Advertisment

ਇੰਸਪੈਕਟਰ ਨੇ 'ਆਪ' ਵਿਧਾਇਕ ਨੂੰ ਗ੍ਰਿਫ਼ਤਾਰ ਕਰਨ ਲਈ ਹਾਈ ਕੋਰਟ 'ਚ ਲਗਾਈ ਪਟੀਸ਼ਨ

author-image
Ravinder Singh
Updated On
New Update
ਇੰਸਪੈਕਟਰ ਨੇ 'ਆਪ' ਵਿਧਾਇਕ ਨੂੰ ਗ੍ਰਿਫ਼ਤਾਰ ਕਰਨ ਲਈ ਹਾਈ ਕੋਰਟ 'ਚ ਲਗਾਈ ਪਟੀਸ਼ਨ
Advertisment
ਖੰਨਾ : ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਨੂੰ ਪੁਰਾਣੇ ਮਾਮਲੇ ਵਿੱਚ ਭਗੌੜਾ ਦੱਸਦੇ ਹੋਏ ਪੰਜਾਬ ਪੁਲਿਸ ਦੇ ਇਕ ਇੰਸਪੈਕਟਰ ਨੇ ਇਸ ਵਿਧਾਇਕ ਨੂੰ ਗ੍ਰਿਫਤਾਰ ਕਰਨ ਮੰਗ ਕਰਦੇ ਹੋਏ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿਖੇ ਰਿੱਟ ਪਟੀਸ਼ਨ ਦਾਇਰ ਕੀਤੀ ਜਿਸ ਵਿੱਚ ਹਾਈ ਕੋਰਟ ਨੇ ਪੰਜਾਬ ਸਰਕਾਰ ਕੋਲੋਂ ਜਵਾਬ ਮੰਗਦੇ ਹੋਏ 3 ਅਗਸਤ 2022 ਨੂੰ ਅਗਲੀ ਸੁਣਵਾਈ ਤੈਅ ਕੀਤੀ ਹੈ। ਇੰਸਪੈਕਟਰ ਨੇ 'ਆਪ' ਵਿਧਾਇਕ ਨੂੰ ਗ੍ਰਿਫ਼ਤਾਰ ਕਰਨ ਲਈ ਹਾਈ ਕੋਰਟ 'ਚ ਲਗਾਈ ਪਟੀਸ਼ਨਸ਼ਿਕਾਇਤ ਕਰਨ ਵਾਲੇ ਇੰਸਪੈਕਟਰ ਕਰਨੈਲ ਸਿੰਘ ਨੇ ਆਪਣੀ ਰਿੱਟ ਪਟੀਸ਼ਨ ਵਿੱਚ ਕਿਹਾ ਹੈ ਕਿ ਪਾਇਲ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਜਦੋਂ ਲੋਕ ਇਨਸਾਫ ਪਾਰਟੀ ਦੇ ਆਗੂ ਸਨ ਤਾਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਪਾਇਲ ਥਾਣੇ ਦੀ ਹਦੂਦ ਅੰਦਰ ਧਰਨਾ ਦੇ ਦਿੱਤਾ ਸੀ। ਥਾਣੇ ਨੂੰ ਬੰਦ ਕਰ ਦਿੱਤਾ ਗਿਆ ਸੀ।
Advertisment
ਇੰਸਪੈਕਟਰ ਨੇ 'ਆਪ' ਵਿਧਾਇਕ ਨੂੰ ਗ੍ਰਿਫ਼ਤਾਰ ਕਰਨ ਲਈ ਹਾਈ ਕੋਰਟ 'ਚ ਲਗਾਈ ਪਟੀਸ਼ਨਪੁਲਿਸ ਉਪਰ ਹਮਲਾ ਕੀਤਾ ਸੀ ਤਾਂ ਪੁਲਿਸ ਉੱਪਰ ਹਮਲਾ ਕਰਨ ਸਬੰਧੀ, ਥਾਣਾ ਪਾਇਲ ਵਿਖੇ ਐਫ.ਆਈ.ਆਰ ਨੰ.142 / ਮਿਤੀ 20.09.2022 ਨੂੰ ਧਾਰਾ 353, 188, 186, 332, 224, 506, 148, 149, 269 ਆਈ.ਪੀ.