ਪੁਲਾੜ ਏਜੰਸੀ ਇਸਰੋ ਨੇ ਲਾਂਚ ਕੀਤਾ ਕਾਰਟੋਸੈੱਟ-3 ਸੈਟੇਲਾਈਟ
ਪੁਲਾੜ ਏਜੰਸੀ ਇਸਰੋ ਨੇ ਲਾਂਚ ਕੀਤਾ ਕਾਰਟੋਸੈੱਟ-3 ਸੈਟੇਲਾਈਟ,ਨਵੀਂ ਦਿੱਲੀ: ਪੁਲਾੜ ਏਜੰਸੀ ਇਸਰੋ ਨੇ ਪੁਲਾੜ 'ਚ ਇੱਕ ਹੋਰ ਕੀਰਤੀਮਾਨ ਸਥਾਪਿਤ ਕਰ ਦਿੱਤਾ ਹੈ। ਦਰਅਸਲ, ਇਸਰੋ ਨੇ ਧਰਤੀ ਦੀ ਨਿਗਰਾਨੀ ਕਰਨ ਅਤੇ ਨਕਸ਼ਿਆਂ ਸਬੰਧੀ ਬਣਾਇਆ ਗਿਆ ਉਪਗ੍ਰਹਿ ਕਾਰਟੋਸੈੱਟ-3 ਅੱਜ ਲਾਂਚ ਕਰ ਦਿੱਤਾ ਹੈ। ਇਸ ਦੇ ਨਾਲ ਅਮਰੀਕਾ ਦੇ 13 ਉਪਗ੍ਰਹਿਆਂ ਨੂੰ ਪੁਲਾੜ 'ਚ ਛੱਡਿਆ ਗਿਆ ਹੈ।ਭਾਰਤੀ ਪੁਲਾੜ ਖੋਜ ਸੰਗਠਨ ਮੁਤਾਬਕ ਇਹ ਕਾਰਟੋਸੈੱਟ ਲੜੀ ਦਾ 9ਵਾਂ ਉਪਗ੍ਰਹਿ ਹੈ। ਭਾਰਤੀ ਸਰਹੱਦ ’ਤੇ ਇਹ ਤੀਜੀ ਅੱਖ ਦੀ ਤਰ੍ਹਾਂ ਕੰਮ ਕਰੇਗਾ। ਹੋਰ ਪੜ੍ਹੋ: ਪੜ੍ਹਾਈ ਛੱਡ ਕੇ ਅੱਤਵਾਦੀ ਸੰਗਠਨ ਨਾਲ ਜੁੜਿਆ ਸੀ ਵਿਦਿਆਰਥੀ, ਦੋਸਤਾਂ ਨੂੰ ਵੀ ਯੂਨੀਵਰਸਿਟੀ ਨੇ ਕੱਢਿਆ ਬਾਹਰ, ਜਾਣੋ ਕਿਵੇਂ
ਤੁਹਾਨੂੰ ਦੱਸ ਦਈਏ ਕਿ ਕਾਰਟੋਸੈੱਟ-3 ਨੂੰ ਛੱਡੇ ਜਾਣ ਤੋਂ ਇਕ ਦਿਨ ਪਹਿਲਾਂ ਮੰਗਲਵਾਰ ਇਸਰੋ ਦੇ ਮੁਖੀ ਸੇਵਾਨ ਨੇ ਤਿਰੂਪਤੀ ਸਥਿਤ ਤਿਰੂਮਾਲਾ ਮੰਦਰ ਵਿਚ ਪੂਜਾ ਕੀਤੀ ਸੀ। ਉਨ੍ਹਾਂ ਪੂਜਾ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚੰਦਰਯਾਨ-2 ਦਾ ਆਰਬਿਟਰ ਚੰਗੀ ਤਰ੍ਹਾਂ ਕੰਮ ਕਰ ਰਿਹਾ ਹੈ ਅਤੇ ਸਾਨੂੰ ਚੰਦਰਮਾ ਬਾਰੇ ਬਹੁਤ ਸਾਰੀਆਂ ਸੂਚਨਾਵਾਂ ਭੇਜ ਰਿਹਾ ਹੈ। -PTC NewsIndian Space Research Organisation (ISRO) launches PSLV-C47 carrying Cartosat-3 and 13 nanosatellites from Satish Dhawan Space Centre at Sriharikota pic.twitter.com/z9GJ2OvtmW — ANI (@ANI) November 27, 2019