Mon, Apr 29, 2024
Whatsapp

"ਆਪ" ਨੂੰ ਲੱਗ ਸਕਦੈ ਇੱਕ ਹੋਰ ਵੱਡਾ ਝਟਕਾ, ਪਾਰਟੀ ਤੋਂ ਇੱਕ ਹੋਰ ਵਿਧਾਇਕ ਦੇ ਅਸਤੀਫੇ ਦੀ ਤਿਆਰੀ !!

Written by  Jashan A -- January 21st 2019 07:25 PM

"ਆਪ" ਨੂੰ ਲੱਗ ਸਕਦੈ ਇੱਕ ਹੋਰ ਵੱਡਾ ਝਟਕਾ, ਪਾਰਟੀ ਤੋਂ ਇੱਕ ਹੋਰ ਵਿਧਾਇਕ ਦੇ ਅਸਤੀਫੇ ਦੀ ਤਿਆਰੀ !!

"ਆਪ" ਨੂੰ ਲੱਗ ਸਕਦੈ ਇੱਕ ਹੋਰ ਵੱਡਾ ਝਟਕਾ, ਪਾਰਟੀ ਤੋਂ ਇੱਕ ਹੋਰ ਵਿਧਾਇਕ ਦੇ ਅਸਤੀਫੇ ਦੀ ਤਿਆਰੀ !!,ਜਗਰਾਓਂ: ਆਮ ਆਦਮੀ ਪਾਰਟੀ ਨੂੰ ਇੱਕ ਹੋਰ ਵੱਡਾ ਝਟਕਾ ਲੱਗ ਸਕਦਾ ਹੈ। ਹਲਕਾ ਜਗਰਾਓਂ ਤੋਂ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਪਾਰਟੀ ਤੋਂ ਅਸਤੀਫਾ ਦੇ ਸਕਦੇ ਹਨ। ਮਿਲੀ ਜਾਣਕਾਰੀ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਪਿਛਲੇ ਤਿੰਨ ਦਿਨਾਂ ਤੋਂ ਗਾਇਬ ਹਨ ਤੇ ਉਹ ਬੀਤੇ ਦਿਨ ਬਰਨਾਲਾ ਵਿਖੇ ਹੋਈ ਕੇਜਰੀਵਾਲ ਦੀ ਰੈਲੀ 'ਚ ਵੀ ਉਹ ਗੈਰਹਾਜ਼ਰ ਸਨ। ਮਾਣੂੰਕੇ ਦੇ ਘਰ ਨੂੰ ਵੀ ਪਿਛਲੇ ਕੁਝ ਦਿਨਾਂ ਤੋਂ ਤਾਲਾ ਲੱਗਿਆ ਹੋਇਆ ਹੈ ਤੇ ਉਹਨਾਂ ਦਾ ਮੋਬਾਈਲ ਫੋਨ ਵੀ ਬੰਦ ਹੈ। [caption id="attachment_243605" align="aligncenter" width="300"]aap "ਆਪ" ਨੂੰ ਲੱਗ ਸਕਦੈ ਇੱਕ ਹੋਰ ਵੱਡਾ ਝਟਕਾ, ਪਾਰਟੀ ਤੋਂ ਇੱਕ ਹੋਰ ਵਿਧਾਇਕ ਦੇ ਅਸਤੀਫੇ ਦੀ ਤਿਆਰੀ !![/caption] ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਦਾ ਉਹਨਾਂ ਦੇ ਸੁਰੱਖਿਆ ਕਰਮੀਆਂ ਨੂੰ ਵੀ ਕੋਈ ਜਾਣਕਾਰੀ ਨਹੀਂ ਹੈ। ਦੱਸ ਦੇਈਏ ਕਿ ਨਵੇਂ ਵਰ੍ਹੇ ਤੋਂ ਹੀ ਆਮ ਆਦਮੀ ਪਾਰਟੀ 'ਚ ਹੜਕੰਪ ਮੱਚਿਆ ਹੋਇਆ ਹੈ। ਇਸ ਤੋਂ ਪਹਿਲਾਂ ਪਾਰਟੀ ਦੇ ਸੀਨੀਅਰ ਆਗੂ ਐੱਚ. ਐੱਸ. ਫੂਲਕਾ ਨੇ ਅਸਤੀਫਾ ਦੇ ਦਿੱਤਾ ਅਤੇ ਇਸ ਤੋਂ ਬਾਅਦ ਬਾਗੀ ਧੜੇ ਦੇ ਨੇਤਾ ਸੁਖਪਾਲ ਖਹਿਰਾ ਨੇ ਵੀ ਪਾਰਟੀ ਨੂੰ ਅਲਵਿਦਾ ਕਹਿ ਕੇ ਨਵੀਂ ਪਾਰਟੀ ‘ਪੰਜਾਬੀ ਏਕਤਾ’ ਦਾ ਐਲਾਨ ਕਰ ਦਿੱਤਾ ਹੈ।ਉਸ ਤੋਂ ਬਾਅਦ ਜੈਤੋ ਵਿਧਾਇਕ ਮਾਸਟਰ ਬਲਦੇਵ ਜੈਤੋ ਨੇ ਵੀ ਪਾਰਟੀ ਤੋਂ ਅਸਤੀਫਾ ਦੇ ਕੇ ਪਾਰਟੀ ਦੀ ਨੂੰ ਹਿਲਾ ਕੇ ਰੱਖ ਦਿੱਤਾ ਹੈ। [caption id="attachment_243606" align="aligncenter" width="300"]aap "ਆਪ" ਨੂੰ ਲੱਗ ਸਕਦੈ ਇੱਕ ਹੋਰ ਵੱਡਾ ਝਟਕਾ, ਪਾਰਟੀ ਤੋਂ ਇੱਕ ਹੋਰ ਵਿਧਾਇਕ ਦੇ ਅਸਤੀਫੇ ਦੀ ਤਿਆਰੀ !![/caption] ਜ਼ਿਕਰ ਏ ਖਾਸ ਹੈ ਕਿ ਜੇਕਰ ਇੰਝ ਹੀ ਪਾਰਟੀ ‘ਚ ਅਸਤੀਫਿਆਂ ਦੀ ਝੜੀ ਲੱਗਦੀ ਰਹੀ ਤਾਂ ਪਾਰਟੀ ਤੋਂ ਵਿਰੋਧੀ ਧਿਰ ਦਾ ਅਹੁਦਾ ਵੀ ਖੁੱਸ ਸਕਦਾ ਹੈ। -PTC News


Top News view more...

Latest News view more...