Sun, Jul 26, 2026
Whatsapp

ਮਹਿੰਗਾਈ ਦੀ ਮਾਰ, ਰਸੋਈ ਗੈਸ ਤੇ ਕਮਰਸ਼ੀਅਲ ਦੇ ਮੁੜ ਵਧੇ ਰੇਟ

Reported by:  PTC News Desk  Edited by:  Ravinder Singh -- May 19th 2022 08:42 AM
ਮਹਿੰਗਾਈ ਦੀ ਮਾਰ, ਰਸੋਈ ਗੈਸ ਤੇ ਕਮਰਸ਼ੀਅਲ ਦੇ ਮੁੜ ਵਧੇ ਰੇਟ

ਮਹਿੰਗਾਈ ਦੀ ਮਾਰ, ਰਸੋਈ ਗੈਸ ਤੇ ਕਮਰਸ਼ੀਅਲ ਦੇ ਮੁੜ ਵਧੇ ਰੇਟ

ਨਵੀਂ ਦਿੱਲੀ : ਦੇਸ਼ 'ਚ ਮਹਿੰਗਾਈ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਵੀਰਵਾਰ ਨੂੰ ਐਲਪੀਜੀ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਘਰੇਲੂ ਐਲਪੀਜੀ ਗੈਸ ਸਿਲੰਡਰ ਦੀ ਕੀਮਤ ਵਿੱਚ 3.50 ਰੁਪਏ ਪ੍ਰਤੀ ਸਿਲੰਡਰ ਅਤੇ ਵਪਾਰਕ ਸਿਲੰਡਰ ਦੀ ਕੀਮਤ ਵਿੱਚ 8 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਦੇਸ਼ ਵਿੱਚ ਐਲਪੀਜੀ ਸਿਲੰਡਰ ਦੀ ਕੀਮਤ 1005 ਰੁਪਏ ਦੇ ਨੇੜੇ ਪਹੁੰਚ ਗਈ ਹੈ। ਇਹ ਵਾਧਾ ਅਜਿਹੇ ਸਮੇਂ 'ਚ ਹੋਇਆ ਹੈ ਜਦੋਂ ਦੇਸ਼ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਤੋਂ ਲੋਕ ਪਹਿਲਾਂ ਹੀ ਪ੍ਰੇਸ਼ਾਨ ਹਨ। ਮਹਿੰਗਾਈ ਦੀ ਮਾਰ, ਰਸੋਈ ਗੈਸ ਤੇ ਕਮਰਸ਼ੀਅਲ ਦੇ ਮੁੜ ਵਧੇ ਰੇਟ ਤੇਲ ਕੰਪਨੀਆਂ ਨੇ ਇੱਕ ਵਾਰ ਫਿਰ ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ। ਹੁਣ ਦੇਸ਼ ਵਿੱਚ ਘਰੇਲੂ ਗੈਸ ਸਿਲੰਡਰ 1000 ਰੁਪਏ ਨੂੰ ਪਾਰ ਪਹੁੰਚ ਗਿਆ ਹੈ । ਉੱਥੇ ਹੀ ਘਰੇਲੂ LPG ਤੋਂ ਇਲਾਵਾ ਕਮਰਸ਼ੀਅਲ ਐਲਪੀਜੀ ਸਿਲੰਡਰ ਵੀ ਮਹਿੰਗਾ ਹੋਇਆ ਹੈ । ਮਿਲੀ ਜਾਣਕਾਰੀ ਅਨੁਸਾਰ ਵੀਰਵਾਰ ਨੂੰ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ 3 ਰੁਪਏ 50 ਪੈਸੇ ਦਾ ਵਾਧਾ ਕੀਤਾ ਗਿਆ ਹੈ। ਜਿਸ ਤੋਂ ਬਾਅਦ ਦੇਸ਼ ਵਿੱਚ ਘਰੇਲੂ ਰਸੋਈ ਗੈਸ ਸਿਲੰਡਰ 1000 ਨੂੰ ਪਾਰ ਕਰ ਗਿਆ ਹੈ। ਮਹਿੰਗਾਈ ਦੀ ਮਾਰ, ਰਸੋਈ ਗੈਸ ਤੇ ਕਮਰਸ਼ੀਅਲ ਦੇ ਮੁੜ ਵਧੇ ਰੇਟ ਘਰੇਲੂ ਗੈਸ ਸਿਲੰਡਰ ਦੀ ਕੀਮਤ ਵਿੱਚ ਵਾਧੇ ਤੋਂ ਬਾਅਦ ਅੱਜ ਤੋਂ ਦਿੱਲੀ ਅਤੇ ਮੁੰਬਈ ਵਿੱਚ 14.2 ਕਿਲੋ ਦੇ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ 1003 ਰੁਪਏ, ਕੋਲਕਾਤਾ ਵਿੱਚ 1029 ਰੁਪਏ, ਚੇੱਨਈ ਵਿੱਚ 1018.5 ਰੁਪਏ ਹੋ ਗਈ ਹੈ। ਘਰੇਲੂ ਰਸੋਈ ਗੈਸ ਤੋਂ ਇਲਾਵਾ ਵਪਾਰਕ ਐਲਪੀਜੀ ਸਿਲੰਡਰ ਵੀ 8 ਰੁਪਏ ਮਹਿੰਗਾ ਹੋ ਗਿਆ ਹੈ । ਵੀਰਵਾਰ ਤੋਂ 19 ਕਿਲੋ ਵਾਲੇ ਸਿਲੰਡਰ ਦੀ ਕੀਮਤ ਦਿੱਲੀ ਵਿੱਚ 2354 ਰੁਪਏ, ਕੋਲਕਾਤਾ ਵਿੱਚ 2454 ਰੁਪਏ, ਮੁੰਬਈ ਵਿੱਚ 2306 ਰੁਪਏ ਅਤੇ ਚੇੱਨਈ ਵਿੱਚ 2507 ਰੁਪਏ ਦਾ ਮਿਲੇਗਾ । ਦੱਸ ਦੇਈਏ ਕਿ 7 ਮਈ ਨੂੰ ਵਪਾਰਕ ਗੈਸ ਸਿਲੰਡਰ 10 ਰੁਪਏ ਸਸਤਾ ਹੋ ਗਿਆ ਸੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 7 ਮਈ ਨੂੰ ਘਰੇਲੂ ਗੈਸ ਸਿਲੰਡਰ ਵਿੱਚ 50 ਰੁਪਏ ਦਾ ਵਾਧਾ ਹੋਇਆ ਸੀ। ਮਹਿੰਗਾਈ ਦੀ ਮਾਰ, ਰਸੋਈ ਗੈਸ ਤੇ ਕਮਰਸ਼ੀਅਲ ਦੇ ਮੁੜ ਵਧੇ ਰੇਟ ਇਸ ਤੋਂ ਬਾਅਦ ਘਰੇਲੂ ਗੈਸ ਸਿਲੰਡਰ ਦੀ ਕੀਮਤ 999.50 ਰੁਪਏ ਤੱਕ ਪਹੁੰਚ ਗਈ ਸੀ । ਉੱਥੇ ਹੀ ਇਸ ਤੋਂ ਪਹਿਲਾਂ ਵਪਾਰਕ ਗੈਸ ਸਿਲੰਡਰ ਦੀ ਕੀਮਤ 102 ਰੁਪਏ ਵਧਾਈ ਗਈ ਸੀ। ਗੌਰਤਲਬ ਹੈ ਕਿ ਇਸ ਸਾਲ ਐਲਪੀਜੀ ਗੈਸ ਸਿਲੰਡਰ ਦੀ ਕੀਮਤ ਵਿੱਚ ਕਈ ਵਾਰ ਵਾਧਾ ਹੋਇਆ ਹੈ । 1 ਅਪ੍ਰੈਲ ਨੂੰ 19 ਕਿਲੋ ਵਾਲੇ ਵਪਾਰਕ ਸਿਲੰਡਰ ਵਿੱਚ 250 ਰੁਪਏ ਦਾ ਵਾਧਾ ਹੋਇਆ ਸੀ। ਉਦੋਂ ਇਸ ਦੀ ਕੀਮਤ 2253 ਰੁਪਏ ਹੋ ਗਈ ਸੀ । ਇਸ ਤੋਂ ਪਹਿਲਾਂ ਵਪਾਰਕ ਐਲਪੀਜੀ ਦੀ ਕੀਮਤ 1 ਮਾਰਚ, 2022 ਨੂੰ 105 ਰੁਪਏ ਵਧਾਈ ਗਈ ਸੀ। ਯਾਨੀ ਪਿਛਲੇ ਕਈ ਮਹੀਨਿਆਂ ਤੋਂ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਵਾਧੇ ਦਾ ਜ਼ੋਰਦਾਰ ਸਿਲਸਿਲਾ ਜਾਰੀ ਹੈ। ਇਹ ਵੀ ਪੜ੍ਹੋ : ਰੋਡਰੇਜ਼ ਮਾਮਲੇ 'ਚ ਨਵਜੋਤ ਸਿੱਧੂ ਖ਼ਿਲਾਫ਼ ਸੁਪਰੀਮ ਕੋਰਟ 'ਚ ਸੁਣਵਾਈ ਅੱਜ


Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK