Mon, Apr 29, 2024
Whatsapp

ਜਲੰਧਰ 'ਚ ਭਰਾ ਹੀ ਬਣਿਆ ਭੈਣ ਦਾ ਵੈਰੀ, ਦੋਵੇਂ ਅੱਖਾਂ ਕੱਢੀਆਂ

Written by  Jashan A -- June 14th 2019 05:13 PM
ਜਲੰਧਰ 'ਚ ਭਰਾ ਹੀ ਬਣਿਆ ਭੈਣ ਦਾ ਵੈਰੀ, ਦੋਵੇਂ ਅੱਖਾਂ ਕੱਢੀਆਂ

ਜਲੰਧਰ 'ਚ ਭਰਾ ਹੀ ਬਣਿਆ ਭੈਣ ਦਾ ਵੈਰੀ, ਦੋਵੇਂ ਅੱਖਾਂ ਕੱਢੀਆਂ

ਜਲੰਧਰ 'ਚ ਭਰਾ ਹੀ ਬਣਿਆ ਭੈਣ ਦਾ ਵੈਰੀ, ਦੋਵੇਂ ਅੱਖਾਂ ਕੱਢੀਆਂ,ਜਲੰਧਰ: ਬੀਤੇ ਦਿਨ ਜਲੰਧਰ ਦੇ ਕ੍ਰਿਸ਼ਨਾ ਨਗਰ ‘ਚ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇੱਕ ਮਮੇਰਾ ਭਰਾ ਆਪਣੀ ਹੀ ਭੈਣ ਦਾ ਵੈਰੀ ਬਣ ਗਿਆ ਤੇ ਉਸ ਦੀਆਂ ਦੋਵੇਂ ਅੱਖਾਂ ਕੱਢ ਦਿੱਤੀਆਂ। ਮਿਲੀ ਜਾਣਕਾਰੀ ਮੁਤਾਬਕ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮ੍ਰਿਤਕ ਸਮਝ ਪੀੜਤ ਨੂੰ ਕਪੂਰਥਲਾ ਰੋਡ ‘ਤੇ ਸੁੱਟ ਆਏ ਤਾਂ ਜੋ ਇਹ ਸੜਕ ਹਾਦਸਾ ਲੱਗੇ। ਇਸ ਹਾਦਸੇ ‘ਚ ਮਹਿਲਾ ਬੁਰੀ ਤਰ੍ਹਾਂ ਜ਼ਖ਼ਮੀ ਹੈ ਤੇ ਉਸ ਨੂੰ ਸ਼ੁਰੂਆਤੀ ਇਲਾਜ ਲਈ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਲੈ ਜਾਂਦਾ ਗਿਆ।ਇਸ ਤੋਂ ਬਾਅਦ ਮਹਿਲਾ ਨੂੰ ਅੰਮ੍ਰਿਤਸਰ ਦੇ ਹੀ ਰਾਮਲਾਲ ਈਐਨਟੀ ਹਸਪਤਾਲ ‘ਚ ਰੈਫਰ ਕੀਤਾ ਗਿਆ। ਹੋਰ ਪੜ੍ਹੋ: ਡਾਲਰਾਂ ਨੇ ਬੁਝਾਇਆ ਇੱਕ ਘਰ ਦਾ ਚਿਰਾਗ , ਇਟਲੀ 'ਚ ਪੰਜਾਬੀ ਨੌਜਵਾਨ ਦੀ ਹੋਈ ਮੌਤ ਜਿੱਥੇ ਡਾਕਰਟਾਂ ਦਾ ਕਹਿਣਾ ਹੈ ਕਿ ਮਹਿਲਾ ਦੀ ਹਾਲਤ ਗੰਭੀਰ ਹੈ। ਸਥਾਨਕ ਪੁਲਿਸ ਨੇ ਮਹਿਲਾ ਦੇ ਬਿਆਨਾਂ ਦੇ ਆਧਾਰ ‘ਤੇ ਤਿੰਨਾਂ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲ਼ਿਆ ਹੈ। ਉਸ ਦੇ ਮਮੇਰੇ ਭਰਾ ਸ਼ੰਕਰ, ਉਸ ਦੀ ਪਤਨੀ ਗੀਤਾ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ ਜਦਕਿ ਉਸ ਦਾ ਸਾਲਾ ਵਿਜੈ ਫਰਾਰ ਹੈ। ਪੁਲਿਸ ਦਾ ਕਹਿਣਾ ਹੈ ਕਿ ਤੀਸਰੇ ਦੋਸ਼ੀ ਨੂੰ ਵੀ ਜ਼ਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ। -PTC News


Top News view more...

Latest News view more...