Fri, Dec 26, 2025
Whatsapp

ਚੋਣ ਮੈਨੀਫੈਸਟੋ ਨੂੰ ਲੀਗਲ ਡਾਕੂਮੈਂਟ ਵਜੋਂ ਸ਼ਾਮਲ ਕੀਤਾ ਜਾਵੇ: ਸੰਤ ਸੀਚੇਵਾਲ

Reported by:  PTC News Desk  Edited by:  Jasmeet Singh -- February 09th 2022 02:45 PM -- Updated: February 09th 2022 02:47 PM
ਚੋਣ ਮੈਨੀਫੈਸਟੋ ਨੂੰ ਲੀਗਲ ਡਾਕੂਮੈਂਟ ਵਜੋਂ ਸ਼ਾਮਲ ਕੀਤਾ ਜਾਵੇ: ਸੰਤ ਸੀਚੇਵਾਲ

ਚੋਣ ਮੈਨੀਫੈਸਟੋ ਨੂੰ ਲੀਗਲ ਡਾਕੂਮੈਂਟ ਵਜੋਂ ਸ਼ਾਮਲ ਕੀਤਾ ਜਾਵੇ: ਸੰਤ ਸੀਚੇਵਾਲ

ਫਤਿਹਗੜ੍ਹ ਸਾਹਿਬ: ਬਾਰ ਐਸੋਸੀਏਸ਼ਨ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਵਾਤਾਵਰਣ ਪ੍ਰੇਮੀ ਪਦਮ ਸ਼੍ਰੀ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਅਤੇ ਸਾਬਕਾ ਆਈ.ਏ.ਐੱਸ. ਅਧਿਕਾਰੀ ਕਾਹਨ ਸਿੰਘ ਪੰਨੂ ਵਲੋਂ ਰਾਜਨੀਤਕ ਪਾਰਟੀਆਂ 2022 ਦੀਆਂ ਚੋਣਾਂ ਵਿੱਚ ਵਾਤਾਵਰਣ ਨੂੰ ਮੁੱਖ ਮੁੱਦਾ ਬਣਾਉਣ ਲਈ ਵਿਸ਼ਾਲ ਕਾਨਫਰੰਸ ਕੀਤੀ ਗਈ। ਇਹ ਸੰਮੇਲਨ ਸ਼ਹੀਦ ਭਗਤ ਸਿੰਘ ਯੂਥ ਸਪੋਰਟਸ ਅਤੇ ਸੱਭਿਆਚਾਰਕ ਕਲੱਬ (ਰਜਿ.) ਕਪੂਰਗੜ੍ਹ (ਪੰਜਾਬ) ਦੇ ਪ੍ਰਧਾਨ ਤੀਰਥ ਸਿੰਘ ਕਪੂਰਗੜ੍ਹ ਦੀ ਅਗਵਾਈ ਹੇਠ ਕਰਵਾਈ ਗਈ। ਇਹ ਵੀ ਪੜ੍ਹੋ: ਬੇਅਦਬੀ ਦੇ ਇਨਸਾਫ਼ ਅਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸੰਗਤ ਦੀ ਉਚੇਚੀ ਪਹਿਲ ਇਸ ਮੌਕੇ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਅਤੇ ਕਾਹਨ ਸਿੰਘ ਪੰਨੂ ਨੇ ਕਿਹਾ ਕਿ ਫਸਲਾਂ ਤੇ ਨਸਲਾਂ ਬਚਾਉਣ ਲਈ ਲੋਕ ਰਾਜਨੀਤਕ ਪਾਰਟੀਆਂ ਨੂੰ ਵਾਤਾਵਰਣ ਦੇ ਵਿਸ਼ੇ ਨੂੰ ਚੋਣ ਮੈਨੀਫੈਸਟੋ ਵਿੱਚ ਸ਼ਾਮਿਲ ਕਰਨ ਲਈ ਆਖਣ। ਉਨ੍ਹਾਂ ਕਿਹਾ ਕਿ ਪੰਜਾਬ ਦੇ ਆਮ ਲੋਕਾਂ ਦੀ ਆਵਾਜ਼ ਨੂੰ ਪਰਵਾਜ਼ ਦਿੰਦੇ ਹੋਏ ਇਹ ਆਸ ਕੀਤੀ ਜਾਂਦੀ ਹੈ ਕਿ ਰਾਜਨੀਤਕ ਪਾਰਟੀਆਂ ਆਪਣੇ ਚੋਣ ਮੈਨੀਫੈਸਟੋ ਵਿੱਚ ਵਾਤਾਵਰਨ ਦੀ ਸੰਭਾਲ ਹਿੱਤ ਐਕਸ਼ਨ ਪਲੈਨ ਯਕੀਨੀ ਬਣਾਉਣ ਲਈ ਪ੍ਰਤੀਬੱਧਤਾ ਜ਼ਾਹਿਰ ਕਰਨ। ਉਨ੍ਹਾਂ ਕਿਹਾ ਕਿ ਧਰਤੀ ਹੇਠਲਾ ਪਾਣੀ ਜੋ ਕਿ 14 ਅਰਥ ਘਣ ਮੀਟਰ ਪ੍ਰਤੀ ਸਾਲ ਦੀ ਦਰ ਨਾਲ ਹੇਠਾਂ ਜਾ ਰਿਹਾ ਹੈ ਦੇ ਵਰਤਾਰੇ ਨੂੰ ਅਗਲੇ ਪੰਜ ਸਾਲਾਂ ਵਿਚ ਪੂਰੀ ਤਰ੍ਹਾਂ ਰੋਕ ਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਇਹ ਪਾਣੀ ਸੁਰੱਖਿਅਤ ਕਰਨ, ਦਰਿਆਵਾਂ ਅਤੇ ਜਲ ਸਰੋਤਾਂ ਦੇ ਹੋ ਰਹੇ ਪ੍ਰਦੂਸ਼ਣ ਟ'ਤੇ ਪੂਰੀ ਰੋਕ ਲਗਾਉਣ, ਹਵਾ ਦੇ ਪ੍ਰਦੂਸ਼ਣ ਨੂੰ ਪੂਰੀ ਤਰ੍ਹਾਂ ਰੋਕ ਕੇ ਲੋਕਾਂ ਨੂੰ ਸਾਫ਼-ਸੁਥਰਾ ਚੌਗਿਰਦੇ ਮੁਹੱਈਆ ਕਰਾਉਣ, ਸ਼ਹਿਰਾਂ ਵਿੱਚ ਕੂੜੇ ਕਰਕਟ ਦੀ ਸਮੱਸਿਆ ਦਾ ਪੂਰਨ ਹੱਲ ਕਰਨ, ਪੰਜਾਬ ਵਿੱਚ ਜੰਗਲਾਤ ਹੇਠ ਰਕਬਾ ਵਧਾ ਕੇ ਕੁੱਲ ਰਕਬੇ ਦਾ ਘੱਟੋ ਘੱਟ 10% ਕਰਨ ਅਤੇ ਜਲਗਾਹਾਂ ਤੇ ਦਰਿਆਵਾਂ ਨੇੜੇ ਹੜ ਖੇਤਰ ਦੀ ਮੁਨਾਸਿਬ ਸਾਂਭ ਸੰਭਾਲ ਕਰਾਉਣ, ਪੰਜਾਬ ਵਿੱਚ ਸ਼ੋਰ ਪ੍ਰਦੂਸ਼ਣ ਨੂੰ ਨਿਯੰਤਰਣ ਵਿੱਚ ਲਿਆ ਕੇ ਲੋਕਾਂ ਨੂੰ ਸ਼ਾਂਤੀ ਦਾ ਵਾਤਾਵਰਣ ਮੁਹੱਈਆ ਕਰਾਉਣ, ਪੰਜਾਬ ਵਿਚ ਕੋਈ ਵੀ ਉਦਯੋਗਿਕ ਸੰਸਥਾਗਤ ਨੀਤੀ ਕੇਵਲ ਅਤੇ ਕੇਵਲ ਵਾਤਾਵਰਣ ਦੇ ਮੁੱਦੇ ਨੂੰ ਕੇਂਦਰ ਵਿੱਚ ਰੱਖ ਕੇ ਯਕੀਨੀ ਬਣਾਉਣ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੂੰ ਪਬਲਿਕ ਜਵਾਬਦੇਹੀ ਦਾ ਇਕ ਖੁਦਮੁਖਤਿਆਰ ਅਦਾਰਾ ਬਣਾ ਕੇ ਇਸ ਨੂੰ ਪ੍ਰਬੰਧਕੀ ਤੌਰ ਤੇ ਮਜ਼ਬੂਤ ਕਰਨ ਤਾਂ ਜੋ ਇਹ ਬੋਰਡ ਪ੍ਰਦੂਸ਼ਣ ਵਿਰੁੱਧ ਇਕ ਸ਼ਕਤੀਸ਼ਾਲੀ ਸੰਸਥਾ ਦੇ ਤੌਰ ਤੇ ਜ਼ਿੰਮੇਵਾਰੀ ਨਿਭਾ ਸਕੇ। ਇਹ ਵੀ ਪੜ੍ਹੋ: ਇੱਕ ਵਾਰ ਫਿਰ ਮਸੀਹਾ ਬਣਿਆ ਸੋਨੂੰ ਸੂਦ, ਬਚਾਈ ਨੌਜਵਾਨ ਦੀ ਜਾਨ, ਵੇਖੋ ਵੀਡੀਓ ਇਸ ਵਿਸ਼ਾਲ ਕਾਨਫਰੰਸ ਦੌਰਾਨ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਸਾਬਕਾ ਪ੍ਰਧਾਨ ਬਾਰ ਐਸੋਸੀਏਸ਼ਨ, ਐਡਵੋਕੇਟ ਰਾਜਵੀਰ ਸਿੰਘ ਗਰੇਵਾਲ ਪ੍ਰਧਾਨ ਬਾਰ ਐਸੋਸੀਏਸ਼ਨ ਸ੍ਰੀ ਫਤਹਿਗੜ੍ਹ ਸਾਹਿਬ, ਕਲੱਬ ਪ੍ਰਧਾਨ ਤੀਰਥ ਸਿੰਘ ਕਪੂਰਗੜ੍ਹ ਅਤੇ ਹੋਰ ਵਰਕਰਜ਼ ਵੀ ਸ਼ਾਮਿਲ ਸਨ। -PTC News


Top News view more...

Latest News view more...

PTC NETWORK
PTC NETWORK