ ਇੰਟਰਨੈਸ਼ਨਲ ਸਕੂਲ ਗੁਰੂਗ੍ਰਾਮ ਤੋਂ ਮਿਲੀ ਹੈ। ਬੱਚਾ ਸ਼ੁੱਕਰਵਾਰ ਦੀ ਸਵੇਰ ਨੂੰ 8.15 ਵਜੇ ਸਕੂਲ ਵਿਚ ਆਇਆ ਸੀ। ਕਰੀਬ ਅੱਧਾ ਘੰਟਾ ਬਾਅਦ ਸਕੂਲ ਦੇ ਅਧਿਕਾਰੀਆਂ ਨੇ ਉਸਦੇ ਪਿਤਾ ਨੂੰ ਬੁਲਾਇਆ ਅਤੇ ਘਟਨਾ ਬਾਰੇ ਜਾਣਕਾਰੀ ਦਿੱਤੀ। Ryan international School Ryan international Schoolਇਸ ਮਾਮਲੇ 'ਤੇ ਪੁਲਿਸ ਜਾਂਚ ਵਿੱਚ ਜੁਟ ਗਈ ਹੈ ਅਤੇ ਮੌਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਪਾਇਆ ਹੈ। —PTC News


  • Tags

Top News view more...

Latest News view more...

LIVE CHANNELS
LIVE CHANNELS