Sun, Oct 4, 2026
Whatsapp

Punjab Bachao Rally : ਪੰਜਾਬ ਨੂੰ ਅੱਗੇ ਲਿਜਾਣ ਵਾਸਤੇ ਸਹੀ ਮੁੱਖ ਮੰਤਰੀ ਦੀ ਚੋਣ ਕਰੋ; ਸੁਖਬੀਰ ਸਿੰਘ ਬਾਦਲ ਨੇ ਪੰਜਾਬੀਆਂ ਨੂੰ ਕੀਤੀ ਅਪੀਲ

Sukhbir Singh Badal ਨੇ ਲੋਕਾਂ ਨੂੰ ਭਰੋਸਾ ਦੁਆਇਆ ਕਿ ਅਕਾਲੀ ਦਲ ਨਸ਼ਾ ਤਸਕਰੀ ਹਮੇਸ਼ਾ ਹਮੇਸ਼ਾ ਵਾਸਤੇ ਖਤਮ ਕਰ ਦੇਵੇਗਾ। ਉਹਨਾਂ ਕਿਹਾ ਕਿ ਅਸੀਂ ਪਹਿਲੀ ਹੀ ਕੈਬਨਿਟ ਮੀਟਿੰਗ ਵਿਚ ਨਵਾਂ ਕਾਨੂੰਨ ਲੈ ਕੇ ਆਵਾਂਗੇ ਅਤੇ ਯਕੀਨੀ ਬਣਾਵਾਂਗੇ ਕਿ ਨਸ਼ਾ ਤਸਕਰਾਂ ਨੂੰ 10 ਸਾਲ ਤੱਕ ਜ਼ਮਾਨਤ ਨਾ ਮਿਲੇ।

Reported by:  PTC News Desk  Edited by:  KRISHAN KUMAR SHARMA -- October 04th 2026 07:27 PM -- Updated: October 04th 2026 07:40 PM
Punjab Bachao Rally : ਪੰਜਾਬ ਨੂੰ ਅੱਗੇ ਲਿਜਾਣ ਵਾਸਤੇ ਸਹੀ ਮੁੱਖ ਮੰਤਰੀ ਦੀ ਚੋਣ ਕਰੋ; ਸੁਖਬੀਰ ਸਿੰਘ ਬਾਦਲ ਨੇ ਪੰਜਾਬੀਆਂ ਨੂੰ ਕੀਤੀ ਅਪੀਲ

Punjab Bachao Rally : ਪੰਜਾਬ ਨੂੰ ਅੱਗੇ ਲਿਜਾਣ ਵਾਸਤੇ ਸਹੀ ਮੁੱਖ ਮੰਤਰੀ ਦੀ ਚੋਣ ਕਰੋ; ਸੁਖਬੀਰ ਸਿੰਘ ਬਾਦਲ ਨੇ ਪੰਜਾਬੀਆਂ ਨੂੰ ਕੀਤੀ ਅਪੀਲ

Punjab Bachao Rally : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਸਹੀ ਮੁੱਖ ਮੰਤਰੀ ਚੁਣਨ ਤਾਂ ਜੋ ਪੰਜਾਬ ਨੂੰ ਅੱਗੇ ਲਿਜਾਇਆ ਜਾ ਸਕੇ ਅਤੇ ਜ਼ੋਰ ਦੇ ਕੇ ਕਿਹਾ ਕਿ ਉਹ ਤੇਜ਼ ਰਫਤਾਰ ਵਿਕਾਸ ਦੇ ਨਾਲ-ਨਾਲ ਨਵੇਂ ਯੁੱਗ ਦੀ ਖੇਤੀਬਾੜੀ ਤੇ ਰੋਜ਼ਗਾਰ ਦੇ ਮਾਡਲ ਚਾਹੁੰਦੇ ਹਨ ਤਾਂ ਉਹ ਹੀ ਇਹ ਕਰਵਾ ਸਕਦੇ ਹਨ।

ਅਕਾਲੀ ਦਲ ਦੇ ਪ੍ਰਧਾਨ ਇਥੇ ਪੰਜਾਬ ਬਚਾਓ ਮੁਹਿੰਮ ਦੇ ਤਹਿਤ ਵਿਸ਼ਾਲ ਰੈਲੀ ਨੂੰ ਸੰਬੋਧਨ ਕਰ ਰਹੇ ਸਨ, ਜਿਸ ਦੌਰਾਨ ਉਹਨਾਂ ਨਵੇਂ ਹਲਕਾ ਇੰਚਾਰਜ ਜੱਸੀ ਮਨਵੀ ਨੂੰ ਵਧਾਈ ਦਿੱਤੀ। ਉਹਨਾਂ ਨੇ ਅਮਰਗੜ੍ਹ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਉਂਦੀਆਂ ਵਿਧਾਨ  ਸਭਾ ਚੋਣਾਂ ਵਿਚ ਜੱਸੀ ਦੀ ਜਿੱਤ ਯਕੀਨੀ ਬਣਾਉਣ।

ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ 2027 ਵਿਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਮਾਲੇਰਕੋਟਲਾ ਨੂੰ ਵਿਰਾਸਤੀ ਸ਼ਹਿਰ ਦਾ ਦਰਜਾ ਦਿੱਤਾ ਜਾਵੇਗਾ ਅਤੇ ਜ਼ਿਲ੍ਹੇ ਵਿਚ ਇਕ ਮੈਡੀਕਲ ਤੇ ਇਕ ਵੈਟਨਰੀ ਕਾਲਜ ਸਥਾਪਿਤ ਕੀਤਾ ਜਾਵੇਗਾ। ਸਰਦਾਰ ਬਾਦਲ ਨੇ ਏਸ਼ੀਆਈ ਖੇਡਾਂ ਵਿਚ ਗੋਲਡ ਮੈਡਲ ਜਿੱਤਣ ਲਈ ਪੁਰਸ਼ ਤੇ ਮਹਿਲਾ ਹਾਕੀ ਟੀਮ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਪਿਛਲੀ ਅਕਾਲੀ ਦਲ ਦੀ ਸਰਕਾਰ ਵਿਚ ਐਸਟਰੋਟਰਫ ਵਾਲੇ ਮੈਦਾਨ ਬਣਾਉਣ ਸਦਕਾ ਹੀ ਇਹ ਸੰਭਵ ਹੋਇਆ ਹੈ।

Diesel Price : ਡੀਜ਼ਲ ਦੀਆਂ ਥੋਕ ਕੀਮਤਾਂ 'ਚ 14.60 ਰੁਪਏ ਤੱਕ ਦਾ ਹੋਇਆ ਵਾਧਾ ! ਜਾਣੋ ਤੁਹਾਡੀ ਜੇਬ 'ਤੇ ਕਿੰਨਾ ਪਵੇਗਾ ਅਸਰ

ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬੀਆਂ ਨੂੰ ਅਜਿਹੇ ਮੁੱਖ ਮੰਤਰੀ ਦੀ ਜ਼ਰੂਰਤ ਹੈ, ਜੋ ਆਪਣੇ ਕਹੇ ਮੁਤਾਬਕ ਵਾਅਦੇ ਨਿਭਾਵੇ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਤੇ ਭਗਵੰਤ ਮਾਨ ਨੇ ਤੁਹਾਨੂੰ ਫੇਲ੍ਹ ਕੀਤਾ ਹੈ। ਉਹਨਾਂ ਕਿਹਾ ਕਿ ਭਗਵੰਤ ਮਾਨ ਨਾ ਸਿਰਫ ਆਪਣੇ ਵਾਅਦਿਆਂ ਤੋਂ ਭੱਜ ਗਿਆ ਹੈ ਬਲਕਿ ਉਹ ਨਸ਼ਾ ਤਸਕਰੀ ਤੇ ਕਾਨੂੰਨ ਵਿਵਸਥਾ ਵਰਗੇ ਗੰਭੀਰ ਮੁੱਦਿਆਂ ਨੂੰ ਹੱਲ ਕਰਨ ਦੀ ਥਾਂ ਚੁਟਕਲੇ ਸੁਣਾ ਕੇ ਤੁਹਾਨੂੰ ਗੁੰਮਰਾਹ ਕਰਨ ਦਾ ਯਤਨ ਕਰ ਰਿਹਾ ਹੈ। ਉਹਨਾਂ ਕਿਹਾ ਕਿ 2027 ਵਿਚ ਸਿਖ਼ਰਲੀ ਕੁਰਸੀ ਦੇ ਦਾਅਵੇਦਾਰਾਂ ਦੀ ਗੰਭੀਰਤਾ ਉਹਨਾਂ ਦੇ ਦਾਅਵਿਆਂ ਵਿਚ ਝਲਕਦੀ ਹੈ। ਉਹਨਾਂ ਕਿਹਾ ਕਿ ਚਰਨਜੀਤ ਚੰਨੀ ਦਾਅਵੇ ਕਰਦਾ ਹੈ ਕਿ ਉਹ ਬੱਕਰੀਆਂ ਚੋਅ ਸਕਦਾ ਹੈ ਤੇ ਭਗਵੰਤ ਮਾਨ ਕਹਿੰਦਾ ਹੈ ਕਿ ਉਹ ਹਨੇਰੇ ਵਿਚ ਸਾਈਕਲ ਨੂੰ ਪੰਕਚਰ ਲਗਾ ਸਕਦਾ ਹੈ।

ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਹ ਚਾਹੁੰਦੇ ਹਨ ਕਿ ਅਜਿਹੇ ਹੀ ਕੰਮ ਕਰਵਾਉਣੇ ਹਨ ਤਾਂ ਉਹਨਾਂ ਦੀ ਚੋਣ ਕਰਨ ਪਰ ਜੇਕਰ ਉਹ ਪੰਜਾਬ ਨੂੰ ਮੁੜ ਵਿਕਾਸ ਦੀ ਲੀਹ ’ਤੇ ਪਾਉਣਾ ਚਾਹੁੰਦੇ ਹਨ ਤਾਂ ਫਿਰ ਉਹ ਉਹਨਾਂ (ਸੁਖਬੀਰ ਬਾਦਲ) ਦੀ ਚੋਣ ਕਰਨ।

ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਬਹੁਤ ਹੇਠਾਂ ਲਾਹ ਦਿੱਤਾ ਹੈ। ਉਹ ਦੋਵੇਂ ਹੱਥਾਂ ਨਾਲ ਸੂਬੇ ਨੂੰ ਲੁੱਟ ਰਹੇ ਹਨ।

ਉਹਨਾਂ ਕਿਹਾ ਕਿ ਐਨਫੋਰਸਮੈਂਟ ਡਾਇਰੈਕਟੋਰੇਟ (ED) ਮੁੱਖ ਮੰਤਰੀ ਦਫਤਰ ਵਿਚ ਤਾਇਨਾਤੀਆਂ ਤੇ ਤਬਾਦਲਿਆਂ ਵਿਚ ਭ੍ਰਿਸ਼ਟਾਚਾਰ ਦੀ ਜਾਂਚ ਕਰ ਰਹੀ ਹੈ। ਮੁੱਖ ਮੰਤਰੀ ਦੀ ਪਤਨੀ ਜ਼ਬਰ ਜਨਾਹ ਦੇ ਮੁਲਜ਼ਮ ਨੂੰ ਛੁਡਵਾਉਣ ਵਾਸਤੇ 5 ਕਰੋੜ ਰੁਪਏ ਰਿਸ਼ਵਤ ਲੈਣ ਦੇ ਦੋਸ਼ਾਂ ਵਿਚ ਘਿਰੀ ਹੋਈ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਈਮਾਨਦਾਰ ਮੁੱਖ ਮੰਤਰੀ ਐਲਾਨਣ ਲਈ 500 ਕਰੋੜ ਰੁਪਏ ਖਰਚ ਕਰਨ ਸਮੇਤ ਇਸ਼ਤਿਹਾਰਬਾਜ਼ੀ ’ਤੇ 6 ਹਜ਼ਾਰ ਕਰੋੜ ਰੁਪਏ ਖਰਚੇ ਜਾ ਰਹੇ ਹਨ। ਉਹਨਾਂ ਕਿਹਾ ਕਿ ਕਿਸੇ ਮੁੱਖ ਮੰਤਰੀ ਨੂੰ ਆਪਣੇ ਆਪ ਨੂੰ ਈਮਾਨਦਾਰ ਘੋਸ਼ਤ ਕਰਨ ਦੀ ਲੋੜ ਨਹੀਂ ਹੁੰਦੀ।

