ਜੰਮੂ-ਕਸ਼ਮੀਰ ਦੇ ਬਾਂਦੀਪੋਰਾ 'ਚ ਸੁਰੱਖਿਆ ਬਲਾਂ ਨੇ 2 ਅੱਤਵਾਦੀ ਨੂੰ ਕੀਤਾ ਢੇਰ ,ਸਰਚ ਓਪਰੇਸ਼ਨ ਜਾਰੀ
ਜੰਮੂ-ਕਸ਼ਮੀਰ ਦੇ ਬਾਂਦੀਪੋਰਾ 'ਚ ਸੁਰੱਖਿਆ ਬਲਾਂ ਨੇ 2 ਅੱਤਵਾਦੀ ਨੂੰ ਕੀਤਾ ਢੇਰ ,ਸਰਚ ਓਪਰੇਸ਼ਨ ਜਾਰੀ:ਸ੍ਰੀਨਗਰ : ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਦੇ ਹਾਜਿਨ ਇਲਾਕੇ 'ਚ ਸੁਰੱਖਿਆ ਬਲਾਂ ਨੇ 2 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ ,ਜਦਕਿ ਇੱਕ ਅੱਤਵਾਦੀ ਸ਼ੋਪੀਆਂ 'ਚ ਮਾਰਿਆ ਗਿਆ ਹੈ।ਫਿਲਹਾਲ ਦੋਹਾਂ ਇਲਾਕਿਆਂ 'ਚ ਮੁੱਠਭੇੜ ਜਾਰੀ ਹੈ।ਮੀਡੀਆ ਰਿਪੋਰਟਾਂ ਮੁਤਾਬਕ ਮਾਰੇ ਗਏ ਅੱਤਵਾਦੀ ਲਸ਼ਕਰ ਨਾਲ ਜੁੜੇ ਹੋਏ ਸਨ। [caption id="attachment_272564" align="aligncenter" width="300"] ਜੰਮੂ-ਕਸ਼ਮੀਰ ਦੇ ਬਾਂਦੀਪੋਰਾ 'ਚ ਸੁਰੱਖਿਆ ਬਲਾਂ ਨੇ 2 ਅੱਤਵਾਦੀ ਨੂੰ ਕੀਤਾ ਢੇਰ ,ਸਰਚ ਓਪਰੇਸ਼ਨ ਜਾਰੀ[/caption] ਜਾਣਕਾਰੀ ਅਨੁਸਾਰ ਹੋਲੀ ਦੇ ਤਿਉਹਾਰ ਦਾ ਫ਼ਾਇਦਾ ਚੁੱਕ ਕੇ ਕੂਝ ਅੱਤਵਾਦੀ ਦੇਸ਼ ਵਿੱਚ ਵੜਨ ਦੀ ਤਿਆਰੀ ਵਿੱਚ ਸਨ।ਇਸ ਦਰਮਿਆਨ ਬਾਂਦੀਪੋਰਾ ,ਸ਼ੋਪੀਆਂ ,ਸੋਪੋਰ ਅਤੇ ਬਾਰਾਮੂਲਾ ਜ਼ਿਲ੍ਹਿਆਂ ਵਿਚ ਸੁਰੱਖਿਆ ਬਲਾਂ ਨੇ ਉਨ੍ਹਾਂ ਨੂੰ ਘੇਰ ਲਿਆ।ਇਸ ਦੌਰਾਨ ਜਾਰੀ ਮੁੱਠਭੇੜ ਵਿੱਚ 2 ਅੱਤਵਾਦੀਆਂ ਦੇ ਮਾਰੇ ਜਾਣ ਬਾਰੇ ਖ਼ਬਰ ਮਿਲੀ ਹੈ। [caption id="attachment_272561" align="aligncenter" width="300"] ਜੰਮੂ-ਕਸ਼ਮੀਰ ਦੇ ਬਾਂਦੀਪੋਰਾ 'ਚ ਸੁਰੱਖਿਆ ਬਲਾਂ ਨੇ 2 ਅੱਤਵਾਦੀ ਨੂੰ ਕੀਤਾ ਢੇਰ ,ਸਰਚ ਓਪਰੇਸ਼ਨ ਜਾਰੀ[/caption] ਮੰਨਿਆ ਜਾ ਰਿਹਾ ਹੈ ਕਿ ਅਜੇ ਵੀ ਕੁੱਝ ਅੱਤਵਾਦੀ ਇਨ੍ਹਾਂ ਇਲਾਕਿਆਂ ਵਿੱਚ ਲੁਕੇ ਹੋਏ ਹਨ।ਜਿਸ ਕਰਕੇ ਸੁਰੱਖਿਆ ਬਲਾਂ ਨੇ ਘੇਰਾਬੰਦੀ ਕਰਕੇ ਸਰਚ ਓਪਰੇਸ਼ਨ ਤੇਜ਼ ਕਰ ਦਿੱਤਾ ਹੈ। [caption id="attachment_272563" align="aligncenter" width="300"] ਜੰਮੂ-ਕਸ਼ਮੀਰ ਦੇ ਬਾਂਦੀਪੋਰਾ 'ਚ ਸੁਰੱਖਿਆ ਬਲਾਂ ਨੇ 2 ਅੱਤਵਾਦੀ ਨੂੰ ਕੀਤਾ ਢੇਰ ,ਸਰਚ ਓਪਰੇਸ਼ਨ ਜਾਰੀ[/caption] ਇਸ ਸਬੰਧੀ ਸੁਰੱਖਿਆ ਬਲਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਸ ਇਲਾਕੇ ਵਿੱਚ ਕੁੱਝ ਅਤਵਾਦੀ ਹਨ।ਇਸ ਘਟਨਾ ਦੇ ਬਾਅਦ ਇਸ ਇਲਾਕੇ ਵਿੱਚ ਸੁਰੱਖਿਆ ਬਲਾਂ ਨੇ ਘੇਰਾਬੰਦੀ ਕਰਕੇ ਸਰਚ ਓਪਰੇਸ਼ਨ ਸ਼ੁਰੂ ਕਰ ਦਿੱਤਾ।ਦੱਸਿਆ ਜਾ ਰਿਹਾ ਹੈ ਕਿ ਇਸ ਦਰਮਿਆਨ ਅੱਤਵਾਦੀਆਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ।ਇਸ ਦੇ ਬਾਅਦ ਸੁਰੱਖਿਆ ਬਲਾਂ ਨੇ ਮੂੰਹਤੋੜ ਜਵਾਬ ਦਿੰਦੇ ਹੋਏ 2 ਅੱਤਵਾਦੀ ਨੂੰ ਢੇਰ ਕਰ ਦਿੱਤਾ। ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ : 14 ਸਾਲ ਦੀ ਸਕੂਲੀ ਵਿਦਿਆਰਥਣ ਲਗਾਉਂਦੀ ਸੀ ਚਿੱਟਾ , ਹੁਣ ਲੱਗੀ ਗੰਭੀਰ ਬਿਮਾਰੀ -PTCNews