Thu, Dec 25, 2025
Whatsapp

ਭਾਰਤ ਨੇ 7 ਅਤੇ ਪਾਕਿਸਤਾਨ ਨੇ 29 ਕੈਦੀ ਕੀਤੇ ਰਿਹਾਅ , ਦੋਨਾਂ ਮੁਲਕਾਂ ਦੇ ਕੈਂਦੀਆਂ ਨੇ ਸਰਕਾਰਾਂ ਦਾ ਕੀਤਾ ਸ਼ੁਕਰੀਆ

Reported by:  PTC News Desk  Edited by:  Shanker Badra -- August 13th 2018 03:45 PM -- Updated: August 13th 2018 04:00 PM
ਭਾਰਤ ਨੇ 7 ਅਤੇ ਪਾਕਿਸਤਾਨ ਨੇ 29 ਕੈਦੀ ਕੀਤੇ ਰਿਹਾਅ , ਦੋਨਾਂ ਮੁਲਕਾਂ ਦੇ ਕੈਂਦੀਆਂ ਨੇ ਸਰਕਾਰਾਂ ਦਾ ਕੀਤਾ ਸ਼ੁਕਰੀਆ

ਭਾਰਤ ਨੇ 7 ਅਤੇ ਪਾਕਿਸਤਾਨ ਨੇ 29 ਕੈਦੀ ਕੀਤੇ ਰਿਹਾਅ , ਦੋਨਾਂ ਮੁਲਕਾਂ ਦੇ ਕੈਂਦੀਆਂ ਨੇ ਸਰਕਾਰਾਂ ਦਾ ਕੀਤਾ ਸ਼ੁਕਰੀਆ

ਭਾਰਤ ਨੇ 7 ਅਤੇ ਪਾਕਿਸਤਾਨ ਨੇ 29 ਕੈਦੀ ਕੀਤੇ ਰਿਹਾਅ , ਦੋਨਾਂ ਮੁਲਕਾਂ ਦੇ ਕੈਂਦੀਆਂ ਨੇ ਸਰਕਾਰਾਂ ਦਾ ਕੀਤਾ ਸ਼ੁਕਰੀਆ:ਪਾਕਿਸਤਾਨ ਸਰਕਾਰ ਨੇ 29 ਭਾਰਤੀ ਕੈਦੀਆਂ ਨੂੰ ਅੱਜ ਰਿਹਾਅ ਕੀਤਾ ਹੈ।ਇਨ੍ਹਾਂ ਕੈਦੀਆਂ 'ਚ 27 ਮਛੇਰੇ ਹਨ।ਇਸ ਤੋਂ ਇਲਾਵਾ ਭਾਰਤ ਨੇ 7 ਪਾਕਿਸਤਾਨੀ ਕੈਦੀਆਂ ਨੂੰ ਰਿਹਾ ਕੀਤਾ ਹੈ।ਇਸ ਮੌਕੇ ਦੋਨਾਂ ਮੁਲਕਾਂ ਵੱਲੋਂ ਅਜਾਦੀ ਦਿਹਾੜਿਆਂ ਦੇ ਮੱਦੇਨਜ਼ਰ ਦੋਸਤੀ ਦਾ ਸੁਨੇਹਾ ਦਿੱਤਾ ਗਿਆ।ਦੱਸ ਦੇਈਏ ਕਿ ਅਟਾਰੀ ਸਰਹੱਦ ਰਾਹੀਂ ਕੈਂਦੀਆਂ ਦੀ ਅਦਲਾ ਬਦਲੀ ਹੋਈ ਹੈ।ਦੋਨਾਂ ਮੁਲਕਾਂ ਦੇ ਰਿਹਾ ਹੋਏ ਕੈਂਦੀਆਂ ਨੇ ਸਰਕਾਰਾਂ ਦਾ ਸ਼ੁਕਰੀਆ ਅਦਾ ਕੀਤਾ ਹੈ। ਪਾਕਿਸਤਾਨ ਦੀਆਂ ਵੱਖ-ਵੱਖ ਜੇਲਾਂ ਵਿੱਚ 36 ਸਾਲ ਸਜ਼ਾ ਕੱਟ ਕੇ ਗ਼ਜ਼ਾਨੰਦ ਸ਼ਰਮਾ ਵਤਨ ਪਰਤਿਆ ਹੈ।ਗ਼ਜ਼ਾਨੰਦ ਸ਼ਰਮਾ ਰਾਜਸਥਾਨ ਦਾ ਰਹਿਣ ਵਾਲਾ ਹੈ ਅਤੇ ਗੱਲ ਕਰਨ ਤੋਂ ਅਸਮਰਥ ਹੈ। ਇਸ ਸੰਬੰਧੀ ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤੀ ਕੈਦੀਆਂ ਨੂੰ ਰਿਹਾਅ ਕਰਨਾ ਇੱਕ ਮਨੁੱਖੀ ਕਦਮ ਹੈ, ਜਿਹੜਾ ਕਿ 14 ਅਗਸਤ ਨੂੰ ਪਾਕਿਸਤਾਨ ਦੇ ਸੁਤੰਤਰਤਾ ਦਿਵਸ ਦੇ ਮੌਕੇ ਚੁੱਕਿਆ ਗਿਆ ਹੈ ਅਤੇ ਇਹ ਮਨੁੱਖਤਾਵਾਦੀ ਮੁੱਦਿਆਂ ਦਾ ਸਿਆਸੀਕਰਨ ਨਾ ਕਰਨ ਦੀ ਪਾਕਿਸਤਾਨ ਨੀਤੀ ਦਾ ਹਿੱਸਾ ਹੈ। -PTCNews


Top News view more...

Latest News view more...

PTC NETWORK
PTC NETWORK