Tue, Apr 30, 2024
Whatsapp

ਜਗਰਾਓਂ-ਮੋਗਾ ਹਾਈਵੇਅ 'ਤੇ ਧੁੰਦ ਕਾਰਨ ਵਾਪਰਿਆ ਭਿਆਨਕ ਹਾਦਸਾ, ਇੱਕ ਸਵਾਰੀ ਦੀ ਮੌਤ, ਕਈ ਜ਼ਖਮੀ

Written by  Shanker Badra -- February 05th 2020 05:20 PM -- Updated: February 05th 2020 05:24 PM
ਜਗਰਾਓਂ-ਮੋਗਾ ਹਾਈਵੇਅ 'ਤੇ ਧੁੰਦ ਕਾਰਨ ਵਾਪਰਿਆ ਭਿਆਨਕ ਹਾਦਸਾ, ਇੱਕ ਸਵਾਰੀ ਦੀ ਮੌਤ, ਕਈ ਜ਼ਖਮੀ

ਜਗਰਾਓਂ-ਮੋਗਾ ਹਾਈਵੇਅ 'ਤੇ ਧੁੰਦ ਕਾਰਨ ਵਾਪਰਿਆ ਭਿਆਨਕ ਹਾਦਸਾ, ਇੱਕ ਸਵਾਰੀ ਦੀ ਮੌਤ, ਕਈ ਜ਼ਖਮੀ

ਜਗਰਾਓਂ-ਮੋਗਾ ਹਾਈਵੇਅ 'ਤੇ ਧੁੰਦ ਕਾਰਨ ਵਾਪਰਿਆ ਭਿਆਨਕ ਹਾਦਸਾ, ਇੱਕ ਸਵਾਰੀ ਦੀ ਮੌਤ, ਕਈ ਜ਼ਖਮੀ:ਜਗਰਾਓਂ : ਪੰਜਾਬ 'ਚ ਸੰਘਣੀ ਧੁੰਦ ਦੇ ਕਾਰਨ ਲਗਾਤਾਰ ਹਾਦਸੇ ਵਾਪਰ ਰਹੇ ਹਨ। ਜਗਰਾਓਂ-ਮੋਗਾ ਹਾਈਵੇਅ 'ਤੇ ਅੱਜ ਸਵੇਰੇ ਧੁੰਦ ਦੇ ਕਾਰਨ ਇੱਕ ਟਿੱਪਰ ਅਤੇ ਬੱਸ ਵਿਚਕਾਰ ਟੱਕਰ ਹੋ ਗਈ ਹੈ। ਓਥੇ ਬੀਤੀ ਰਾਤ ਰੇਤ ਦਾ ਭਰਿਆ ਇੱਕ ਟਿੱਪਰ ਮੋਗਾ ਜਾ ਰਿਹਾ ਸੀ ਅਤੇ ਖ਼ਰਾਬ ਹੋਣ ਕਰਕੇ ਰਸਤੇ 'ਚ ਹੀ ਸੜਕ ਕਿਨਾਰੇ ਖੜ੍ਹਾ ਕਰ ਦਿੱਤਾ। [caption id="attachment_386899" align="aligncenter" width="300"]jagraon-moga-highway-road-accident-one-death-ride-and-many-injured ਜਗਰਾਓਂ- ਮੋਗਾ ਹਾਈਵੇਅ 'ਤੇ ਧੁੰਦ ਕਾਰਨ ਵਾਪਰਿਆ ਭਿਆਨਕ ਹਾਦਸਾ, ਇੱਕ ਸਵਾਰੀ ਦੀ ਮੌਤ, ਕਈ ਜ਼ਖਮੀ[/caption] ਮਿਲੀ ਜਾਣਕਾਰੀ ਅਨੁਸਾਰ ਜਦੋਂ ਅੱਜ ਇਕ ਪ੍ਰਾਈਵੇਟ ਬੱਸ ਲੁਧਿਆਣਾ ਤੋਂ ਮੋਗਾ ਜਾ ਰਹੀ ਸੀ ਤਾਂ ਧੁੰਦ ਕਾਰਨ ਬੱਸ ਸੜਕ ਕਿਨਾਰੇ ਖੜ੍ਹੇ ਟਿੱਪਰ ਨਾਲ ਟਕਰਾ ਗਈ, ਜਿਸ ਦੌਰਾਨ ਦੋਵੇਂ ਗੱਡੀਆਂ ਪਲਟਣ ਕਾਰਨ ਹਾਦਸਾ ਵਾਪਰਿਆ ਹੈ। ਇਸ ਹਾਦਸੇ ਤੋਂ ਬਾਅਦ ਟਿੱਪਰ ਅਤੇ ਬੱਸ ਦੇ ਡਰਾਈਵਰ ਮੌਕੇ ਤੋਂ ਫਰਾਰ ਹਨ। [caption id="attachment_386897" align="aligncenter" width="300"]jagraon-moga-highway-road-accident-one-death-ride-and-many-injured ਜਗਰਾਓਂ- ਮੋਗਾ ਹਾਈਵੇਅ 'ਤੇ ਧੁੰਦ ਕਾਰਨ ਵਾਪਰਿਆ ਭਿਆਨਕ ਹਾਦਸਾ, ਇੱਕ ਸਵਾਰੀ ਦੀ ਮੌਤ, ਕਈ ਜ਼ਖਮੀ[/caption] ਇਸ ਹਾਦਸੇ ਦੌਰਾਨ ਬੱਸ 'ਚ ਬੈਠੀਆਂ ਸਵਾਰੀਆਂ 'ਚੋਂ ਇਕ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 2 ਦਰਜਨ ਤੋਂ ਜ਼ਿਆਦਾ ਸਵਾਰੀਆਂ ਜ਼ਖਮੀਂ ਹੋ ਗਈਆਂ, ਜਿਨ੍ਹਾਂ ਨੂੰ ਸਿਵਲ ਹਸਪਤਾਲ ਇਲਾਜ ਲਈ ਪਹੁੰਚਾਇਆ ਗਿਆ ਹੈ। ਜਿੱਥੇ ਕੁਝ ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। -PTCNews


Top News view more...

Latest News view more...