ਸੀ., ਆਫ਼ਤ ਪ੍ਰਬੰਧਨ ਐਕਟ ਦੀ ਧਾਰਾ 51 ਅਤੇ ਪੰਜਾਬ ਦੀ ਧਾਰਾ 50 ਅਧੀਨ ਗਿਆਸਪੁਰਾ ਤੇ ਉਨ੍ਹਾਂ ਦੇ ਸਾਥੀਆਂ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਸੀ। ਇਸ ਸਬੰਧੀ ਵਿਸ਼ੇਸ਼ ਜਾਂਚ ਟੀਮ ਦਾ ਗਠਨ ਵੀ ਕੀਤਾ ਗਿਆ ਸੀ ਪਰ ਅਜੇ ਤੱਕ ਉਪਰੋਕਤ ਐਸ.ਆਈ.ਟੀ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਵਿਧਾਇਕ ਉਪਰ ਕਾਰਵਾਈ ਨਾ ਹੋਣ ਕਰਕੇ ਇੰਸਪੈਕਟਰ ਕਰਨੈਲ ਸਿੰਘ ਵੱਲੋਂ ਹਾਈ ਕੋਰਟ ਵਿਚ ਰਿੱਟ ਦਾਇਰ ਕੀਤੀ ਗਈ ਹੈ। ਇੰਸਪੈਕਟਰ ਨੇ 'ਆਪ' ਵਿਧਾਇਕ ਨੂੰ ਗ੍ਰਿਫ਼ਤਾਰ ਕਰਨ ਲਈ ਹਾਈ ਕੋਰਟ 'ਚ ਲਗਾਈ ਪਟੀਸ਼ਨਕਰਨੈਲ ਸਿੰਘ ਨੇ ਕਿਹਾ ਕਿ ਪੁਲਿਸ ਅਫਸਰ ਆਪਣੇ ਮੁਲਾਜ਼ਮਾਂ ਨੂੰ ਇਨਸਾਫ ਨਹੀਂ ਦੇ ਰਹੇ, ਜ਼ਿਲ੍ਹੇ ਦੇ ਅਫਸਰਾਂ ਨੂੰ ਵਾਰ-ਵਾਰ ਕਹਿਣ ਉਤੇ ਸੁਣਵਾਈ ਨਾ ਹੋਣ ਦੀ ਸੂਰਤ ਵਿੱਚ ਹਾਈ ਕੋਰਟ ਜਾਣਾ ਪਿਆ। ਉਨ੍ਹਾਂ ਨੇ ਕਿਹਾ ਕਿ ਇਹ ਵਿਧਾਇਕ ਕਾਨੂੰਨ ਦਾ ਭਗੌੜਾ ਹੈ, ਇਸ ਉਪਰ ਚੌਂਕੀ ਰੌਣੀ ਵਿੱਚ ਵੀ ਕੋਰੋਨਾ ਨਿਯਮਾਂ ਦੀਆਂ ਧੱਜੀਆਂ ਉਡਾਉਣ ਦਾ ਪਰਚਾ ਦਰਜ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਵਿਧਾਇਕ ਬਦਲਾਖੋਰੀ ਦੀ ਨੀਤੀ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਦੀ ਸਰਵਿਸ 10 ਮਹੀਨੇ ਦੀ ਰਹਿੰਦੀ ਹੈ। ਉਨ੍ਹਾਂ ਨੂੰ ਪਰੇਸ਼ਾਨ ਕਰਨ ਲਈ ਵਿਧਾਇਕ ਦੇ ਕਹਿਣ ਉਤੇ ਫਿਰੋਜ਼ਪੁਰ ਦੀ ਬਦਲੀ ਕਰ ਦਿੱਤੀ ਗਈ। publive-image ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੂੰ ਝਟਕਾ, ‘ਇਕ ਵਿਧਾਇਕ ਇਕ ਪੈਨਸ਼ਨ’ ਦੇ ਆਰਡੀਨੈਂਸ ਦੀ ਫਾਈਲ ਰਾਜਪਾਲ ਨੇ ਵਾਪਸ ਭੇਜੀ-
punjabpolice punjabinews latestnews highcourt crimenews aap mla petitions inspector
Advertisment

Stay updated with the latest news headlines.

Follow us:
Advertisment