ਜੰਮੂ ਕਸ਼ਮੀਰ 'ਚ ਪੰਜਵੇ ਗੇੜ ਦੀਆਂ ਪੰਚਾਇਤੀ ਚੋਣਾਂ ਲਈ ਅੱਜ ਸ਼ੁਰੂ ਹੋਈ ਵੋਟਿੰਗ
ਜੰਮੂ ਕਸ਼ਮੀਰ 'ਚ ਪੰਜਵੇ ਗੇੜ ਦੀਆਂ ਪੰਚਾਇਤੀ ਚੋਣਾਂ ਲਈ ਅੱਜ ਸ਼ੁਰੂ ਹੋਈ ਵੋਟਿੰਗ:ਸ੍ਰੀਨਗਰ: ਜੰਮੂ ਕਸ਼ਮੀਰ 'ਚ ਅੱਜ ਪੰਜਵੇ ਗੇੜ ਦੀਆਂ ਪੰਚਾਇਤੀ ਚੋਣਾਂ ਲਈ ਵੋਟਿੰਗ ਸ਼ੁਰੂ ਹੋ ਗਈ ਹੈ।ਜਿਸ ਦੇ ਲਈ ਵੋਟਰ ਅੱਜ ਸਵੇਰ ਤੋਂ ਹੀ ਲਾਇਨਾਂ ਵਿੱਚ ਲੱਗੇ ਹੋਏ ਹਨ।ਇਸ ਦੌਰਾਨ ਚੋਣਾਂ ਦੇ ਮੱਦੇਨਜ਼ਰ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ।ਸੂਬੇ ਦੇ ਚੋਣ ਅਧਿਕਾਰੀ ਸ਼ਾਲੀਨ ਕਾਬਰਾ ਨੇ ਦੱਸਿਆ ਕਿ ਸੂਬੇ 'ਚ 9 ਗੇੜਾਂ ਵਿੱਚ ਪੰਚਾਇਤੀ ਚੋਣਾਂ ਹੋਣੀਆਂ ਹਨ।ਇਸ ਦੌਰਾਨ ਕਾਬਰਾ ਨੇ ਦੱਸਿਆ ਕਿ ਪੰਜਵੇ ਗੇੜ ਦੀਆਂ ਚੋਣਾਂ 2,512 ਮਤਦਾਨ ਕੇਂਦਰਾਂ 'ਚ ਹੋਣਗੀਆਂ,ਜਿਸ ਵਿੱਚ ਜੰਮੂ ਮੰਡਲ 'ਚ 1,743 ਮਤਦਾਨ ਕੇਂਦਰ ਹਨ ਜਦੋਂ ਕਿ ਕਸ਼ਮੀਰ ਮੰਡਲ ਵਿੱਚ 769 ਮਤਦਾਨ ਕੇਂਦਰ ਬਣਾਏ ਗਏ ਹਨ।ਇਸ ਦੌਰਾਨ ਪੰਜਵੇਂ ਗੇੜ ਦੀਆਂ ਚੋਣਾਂ ਵਿੱਚ 4,04,283 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ ਅਤੇ ਵੋਟਾਂ ਦਾ ਸਮਾਂ ਸਵੇਰੇ 8 ਵਜੇ ਤੋਂ ਦੁਪਿਹਰ 2 ਵਜੇ ਤੱਕ ਹੋਵੇਗਾ।ਕਾਬਰਾ ਨੇ ਦੱਸਿਆ ਕਿ ਸਰਕਾਰ ਨੇ ਉਹ ਇਲਾਕਿਆਂ ਵਿੱਚ ਛੁੱਟੀ ਐਲਾਨ ਕਰ ਦਿੱਤਾ ਹੈ ਜਿੱਥੇ ਅੱਜ ਵੋਟਾਂ ਪੈਣਗੀਆਂ, ਉਨ੍ਹਾਂ ਕਿਹਾ ਕਿ ਵੋਟਾਂ ਲਈ ਪੁਲਿਸ ਬਲ ਤੈਨਾਤ ਕੀਤਾ ਗਿਆ ਹੈ। -PTCNews