Mon, Apr 29, 2024
Whatsapp

BJP 'ਚ ਸ਼ਾਮਲ ਹੁੰਦਿਆਂ ਹੀ ਵਿਧਾਇਕ ਰਾਣਾ ਸੋਢੀ ਤੇ ਮਨਜਿੰਦਰ ਸਿਰਸਾ ਨੂੰ ਮਿਲੀ Z+ਸ਼੍ਰੇਣੀ ਦੀ ਸੁਰੱਖਿਆ

Written by  Riya Bawa -- December 30th 2021 02:14 PM -- Updated: December 31st 2021 02:18 PM
BJP 'ਚ ਸ਼ਾਮਲ ਹੁੰਦਿਆਂ ਹੀ ਵਿਧਾਇਕ ਰਾਣਾ ਸੋਢੀ ਤੇ ਮਨਜਿੰਦਰ ਸਿਰਸਾ ਨੂੰ ਮਿਲੀ Z+ਸ਼੍ਰੇਣੀ ਦੀ ਸੁਰੱਖਿਆ

BJP 'ਚ ਸ਼ਾਮਲ ਹੁੰਦਿਆਂ ਹੀ ਵਿਧਾਇਕ ਰਾਣਾ ਸੋਢੀ ਤੇ ਮਨਜਿੰਦਰ ਸਿਰਸਾ ਨੂੰ ਮਿਲੀ Z+ਸ਼੍ਰੇਣੀ ਦੀ ਸੁਰੱਖਿਆ

ਨਵੀਂ ਦਿੱਲੀ: ਪੰਜਾਬ ਵਿੱਚ ਅਗਲੇ ਸਾਲ 2022 ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਪੰਜਾਬ ਤੋਂ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਆਗੂਆਂ ਦੀ ਸੁਰੱਖਿਆ ਨੂੰ ਲੈ ਕੇ ਨਵੀਂ ਚਰਚਾ ਛਿੜ ਗਈ ਹੈ। ਕੇਂਦਰ ਸਰਕਾਰ ਨੇ ਕਾਂਗਰਸ ਛੱਡਣ ਵਾਲੇ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਅਕਾਲੀ ਦਲ ਛੱਡ ਕੇ ਆਏ ਮਨਜਿੰਦਰ ਸਿਰਸਾ ਨੂੰ Z+ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਹੈ। ਪੰਜਾਬ ਅਤੇ ਦਿੱਲੀ ਵਿੱਚ ਉਨ੍ਹਾਂ ਨੂੰ ਇਹ ਸੁਰੱਖਿਆ ਦਿੱਤੀ ਗਈ ਹੈ। What's the controversy embroiling DSGMC president Manjinder Singh Sirsa? Know here | India News | Zee News ਦੱਸ ਦੇਈਏ ਕਿ ਮਨਜਿੰਦਰ ਸਿਰਸਾ ਨੂੰ ਪਹਿਲਾਂ ਵਾਈ ਸ਼੍ਰੇਣੀ ਦੀ ਸੁਰੱਖਿਆ ਸੀ, ਜਿਸ ਕੋਲ 8 ਕੇਂਦਰੀ ਬਲਾਂ ਦੇ ਜਵਾਨਾਂ ਸਮੇਤ ਦਿੱਲੀ ਪੁਲਿਸ ਦੀ ਸੁਰੱਖਿਆ ਸੀ। ਹਾਲਾਂਕਿ ਹੁਣ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਸੀਆਰਪੀਐਫ ਦੇ 18 ਜਵਾਨ ਮਿਲ ਗਏ ਹਨ। ਇਸ ਕਾਰਨ ਉਨ੍ਹਾਂ ਦੀ ਸੁਰੱਖਿਆ 'ਚ 3 ਸ਼ਿਫਟਾਂ 'ਚ 6-6 ਜਵਾਨ ਤਾਇਨਾਤ ਕੀਤੇ ਜਾਣਗੇ। ਇਸ ਤੋਂ ਇਲਾਵਾ ਰਾਣਾ ਗੁਰਮੀਤ ਸੋਢੀ ਨੂੰ ਪੰਜਾਬ ਅਤੇ ਦਿੱਲੀ ਵਿੱਚ ਵੀ ਇਹੀ ਸੁਰੱਖਿਆ ਮਿਲੇਗੀ। Gurdwara election body disqualifies Manjinder Singh Sirsa from being 'co-opted' as DSGMC member | Latest News Delhi - Hindustan Times ਜੇਕਰ ਪੰਜਾਬ ਦੇ ਗੁਰੂਹਰਸਹਾਏ ਤੋਂ ਕਾਂਗਰਸੀ ਵਿਧਾਇਕ ਰਹੇ ਰਾਣਾ ਗੁਰਮੀਤ ਸੋਢੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਰਹੇ ਹਨ। ਇਸ ਕਾਰਨ ਜਦੋਂ ਕੈਪਟਨ ਨੂੰ ਹਟਾਇਆ ਗਿਆ ਤਾਂ ਰਾਣਾ ਨੂੰ ਮੰਤਰੀ ਦੇ ਅਹੁਦੇ ਤੋਂ ਵੀ ਹਟਾ ਦਿੱਤਾ ਗਿਆ। ਇਸ ਤੋਂ ਬਾਅਦ ਉਹ ਭਾਜਪਾ 'ਚ ਸ਼ਾਮਲ ਹੋ ਗਏ। Punjab's Olympic contingent will do well: Sodhi - Hindustan Times ਇੱਥੇ ਪੜ੍ਹੋ ਹੋਰ ਖ਼ਬਰਾਂ: Omicron Update: ਭਾਰਤ 'ਚ ਓਮੀਕਰੋਨ ਦਾ ਵਧਿਆ ਖ਼ਤਰਾ, 961 ਮਾਮਲੇ ਆਏ ਸਾਹਮਣੇ -PTC News


Top News view more...

Latest News view more...