Mad Sandhu Cremation : ਮੈਡ ਸੰਧੂ ਦਾ ਸਿੱਖ ਰਵਾਇਤਾਂ ਅਨੁਸਾਰ ਹੋਇਆ ਸਸਕਾਰ; ਭੁੱਬਾਂ ਮਾਰ ਰੋਏ ਕਰੀਬੀ, ਬੋਲੇ - Bigg Boss 'ਚ ਹੋਣੀ ਸੀ ਛੇਤੀ ਹੀ ਐਂਟਰੀ

ਸਰਦਾਰ ਬਾਦਲ ਨੇ ਇਹ ਵੀ ਦੱਸਿਆ ਕਿ ਕਿਵੇਂ ਉਦਯੋਗਪਤੀ ਉਹਨਾਂ ਕੋਲ ਆ ਕੇ ਦੱਸਦੇ ਹਨ ਕਿ ਆਪ ਸਰਕਾਰ ਉਹਨਾਂ ਨੂੰ ਚੋਣ ਫੰਡ ਵਜੋਂ 2 ਤੋਂ 5 ਕਰੋੜ ਰੁਪਏ ਦੇਣ ਵਾਸਤੇ ਮਜਬੂਰ ਕਰ ਰਹੀ ਹੈ। ਉਹਨਾਂ ਕਿਹਾ ਕਿ ਹੁਣ ਤੱਕ ਲੋਕ ਚੁੱਪ ਸਨ। ਹੁਣ ਉਹ ਖੁੱਲ੍ਹ ਕੇ ਸਾਹਮਣੇ ਆ ਰਹੇ ਹਨ ਅਤੇ ਇਕ ਵਾਰ ਚੋਣ ਜ਼ਾਬਤਾ ਲੱਗ ਗਿਆ ਤਾਂ ਲੋਕ ਆਪ ਆਗੂਆਂ ਨੂੰ ਸਬਕ ਸਿਖਾਉਣਗੇ।

ਅਕਾਲੀ ਦਲ ਦੇ ਪ੍ਰਧਾਨ ਨੇ ਲੋਕਾਂ ਨੂੰ ਭਰੋਸਾ ਦੁਆਇਆ ਕਿ ਅਕਾਲੀ ਦਲ ਨਸ਼ਾ ਤਸਕਰੀ ਹਮੇਸ਼ਾ ਹਮੇਸ਼ਾ ਵਾਸਤੇ ਖਤਮ ਕਰ ਦੇਵੇਗਾ। ਉਹਨਾਂ ਕਿਹਾ ਕਿ ਅਸੀਂ ਪਹਿਲੀ ਹੀ ਕੈਬਨਿਟ ਮੀਟਿੰਗ ਵਿਚ ਨਵਾਂ ਕਾਨੂੰਨ ਲੈ ਕੇ ਆਵਾਂਗੇ ਅਤੇ ਯਕੀਨੀ ਬਣਾਵਾਂਗੇ ਕਿ ਨਸ਼ਾ ਤਸਕਰਾਂ ਨੂੰ 10 ਸਾਲ ਤੱਕ ਜ਼ਮਾਨਤ ਨਾ ਮਿਲੇ। ਨਾਲ ਹੀ ਉਹਨਾਂ ਦੀ ਸਾਰੀ ਜਾਇਦਾਦ ਵੀ ਜ਼ਬਤ ਕੀਤੀ ਜਾਵੇਗੀ।

ਸਰਦਾਰ ਬਾਦਲ ਨੇ ਇਹ ਗੱਲ ਵੀ ਕੀਤੀ ਕਿ ਕਿਵੇਂ ਮੁੱਖ ਮੰਤਰੀ ਨੇ ਇਸ ਇਲਾਕੇ ਦੇ ਪਿੰਡਾਂ ਵਿਚ ਵਿਕਾਸ ਵਾਸਤੇ ਹਰਾ ਪੈਨ ਵਰਤਣ ਦਾ ਭਰੋਸਾ ਦੇਣ ਦੇ ਬਾਵਜੂਦ ਇਲਾਕੇ ਨੂੰ ਅਣਡਿੱਠ ਕੀਤਾ। ਉਹਨਾਂ ਕਿਹਾ ਕਿ ਤੁਹਾਨੂੰ ਸਾਰੀਆਂ ਫਸਲਾਂ ’ਤੇ ਐਮ ਐਸ ਪੀ ਦੇਣ ਦਾ ਵਾਅਦਾ ਕਰ ਕੇ ਮੂਰਖ ਬਣਾਇਆ ਗਿਆ ਅਤੇ ਝੂਠਾ ਵਾਅਦਾ ਕੀਤਾ ਗਿਆ ਕਿ ਗਿਰਦਾਵਰੀ ਤੋਂ ਪਹਿਲਾਂ ਹੀ ਕਿਸਾਨਾਂ ਨੂੰ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਲੋਕਾਂ ਨੂੰ ਇਹ ਕਹਿ ਕੇ ਵੀ ਮੂਰਖ ਬਣਾਇਆ ਕਿ ਸੰਗਰੂਰ ਵਿਚ ਮੈਡੀਕਲ ਕਾਲਜ ਬਣਾਇਆ ਜਾ ਰਿਹਾ ਹੈ ਜਦੋਂ ਕਿ ਇਸਦਾ ਨੀਂਹ ਪੱਥਰ ਰੱਖਣ ਮਗਰੋਂ ਇਕ ਇੱਟ ਵੀ ਨਹੀਂ ਲੱਗੀ।

ਇਸ ਮੌਕੇ ਸੀਨੀਅਰ ਆਗੂ ਅਰਵਿੰਦ ਖੰਨਾ, ਮਾਸਟਰ ਤੇਜਿੰਦਰ ਸਿੰਘ ਸੰਘੇੜੀ, ਰਣਜੀਤ ਸਿੰਘ ਕਾਤਰੋਂ, ਪਰਮਜੀਤ ਕੌਰ ਵਿਰਕ, ਬੇਅੰਤ ਕੌਰ ਖਹਿਰਾ, ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਸਰਬਜੀਤ ਸਿੰਘ ਝਿੰਜਰ ਨੇ ਵੀ ਸੰਬੋਧਨ ਕੀਤਾ।

ਇਹ ਵੀ ਪੜ੍ਹੋ...

Navjot Singh Sidhu : ਨਵਜੋਤ ਸਿੰਘ ਸਿੱਧੂ ਬਣੇ ਦਾਦਾ, ਪੋਤੀ ਨਾਲ ਸਾਂਝੀ ਕੀਤੀ ਤਸਵੀਰ, ਜਾਣੋ ਕੀ ਰੱਖਿਆ ਨਾਮ ?

'ਜਹਾਜ਼ ਨੂੰ ਕਰੈਸ਼ ਕਰਨਾ ਹੀ ਮਕਸਦ ਸੀ, ਮੌਤ ਦਾ ਡਰ ਨਹੀਂ...', FlyDubai ਦੇ ਸਹਿ-ਪਾਇਲਟ ਦਾ ਰੂਹ ਕੰਬਾਊ ਕਬੂਲਨਾਮਾ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK