Sat, May 4, 2024
Whatsapp

ਜਲੰਧਰ ਪੁਲਿਸ ਨੇ ਇੱਕ ਗੋਦਾਮ 'ਚ ਕੀਤੀ ਛਾਪੇਮਾਰੀ ,400 ਪੇਟੀਆਂ ਗੈਰ-ਕਾਨੂੰਨੀ ਸ਼ਰਾਬ ਬਰਾਮਦ

Written by  Shanker Badra -- October 05th 2018 02:26 PM
ਜਲੰਧਰ ਪੁਲਿਸ ਨੇ ਇੱਕ ਗੋਦਾਮ 'ਚ ਕੀਤੀ ਛਾਪੇਮਾਰੀ ,400 ਪੇਟੀਆਂ ਗੈਰ-ਕਾਨੂੰਨੀ ਸ਼ਰਾਬ ਬਰਾਮਦ

ਜਲੰਧਰ ਪੁਲਿਸ ਨੇ ਇੱਕ ਗੋਦਾਮ 'ਚ ਕੀਤੀ ਛਾਪੇਮਾਰੀ ,400 ਪੇਟੀਆਂ ਗੈਰ-ਕਾਨੂੰਨੀ ਸ਼ਰਾਬ ਬਰਾਮਦ

ਜਲੰਧਰ ਪੁਲਿਸ ਨੇ ਇੱਕ ਗੋਦਾਮ 'ਚ ਕੀਤੀ ਛਾਪੇਮਾਰੀ ,400 ਪੇਟੀਆਂ ਗੈਰ-ਕਾਨੂੰਨੀ ਸ਼ਰਾਬ ਬਰਾਮਦ:ਜਲੰਧਰ ਦੇ ਬਸੰਤ ਕੁੰਜ ਸਲੇਮਪੁਰ ਮੁਸਲਮਾਨਾਂ ਇਲਾਕੇ 'ਚ ਇੱਕ ਗੋਦਾਮ 'ਚੋਂ ਪੁਲਿਸ ਨੇ ਅੱਜ ਵੱਡੀ ਮਾਤਰਾ 'ਚ ਸ਼ਰਾਬ ਦੀ ਖੇਪ ਬਰਾਮਦ ਕੀਤੀ ਹੈ।ਪੁਲਿਸ ਨੇ ਗੋਦਾਮ 'ਚੋਂ ਕਰੀਬ 400 ਪੇਟੀਆਂ ਗੈਰ-ਕਾਨੂੰਨੀ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ।ਦੱਸਿਆ ਜਾ ਰਿਹਾ ਹੈ ਇਹ ਸ਼ਰਾਬ ਅਰੁਣਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੀ ਹੈ। ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਪਠਾਨਕੋਟ ਚੌਕ ਦੇ ਕੋਲ ਨਾਕਾਬੰਦੀ ਕੀਤੀ ਗਈ ਸੀ।ਇਸ ਦੌਰਾਨ ਮੋਟਰਸਾਈਕਲ ਸਵਾਰ 2 ਲੜਕਿਆਂ ਨੂੰ ਸ਼ੱਕੀ ਹਾਲਾਤ 'ਚ ਦੇਖ ਕੇ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਹ ਭੱਜਣ 'ਚ ਸਫਲ ਹੋ ਗਏ ਅਤੇ ਬਸੰਤ ਕੁੰਜ ਇਲਾਕੇ 'ਚ ਚਲੇ ਗਏ।ਜਿਸ ਤੋਂ ਬਾਅਦ ਪੁਲਿਸ ਨੇ ਓਥੇ 400 ਪੇਟੀਆਂ ਗੈਰ-ਕਾਨੂੰਨੀ ਸ਼ਰਾਬ ਬਰਾਮਦ ਕੀਤੀ ਹੈ।ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। -PTCNews


Top News view more...

Latest News view more...