Mon, Apr 29, 2024
Whatsapp

ਜਲਾਲਾਬਾਦ: ਹਰ ਰੋਜ਼ ਆਪਣੀ ਜਾਨ ਜੋਖਮ 'ਚ ਪਾਉਣ ਲਈ ਮਜਬੂਰ ਹੋ ਰਹੇ ਨੇ ਬੱਚੇ, ਦੇਖੋ ਤਸਵੀਰਾਂ

Written by  Jashan A -- July 28th 2019 05:05 PM
ਜਲਾਲਾਬਾਦ: ਹਰ ਰੋਜ਼ ਆਪਣੀ ਜਾਨ ਜੋਖਮ 'ਚ ਪਾਉਣ ਲਈ ਮਜਬੂਰ ਹੋ ਰਹੇ ਨੇ ਬੱਚੇ, ਦੇਖੋ ਤਸਵੀਰਾਂ

ਜਲਾਲਾਬਾਦ: ਹਰ ਰੋਜ਼ ਆਪਣੀ ਜਾਨ ਜੋਖਮ 'ਚ ਪਾਉਣ ਲਈ ਮਜਬੂਰ ਹੋ ਰਹੇ ਨੇ ਬੱਚੇ, ਦੇਖੋ ਤਸਵੀਰਾਂ

ਜਲਾਲਾਬਾਦ: ਹਰ ਰੋਜ਼ ਆਪਣੀ ਜਾਨ ਜੋਖਮ 'ਚ ਪਾਉਣ ਲਈ ਮਜਬੂਰ ਹੋ ਰਹੇ ਨੇ ਬੱਚੇ, ਦੇਖੋ ਤਸਵੀਰਾਂ,ਜਲਾਲਾਬਾਦ: ਜਲਾਲਾਬਾਦ ਦੇ ਪਿੰਡ ਬੰਦੀ ਵਾਲਾ 'ਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਦਰਅਸਲ, ਇਥੇ ਵਹਿੰਦੀ ਨਦੀ 'ਚ ਪੱਕਾ ਪੁਲ ਨਾ ਹੋਣ ਕਾਰਨ ਲੋਕ ਨਿਤ ਆਪਣੀ ਜਾਨ ਜੋਖਮ 'ਚ ਪਾ ਰਹੇ ਹਨ। ਜਿਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਡੰਡੀ ਦੇ ਸਹਾਰੇ ਲੋਕ ਪੁਲ ਪਾਰ ਕਰ ਰਹੇ ਹਨ। ਹੋਰ ਪੜ੍ਹੋ: ਨਸ਼ੇ ਕਾਰਨ ਘਰਾਂ 'ਚ ਸੱਥਰ ਵਿਛਣੇ ਜਾਰੀ, ਓਵਰਡੋਜ਼ ਕਾਰਨ ਇੱਕ ਹੋਰ ਨੌਜਵਾਨ ਦੀ ਹੋਈ ਮੌਤ ਸਕੂਲ ਜਾ ਰਹੀ ਇਕ ਵਿਦਿਆਰਥਣ ਆਰਜ਼ੀ ਪੁਲ ਤੋਂ ਪੈਰ ਫਿਸਲਣ ਕਾਰਨ ਹੇਠਾਂ ਡਿੱਗ ਗਈ, ਜਿਸ ਕਾਰਨ ਇਲਾਕੇ 'ਚ ਤਰਥਲੀ ਮਚ ਗਈ। ਗਨੀਮਤ ਇਹ ਰਹੀ ਕਿ ਬੱਚੀ ਦੇ ਡਿੱਗਣ ਦੀ ਆਵਾਜ਼ ਸੁਣ ਕੇ ਆਲੇ-ਦੁਆਲੇ ਖੜ੍ਹੇ ਲੋਕਾਂ ਨੇ ਮੌਕੇ 'ਤੇ ਬੱਚੀ ਨੂੰ ਬਾਹਰ ਕੱਢ ਲਿਆ, ਜਿਸ ਕਾਰਨ ਉਸ ਦੀ ਜਾਨ ਬਚ ਗਈ। ਇਥੇ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਗਰੀਬਾਂ ਦਾ ਸਾਥ ਦੇਣ ਦੇ ਨਾਅਰੇ ਲਗਾਉਣ ਵਾਲੀਆਂ ਸਰਕਾਰਾਂ ਜ਼ਮੀਨੀ ਹਕੀਕਤ ਤੋਂ ਮੂੰਹ ਕਿਉਂ ਫੇਰ ਲੈਂਦੀਆਂ ਹਨ। ਫਿਲਹਾਲ ਇਸ ਘਟਨਾ ਤੋਂ ਬਾਅਦ ਪਿੰਡ ਵਾਸੀਆਂ ਨੇ ਸਰਕਾਰ ਤੇ ਪ੍ਰਸ਼ਾਸਨ ਅੱਗੇ ਗੁਹਾਰ ਲਗਾਈ ਹੈ ਕਿ ਉਨ੍ਹਾਂ ਦੀ ਸਮੱਸਿਆ ਦਾ ਜਲਦ ਹਲ ਕੀਤਾ ਜਾਵੇ। -PTC News


Top News view more...

Latest News view more...