ਜਲੰਧਰ 'ਚ ਕੋਰੋਨਾ ਦੇ 2 ਮਰੀਜ਼ ਹੋਰ ਮਿਲੇ ਪਾਜ਼ੀਟਿਵ, ਹੈਨਰੀ ਪਰਿਵਾਰ ਦੀ ਰਿਪੋਰਟ ਆਈ ਨੈਗਟਿਵ
ਜਲੰਧਰ 'ਚ ਕੋਰੋਨਾ ਦੇ 2 ਮਰੀਜ਼ ਹੋਰ ਮਿਲੇ ਪਾਜ਼ੀਟਿਵ, ਹੈਨਰੀ ਪਰਿਵਾਰ ਦੀ ਰਿਪੋਰਟ ਆਈ ਨੈਗਟਿਵ:ਜਲੰਧਰ : ਕੋਰੋਨਾ ਵਾਇਰਸ ਦੁਨੀਆ ਭਰ ਸਮੇਤ ਪੂਰੇ ਪੰਜਾਬ ਵਿਚ ਵੀ ਪੈਰ ਪਸਾਰਦਾ ਜਾ ਰਿਹਾ ਹੈ। ਪੰਜਾਬ ‘ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਜਲੰਧਰ 'ਚ ਕੋਰੋਨਾ ਵਾਇਰਸ ਦਾ ਪ੍ਰਭਾਵ ਰੋਜ਼ਨਾ ਵੱਧ ਰਿਹਾ ਹੈ। ਅੱਜ 2 ਮਰੀਜ਼ਾਂ ਦੀ ਰਿਪੋਰਟ ਪਾਜ਼ੀਟਿਵ ਆਉਣ ਨਾਲ ਹੁਣ ਕੋਰੋਨਾ ਪੀੜਤਾਂ ਦੀ ਗਿਣਤੀ ਵੱਧ ਕੇ 24 ਹੋ ਗਈ ਹੈ ,ਜਿਨ੍ਹਾਂ ਵਿਚੋਂ 2 ਦੀ ਮੌਤ ਹੋ ਚੁੱਕੀ ਹੈ। ਮਿਲੀ ਜਾਣਕਾਰੀ ਅਨੁਸਾਰ ਜਲੰਧਰ ਵਿਚ 2 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ ਇਕ ਮਾਮਲਾ ਲਾਲ ਬਾਜ਼ਾਰ ਅਤੇ ਦੂਜਾ ਮਾਮਲਾ ਰਾਜਾ ਗਾਰਡਨ ਦਾ ਹੈ। ਲਾਲ ਬਾਜ਼ਾਰ ਵਾਲਾ ਕੇਸ ਕਾਂਗਰਸੀ ਨੇਤਾ ਦੀਪਕ ਸ਼ਰਮਾ ਦੇ ਸੰਪਰਕ ਵਿਚ ਸੀ। ਕਾਂਗਰਸੀ ਨੇਤਾ ਦੀਪਕ ਸ਼ਰਮਾ ਵਿਚ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਵਿਧਾਇਕ ਬਾਵਾ ਹੈਨਰੀ ਅਤੇ ਉਨ੍ਹਾਂ ਦੇ ਪਰਿਵਾਰ ਦੇ 6 ਮੈਂਬਰਾਂ ਦੇ ਸੈਂਪਲ ਲਏ ਗਏ ਸਨ, ਜਿਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਦੱਸ ਦਈਏ ਕਿ ਇਸ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ ‘ਚ 173 ਪਾਜ਼ੀਟਿਵ ਮਾਮਲੇ ਪਾਏ ਗਏ ਹਨ। ਇਨ੍ਹਾਂ ‘ਚ ਮੋਹਾਲੀ - 53 ,ਜਲੰਧਰ - 14 , ਨਵਾਂਸ਼ਹਿਰ - 19 , ਪਠਾਨਕੋਟ - 16 ,ਅੰਮ੍ਰਿਤਸਰ - 11 , ਮਾਨਸਾ - 11 , ਲੁਧਿਆਣਾ – 11, ਹੁਸ਼ਿਆਰਪੁਰ - 7 , ਮੋਗਾ - 4 , ਰੋਪੜ - 3 , ਫਰੀਦਕੋਟ - 3 ,ਫਤਿਹਗੜ੍ਹ ਸਾਹਿਬ - 2 , ਸੰਗਰੂਰ - 2 ,ਬਰਨਾਲਾ - 2, ਪਟਿਆਲਾ - 2 , ਕਪੂਰਥਲਾ - 2 , ਸ੍ਰੀ ਮੁਕਤਸਰ ਸਾਹਿਬ - 1 ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਜਾਨਲੇਵਾ ਵਾਇਰਸ ਕਾਰਨ ਪੰਜਾਬ ‘ਚ 12 ਮੌਤਾਂ ਹੋ ਚੁੱਕੀਆਂ ਹਨ ਅਤੇ 23 ਮਰੀਜ਼ ਠੀਕ ਹੋ ਚੁੱਕੇ ਹਨ। -PTCNews