Fri, Apr 26, 2024
Whatsapp

IND vs AUS: ਦੂਜੇ ਟੈਸਟ ਮੈਚ ਲਈ ਭਾਰਤੀ ਟੀਮ ਦਾ ਐਲਾਨ, ਜਾਣੋ ਕਿਹੜੇ ਖਿਡਾਰੀ ਨੂੰ ਮਿਲਿਆ ਮੌਕਾ

Written by  Jashan A -- December 13th 2018 05:52 PM -- Updated: December 13th 2018 05:53 PM
IND vs AUS: ਦੂਜੇ ਟੈਸਟ ਮੈਚ ਲਈ ਭਾਰਤੀ ਟੀਮ ਦਾ ਐਲਾਨ, ਜਾਣੋ ਕਿਹੜੇ ਖਿਡਾਰੀ ਨੂੰ ਮਿਲਿਆ ਮੌਕਾ

IND vs AUS: ਦੂਜੇ ਟੈਸਟ ਮੈਚ ਲਈ ਭਾਰਤੀ ਟੀਮ ਦਾ ਐਲਾਨ, ਜਾਣੋ ਕਿਹੜੇ ਖਿਡਾਰੀ ਨੂੰ ਮਿਲਿਆ ਮੌਕਾ

IND vs AUS: ਦੂਜੇ ਟੈਸਟ ਮੈਚ ਲਈ ਭਾਰਤੀ ਟੀਮ ਦਾ ਐਲਾਨ, ਜਾਣੋ ਕਿਹੜੇ ਖਿਡਾਰੀ ਨੂੰ ਮਿਲਿਆ ਮੌਕਾ ਪਰਥ: ਆਸਟ੍ਰੇਲੀਆ ਦੇ ਖਿਲਾਫ ਚਾਰ ਟੈਸਟ ਮੈਚਾਂ ਦੀ ਲੜੀ ਦੇ ਦੂਜੇ ਟੈਸਟ ਮੈਚ ਲਈ ਭਾਰਤੀ ਟੀਮ ਦੇ 13 ਖਿਡਾਰੀਆਂ ਦੀ ਚੋਣ ਹੋ ਚੁੱਕੀ ਹੈ। ਦੂਸਰਾ ਟੈਸਟ ਮੈਚ ਸ਼ੁੱਕਰਵਾਰ ਤੋਂ ਪਰਥ 'ਚ ਖੇਡਿਆ ਜਾਵੇਗਾ।ਐਡੀਲੇਡ 'ਚ ਪਹਿਲਾ ਟੈਸਟ ਮੈਚ ਭਾਰਤ ਨੇ 31 ਦੌੜਾਂ ਨਾਲ ਜਿੱਤ ਲਿਆ ਸੀ ਜਿਸ ਨਾਲ ਭਾਰਤੀ ਟੀਮ ਲੜੀ ਵਿੱਚ 1-0 ਤੋਂ ਅੱਗੇ ਚੱਲ ਰਹੀ ਹੈ। [caption id="attachment_228294" align="aligncenter" width="300"]bcci IND vs AUS: ਦੂਜੇ ਟੈਸਟ ਮੈਚ ਲਈ ਭਾਰਤੀ ਟੀਮ ਦਾ ਐਲਾਨ, ਜਾਣੋ ਕਿਹੜੇ ਖਿਡਾਰੀ ਨੂੰ ਮਿਲਿਆ ਮੌਕਾ[/caption] ਚੁਣੇ ਹੋਏ ਖਿਡਾਰੀਆਂ ਦੇ ਨਾਮ: ਵਿਰਾਟ ਕੋਹਲੀ (ਕਪਤਾਨ), ਮੁਰਲੀ ਵਿਜੇ, ਕੇ ਐਲ ਰਾਹੁਲ, ਚੇਤੇਸ਼ਵਰ ਪੁਜਾਰਾ, ਅਜਿੰਕਿਆ ਰਹਾਣੇ (ਉਪ-ਕਪਤਾਨ), ਹਾਨੂਮਾ ਵਿਹਾਰੀ, ਰਿਸ਼ਭ ਪੰਤ (ਵਿਕਟਕੀਪਰ), ਰਵਿੰਦਰ ਜਡੇਜਾ, ਇਸ਼ਾਂਤ ਸ਼ਰਮਾ, ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ, ਭੁਵਨੇਸ਼ਵਰ ਕੁਮਾਰ, ਉਮੇਸ਼ ਯਾਦਵ ਮੌਜੂਦ ਹਨ। ਹੋਰ ਪੜ੍ਹੋ:ਏਸ਼ੀਆਈ ਚੈਂਪੀਅੰਸ ਟ੍ਰਾਫ਼ੀ ‘ਚ ਭਾਰਤੀ ਪੁਰਸ਼ ਹਾਕੀ ਟੀਮ ਦਾ ਪਹਿਲਾ ਮੁਕਾਬਲਾ ਹੋਵੇਗਾ ਮੇਜ਼ਬਾਨ ਓਮਾਨ ਨਾਲ [caption id="attachment_228293" align="aligncenter" width="300"]bcci IND vs AUS: ਦੂਜੇ ਟੈਸਟ ਮੈਚ ਲਈ ਭਾਰਤੀ ਟੀਮ ਦਾ ਐਲਾਨ, ਜਾਣੋ ਕਿਹੜੇ ਖਿਡਾਰੀ ਨੂੰ ਮਿਲਿਆ ਮੌਕਾ[/caption] ਚੁਣੇ ਗਏ 13 ਖਿਡਾਰੀਆਂ 'ਚ ਜ਼ਖਮੀ ਆਰ ਅਸ਼ਵਿਨ ਦਾ ਨਾਮ ਨਹੀਂ ਹੈ। ਉਹਨਾਂ ਦੇ ਪੇਟ ਦੇ ਖੱਬੇ ਪਾਸੇ ਦਬਾਅ ਹੈ। ਅਸ਼ਵਿਨ ਨੇ ਐਡੀਲੇਡ ਟੈਸਟ ਵਿਚ 6 (3 + 3) ਵਿਕਟਾਂ ਲਈਆਂ ਸਨ। ਰੋਹਿਤ ਸ਼ਰਮਾ ਵੀ ਦੂਸਰੇ ਮੈਚ 'ਚ ਬਾਹਰ ਹਨ। ਰੋਹਿਤ ਨੇ ਪਹਿਲੇ ਮੈਚ ਵਿੱਚ ਆਪਣੀ ਪਹਿਲੀ ਪਾਰੀ ਵਿੱਚ 37 ਦੌੜਾਂ ਬਣਾਈਆਂ, ਜਦਕਿ ਦੂਜੀ ਪਾਰੀ ਵਿੱਚ 1 ਰਨ ਤੇ ਆਉਟ ਹੋ ਗਏ ਸਨ। [caption id="attachment_228292" align="aligncenter" width="300"]bcci IND vs AUS: ਦੂਜੇ ਟੈਸਟ ਮੈਚ ਲਈ ਭਾਰਤੀ ਟੀਮ ਦਾ ਐਲਾਨ, ਜਾਣੋ ਕਿਹੜੇ ਖਿਡਾਰੀ ਨੂੰ ਮਿਲਿਆ ਮੌਕਾ[/caption] ਮਿਲੀ ਜਾਣਕਾਰੀ ਮੁਤਾਬਕ ਅਸ਼ਵਿਨ ਦੇ ਪੇਟ ਦੇ ਖੱਬੇ ਪਾਸੇ ਦੀਆਂ ਮਾਸਪੇਸ਼ੀਆਂ ਵਿੱਚ ਖਿਚਾਅ ਆ ਗਿਆ ਤੇ ਉਹ ਵੀ ਇਲਾਜ ਕਰਵਾ ਰਹੇ ਹਨ।ਐਡੀਲੇਡ ਟੈਸਟ ਮੈਚ ਦੌਰਾਨ ਰੋਹਿਤ ਪਿੱਠ ਵਿੱਚ ਦਰਦ ਸੀ ਅਤੇ ਉਹ ਇਲਾਜ ਕਰਵਾ ਰਹੇ ਹਨ। ਇਹ ਸਭ ਖਿਡਾਰੀ ਦੂਜਾ ਟੈਸਟ ਮੈਚ ਖੇਡਣ ਲਈ ਤਿਆਰ ਨਹੀਂ ਹਨ। ਇਸ ਲਈ ਇਹਨਾਂ ਖਿਡਾਰੀਆਂ ਨੂੰ ਮੈਚ ਵਿੱਚੋਂ ਬਾਹਰ ਰੱਖਿਆ ਗਿਆ ਹੈ। -PTC News


Top News view more...

Latest News view more...