Sun, May 5, 2024
Whatsapp

ਜੈੱਟ ਏਅਰਵੇਜ਼ ਦੇ ਮੁੱਖ ਵਿੱਤੀ ਅਧਿਕਾਰੀ ਤੋਂ ਬਾਅਦ ਚੀਫ ਐਗਜੀਕਿਊਟਿਵ ਅਫ਼ਸਰ ਵਿਨੈ ਦੁਬੇ ਨੇ ਦਿੱਤਾ ਅਸਤੀਫ਼ਾ

Written by  Shanker Badra -- May 15th 2019 09:56 AM
ਜੈੱਟ ਏਅਰਵੇਜ਼ ਦੇ ਮੁੱਖ ਵਿੱਤੀ ਅਧਿਕਾਰੀ ਤੋਂ ਬਾਅਦ ਚੀਫ ਐਗਜੀਕਿਊਟਿਵ ਅਫ਼ਸਰ ਵਿਨੈ ਦੁਬੇ ਨੇ ਦਿੱਤਾ ਅਸਤੀਫ਼ਾ

ਜੈੱਟ ਏਅਰਵੇਜ਼ ਦੇ ਮੁੱਖ ਵਿੱਤੀ ਅਧਿਕਾਰੀ ਤੋਂ ਬਾਅਦ ਚੀਫ ਐਗਜੀਕਿਊਟਿਵ ਅਫ਼ਸਰ ਵਿਨੈ ਦੁਬੇ ਨੇ ਦਿੱਤਾ ਅਸਤੀਫ਼ਾ

