ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਵਾਕਥਾਨ ਦਾ ਹੋਵੇਗਾ ਆਯੋਜਨ
ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਵਾਕਥਾਨ ਦਾ ਹੋਵੇਗਾ ਆਯੋਜਨ
International women day: ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਸੁਖਨਾ ਝੀਲ ਤੇ ਵਾਕਥਾਨ ਦਾ ਹੋਵੇਗਾ ਆਯੋਜਨ
ਦੁਨੀਆਂ ਦੀ ਸਭ ਤੋਂ ਬਜ਼ੁਰਗ ਔਰਤ ਮਨ ਕੌਰ ਕਰਨਗੇ ਵਾਕਥਾਨ ਦੀ ਅਗਵਾਈ
ਚੰਡੀਗੜ: ਅਪੋਲੋ ਹਸਪਤਾਲ ਵੱਲੋਂ 8 ਮਾਰਚ ਨੂੰ ਵਿਸ਼ਵ ਮਹਿਲਾ ਦਿਵਸ ਨੂੰ ਸਮਰਪਿਤ ਸੁਖਨਾ ਝੀਲ ਤੇ ਵਾਕਥਾਨ ਦਾ ਆਯੋਜਨ ਕੀਤਾ ਜਾ ਰਿਹਾ ਹੈ। ਮਹਿਲਾਵਾਂ ਦੀਆਂ ਸਹਿਤ ਸਮੱਸਿਆਵਾਂ ਨੂੰ ਸਮਰਪਿਤ ਇਸ ਵਾਕਥਾਨ ਦੀ ਅਗਵਾਈ ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ ਮਨ ਕੌਰ ਕਰ ਰਹੇ ਹਨ।
ਡਾ. ਰਿਸ਼ੀ ਮਾਂਗਟ ਐਮ ਡੀ ਅਪੋਲੋ ਕਲੀਨਿਕ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆਂ ਕਿ ਇਹ ਵਾਕਥਾਨ ਸਵੇਰੇ 7 ਵਜੇ ਅਪੋਲੋ ਕਲੀਨਿਕ ਸੈਕਟਰ 9 ਤੋਂ ਸ਼ੁਰੂ ਹੋ ਕੇ ਰਾਕ ਗਾਰਡਨ ਤੋਂ ਹੁੰਦੀ ਹੋਈ ਸੁਖਨਾ ਝੀਲ ਤੇ ਜਾ ਕੇ ਖ਼ਤਮ ਹੋਵੇਗੀ।ਡਾ. ਰਿਸ਼ੀ ਮਾਂਗਟ ਅਨੁਸਾਰ ਇਸ ਸਾਲ ਦਾ ਅੰਤਰ ਰਾਸ਼ਟਰੀ ਮਹਿਲਾ ਦਿਵਸ ਕਿਡਨੀ ਦੀਆਂ ਬਿਮਾਰੀਆਂ ਨੂੰ ਸਮਰਪਿਤ ਹੈ। ਇਸ ਵਾਕਥਾਨ ਵਿਚ 500 ਦੇ ਕਰੀਬ ਚੰਡੀਗੜ• ਵਾਸੀ ਹਿੱਸਾ ਲੈ ਰਹੇ ਹਨ।
ਡਾ. ਮਾਂਗਟ ਅਨੁਸਾਰ ਇਸ ਵਾਕਥਾਨ ਦਾ ਮੁੱਖ ਮੰਤਵ ਔਰਤਾਂ ਨੂੰ ਉਨ•ਾਂ ਦੀ ਸਿਹਤ ਪ੍ਰਤੀ ਜਾਗਰੂਕ ਕਰਨਾ ਹੈ। ਕਿਉਂਕਿ ਅਕਸਰ ਵੇਖਿਆਂ ਗਿਆ ਹੈ ਕਿ ਵਿਆਹ ਤੋਂ ਪਹਿਲਾਂ ਤਾਂ ਲੜਕੀਆਂ ਪਤਲੇ ਰਹਿਣ ਦੇ ਚੱਕਰ ਵਿਚ ਘੱਟ ਖ਼ੁਰਾਕ ਖਾਂਦੀਆਂ ਹਨ। ਜਦ ਕਿ ਬਾਅਦ ਵਿਚ ਮਾਂ ਬਣਨ ਮੌਕੇ ਕਈ ਮੁਸ਼ਕਲਾਂ ਦਾ ਸਾਹਮਣਾ ਕਰਦੀਆਂ ਹਨ। ਇਹੀ ਲੜਕੀਆਂ ਵਿਆਹ ਤੋਂ ਬਾਅਦ ਆਪਣੀ ਸਿਹਤ ਸੰਭਾਲ ਪ੍ਰਤੀ ਘੱਟ ਜਾਗਰੂਕ ਹੋ ਜਾਂਦੀਆਂ ਹਨ। ਇਸ ਵਾਕਥਾਨ ਰਾਹੀਂ ਉਨ•ਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਕਿਸ ਤਰਾਂ ਮਨ ਕੌਰ ਦੀ ਤਰਾਂ 101 ਸਾਲ ਦੀ ਉਮਰ ਤੱਕ ਵੀ ਪਹੁੰਚ ਕੇ ਔਰਤਾਂ ਤੰਦਰੁਸਤੀ ਭਰੀ ਜ਼ਿੰਦਗੀ ਜੀ ਸਕਦੀਆਂ ਹਨ।ਇਸ ਵਾਕਥਾਨ ਸਬੰਧੀ ਪੂਰੀ ਤਿਆਰੀ ਕਰ ਲਈ ਗਈ ।

—PTC News