ਜੈੱਟ ਏਅਰਵੇਜ਼ ਦੇ ਮੁੱਖ ਵਿੱਤੀ ਅਧਿਕਾਰੀ ਤੋਂ ਬਾਅਦ ਚੀਫ ਐਗਜੀਕਿਊਟਿਵ ਅਫ਼ਸਰ ਵਿਨੈ ਦੁਬੇ ਨੇ ਦਿੱਤਾ ਅਸਤੀਫ਼ਾ:ਮੁੰਬਈ :ਜੈੱਟ ਏਅਰਵੇਜ਼ ਦਾ ਸੰਕਟ ਖਤਮ ਹੋਣ ਦੀ ਬਜਾਏ ਦਿਨੋਂ -ਦਿਨ ਵਧਦਾ ਹੀ ਜਾ ਰਿਹਾ ਹੈ। ਇੱਕ ਪਾਸੇ ਏਅਰਲਾਈਨ ਆਪਣੇ ਵਿੱਤੀ ਸੰਕਟ ਨਾਲ ਘਿਰੀ ਹੋਈ ਹੈ ,ਓਥੇ ਹੀ ਕੰਪਨੀ ਦੇ ਬੋਰਡ ਮੈਂਬਰ ਵੀ ਇਕ ਤੋਂ ਬਾਅਦ ਅਸਤੀਫਾ ਦੇ ਰਹੇ ਹਨ। [caption id="attachment_295354" align="aligncenter" width="300"]Jet Airways CEO Vinay Dube resigned from the services of Jet Airways ਜੈੱਟ ਏਅਰਵੇਜ਼ ਦੇ ਮੁੱਖ ਵਿੱਤੀ ਅਧਿਕਾਰੀ ਤੋਂ ਬਾਅਦ ਚੀਫ ਐਗਜੀਕਿਊਟਿਵ ਅਫ਼ਸਰ ਵਿਨੈ ਦੁਬੇ ਨੇ ਦਿੱਤਾ ਅਸਤੀਫ਼ਾ[/caption] ਹੁਣ ਏਅਰਲਾਈਨ ਜੈੱਟ ਏਅਰਵੇਜ਼ ਕੰਪਨੀ ਦੇ ਚੀਫ ਐਗਜੀਕਿਊਟਿਵ ਅਫ਼ਸਰ (ਸੀ.ਈ.ਓ) ਵਿਨੈ ਦੁਬੇ ਨੇ ਵੀ ਅਸਤੀਫ਼ਾ ਦੇ ਦਿੱਤਾ ਹੈ।ਇਸ ਤੋਂ ਪਹਿਲਾ ਮੰਗਲਵਾਰ ਸਵੇਰੇ ਜੈੱਟ ਏਅਰਵੇਜ਼ ਦੇ ਉਪ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਮੁੱਖ ਵਿੱਤੀ ਅਧਿਕਾਰੀ (ਸੀ.ਐੱਫ.ਓ.) ਅਮਿਤ ਅਗਰਵਾਲ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। [caption id="attachment_295353" align="aligncenter" width="300"]Jet Airways CEO Vinay Dube resigned from the services of Jet Airways ਜੈੱਟ ਏਅਰਵੇਜ਼ ਦੇ ਮੁੱਖ ਵਿੱਤੀ ਅਧਿਕਾਰੀ ਤੋਂ ਬਾਅਦ ਚੀਫ ਐਗਜੀਕਿਊਟਿਵ ਅਫ਼ਸਰ ਵਿਨੈ ਦੁਬੇ ਨੇ ਦਿੱਤਾ ਅਸਤੀਫ਼ਾ[/caption] ਦੱਸਣਯੋਗ ਹੈ ਕਿ ਅਪ੍ਰੈਲ ਤੋਂ ਹੀ ਜੈੱਟ ਏਅਰਵੇਜ਼ ਦਾ ਸੰਚਾਲਨ ਬੰਦ ਹੋ ਗਿਆ ਹੈ।ਕਈ ਮਹੀਨਿਆਂ ਤੋਂ ਕਰਮਚਾਰੀਆਂ ਨੂੰ ਤਨਖ਼ਾਹ ਨਾ ਦਿੱਤੇ ਜਾਣ ਕਾਰਨ ਏਅਰਲਾਈਨਜ਼ ਸੰਕਟ 'ਚ ਘਿਰੀ ਸੀ।ਜੈੱਟ ਏਅਰਵੇਜ਼ ਦੇ ਬੰਦ ਹੋਣ ਕਾਰਨ ਹਜ਼ਾਰਾਂ ਕਰਮਚਾਰੀਆਂ ਨੂੰ ਨੌਕਰੀ ਗੁਆਉਣੀ ਪਈ ਹੈ।ਜੈੱਟ ਏਅਰਵੇਜ਼ ਦੀ ਹਿੱਸੇਦਾਰੀ ਖਰੀਦਣ ਤੋਂ ਵੀ ਕੰਪਨੀਆਂ ਪ੍ਰਹੇਜ਼ ਕਰ ਰਹੀਆਂ ਹਨ ਹਾਲਾਂਕਿ ਜੈੱਟ ਦੇ ਹੀ ਅੰਤਰਰਾਸਟਰੀ ਸਹਿਯੋਗੀ ਇਤਿਹਾਦ ਨੇ ਹਿੱਸੇਦਾਰੀ ਖਰੀਦਣ ਦੀ ਇੱਛਾ ਪ੍ਰਗਟ ਕੀਤੀ ਹੈ। [caption id="attachment_295356" align="aligncenter" width="300"]Jet Airways CEO Vinay Dube resigned from the services of Jet Airways ਜੈੱਟ ਏਅਰਵੇਜ਼ ਦੇ ਮੁੱਖ ਵਿੱਤੀ ਅਧਿਕਾਰੀ ਤੋਂ ਬਾਅਦ ਚੀਫ ਐਗਜੀਕਿਊਟਿਵ ਅਫ਼ਸਰ ਵਿਨੈ ਦੁਬੇ ਨੇ ਦਿੱਤਾ ਅਸਤੀਫ਼ਾ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਆਪ’ ਨੂੰ ਵੱਡਾ ਝਟਕਾ , ਆਪ ਇਸਤਰੀ ਵਿੰਗ ਦੀ ਹਲਕਾ ਪ੍ਰਧਾਨ ਸਮੇਤ ਕਈ ਅਕਾਲੀ ਦਲ ‘ਚ ਸ਼ਾਮਿਲ ਦੱਸ ਦੇਈਏ ਕਿ ਜੈੱਟ ਏਅਰਵੇਜ਼ ਆਪਣੇ 25 ਸਾਲਾਂ ਦੇ ਇਤਿਹਾਸ ਵਿੱਚ ਇਸ ਵੇਲੇ ਸਭ ਤੋਂ ਖ਼ਰਾਬ ਦੌਰ ਦਾ ਸਾਹਮਣਾ ਕਰ ਰਹੀ ਹੈ। 25 ਸਾਲ ਪੁਰਾਣੀ ਏਅਰਲਾਈਨ ਕੰਪਨੀ ‘ਤੇ 8 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਕਰਜ਼ ਹੈ ਅਤੇ ਬੈਂਕਾਂ ਨੇ ਜਹਾਜ਼ ਕੰਪਨੀ ਨੂੰ 400 ਕਰੋੜ ਰੁਪਏ ਦਾ ਐਮਰਜੇਂਸੀ ਫੰਡ ਦੇਣ ਤੋਂ ਮਨ੍ਹਾ ਕਰ ਦਿੱਤਾ ਹੈ।ਜਿਸ ਕਾਰਨ ਕੰਪਨੀ ਦਾ ਅਪ੍ਰੈਲ ਤੋਂ ਹੀ ਸੰਚਾਲਨ ਬੰਦ ਹੋ ਗਿਆ ਹੈ। -PTCNews ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ


Top News view more...

Latest News view more...