ਭਾਵੁਕ ਹੋਏ ਕਪਿਲ ਸ਼ਰਮਾ, ਕਿਹਾ ਮੈਂ ਬਹੁਤ ਪੀਣ ਲੱਗ ਗਿਆ ਸੀ..!

By Joshi - October 26, 2017 8:10 am

Kapil sharma gets emotional: ਭਾਵੁਕ ਹੋਏ ਕਪਿਲ ਸ਼ਰਮਾ, ਕਿਹਾ ਮੈਂ ਬਹੁਤ ਪੀਣ ਲੱਗ ਗਿਆ ਸੀ..!

"ਕਾਮੇਡੀ ਨਾਈਟਜ਼ ਵਿਦ ਕਪਿਲ" 'ਚ ਧਮਾਲਾਂ ਪਾਉਣ ਵਾਲੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੀ ਕਲਰਜ਼ ਚੈਨਲ ਨਾਲ ਹੋਈ ਖਟਪਟ ਕਾਰਨ ਉਹਨਾਂ ਨੇ ਸੋਨੀ ਚੈਨਲ 'ਤੇ "ਦ ਕਪਿਲ ਸ਼ਰਮਾ" ਸ਼ੋਅ ਸ਼ੁਰੂ ਕਰ ਲਿਆ ਸੀ।

ਇਸ ਸ਼ੋਅ ਨੇ ਲੋਕਾਂ ਦਾ ਮਨੋਰੰਜਨ ਕਰਨ 'ਚ ਕੋਈ ਕਸਰ ਨਹੀਂ ਛੱਡੀ ਅਤੇ ਟੀਮ ਕਲਿ ਸ਼ਰਮਾ ਜਿਹਨਾਂ 'ਚ ਸੁਨੀਲ ਗਰੋਵਰ ਅਤੇ ਚੰਦਨ ਪ੍ਰਭਾਕਰ ਵਰਗੇ ਉਘੇ ਅਤੇ ਮਸ਼ਹੂਰ ਕਾਮੇਡੀਅਨ ਸ਼ਾਮਿਲ ਸਨ। ਸ਼ੋਅ ਵੀ ਸਫਲਤਾ ਦੀਆਂ ਬੁਲੰਦੀਆਂ ਛੂਹ ਰਿਹਾ ਸੀ ਜਦੋਂ ਕਪਿਲ ਦੀ ਸੁਨੀਲ ਨਾਲ ਹੋਈ ਲੜ੍ਹਾਈ ਨੇ ਦੋਵਾਂ ਨੂੰ ਸੁਰਖੀਆਂ 'ਚ ਲਿਆ ਖੜ੍ਹਾ ਕੀਤਾ। ਸੁਨੀਲ ਗੁੱੱਸੇ 'ਚ ਇੱਕ ਵਾਰ ਸ਼ੋਅ ਛੱਡ ਕੇ ਚਲੇ ਗਏ ਸਨ ਅਤੇ ਕਪਿਲ ਨੇ ਉਹਨਾਂ ਨੂੰ ਮਨਾਂ ਕੇ ਦੁਬਾਰਾ ਵਾਪਿਸ ਲਿਆਂਦਾ ਸੀ।
Kapil sharma gets emotional: ਭਾਵੁਕ ਹੋਏ ਕਪਿਲ ਸ਼ਰਮਾ, ਕਿਹਾ ਮੈਂ ਬਹੁਤ ਪੀਣ ਲੱਗ ਗਿਆ ਸੀ..!ਫਿਰ ਹੋਈ ਲੜ੍ਹਾਈ..!
ਇਸ ਸ਼ੋਅ ਦੇ ਆਸਟ੍ਰੇਲੀਆ ਟੂਰ ਦੌਰਾਨ ਕਪਿਲ ਅਤੇ ਸੁਨੀਲ ਦੀ ਲੜ੍ਹਾਈ ਇਸ ਕਦਰ ਵੱਧ ਗਈ ਸੀ ਕਿ ਫਲਾਈਟ 'ਚ ਹੀ ਦੋਨਾਂ 'ਚ ਗਾਲੀ ਗਲੋਚ ਹੋਇਆ ਜਿਸ ਤੋਂ ਬਾਅਦ ਸੁਨੀਲ ਅਤੇ ਉਸਦੇ ਕਈ ਸਹਿ ਕਲਾਕਾਰ "ਦ ਕਪਿਲ ਸ਼ਰਮਾ" ਸ਼ੋਅ ਨੂੰ ਅਲਵਿਦਾ ਕਹਿ ਗਏ ਅਤੇ ਕਪਿਲ ਸ਼ਰਮਾ ਦੀ ਤਬੀਅਤ ਵੀ ਢਿੱਲ ਰਹਿਣ ਕਾਰਨ ਉਹਨਾਂ ਨੂੰ ਕਈ ਵਾਰ ਆਪਣੇ ਸ਼ੂਟ ਕੈਂਸਲ ਕਰਨੇ ਪਏ ਸਨ ਜਿਸ ਕਾਰਨ ਕਈ ਸੈਲੀਬ੍ਰਿਟੀ ਉਹਨਾਂ ਨਾਲ ਨਾਰਾਜ਼ ਵੀ ਰਹਿਣ ਲੱਗ ਗਏ ਸਨ।

ਹੋਏ ਡਿਪ੍ਰੈਸ਼ਨ ਦੇ ਸ਼ਿਕਾਰ...!
ਹਾਲ ਹੀ 'ਚ ਮੀਡੀਆ ਨਾਲ ਹੋਈ ਗੱਲਬਾਤ ਦੌਰਾਨ ਕਪਿਲ ਨੇ ਦੱਸਿਆ ਕਿ ਇੱਕ ਤੋਂ ਪਿੱਛੇ ਇੱਕ ਲੜ੍ਹਾਈ, ਫਿਲਮ ਦੀ ਸ਼ੂਟਿੰਗ ਅਤੇ ਸ਼ੋਅ ਦਾ ਪ੍ਰੈਸ਼ਰ ਉਹਨਾਂ 'ਤੇ ਇਸ ਕਦਰ ਹਾਵੀ ਹੋ ਚੁੱਕਾ ਸੀ ਕਿ ਉਹਨਾਂ ਦਾ ਮੂਡ ਬਹੁਤ ਅਪਸੈਟ ਰਹਿਣ ਲੱਗਾ ਸੀ ਜਿਸ ਕਾਰਨ ਉਹਨਾਂ ਦੀ ਆਪਣੇ ਸਹਿ ਕਲਾਕਾਰਾਂ ਨਾਲ ਲੜ੍ਹਾਈ ਵੀ ਹੋ ਗਈ ਸੀ।
Kapil sharma gets emotional: ਭਾਵੁਕ ਹੋਏ ਕਪਿਲ ਸ਼ਰਮਾ, ਕਿਹਾ ਮੈਂ ਬਹੁਤ ਪੀਣ ਲੱਗ ਗਿਆ ਸੀ..!Kapil sharma gets emotional: ਪਰ, ਇਸ ਤੋਂ ਬਾਅਦ ਮੀਡੀਆ 'ਚ ਛਪੀਆਂ ਬਰਾਂ ਨੇ ਉਹਨਾਂ ਦੇ ਦਿਮਾਗ 'ਤੇ ਇਸ ਕਦਰ ਬੋਝ ਪਾਇਆ ਕਿ ਉਹ ਡਿਪ੍ਰੈਸ਼ਨ ਦੇ ਸ਼ਿਕਾਰ ਹੋ ਗਏ ਅਤੇ ਉਹਨਾਂ ਨੂੰ ਟ੍ਰੀਟਮੈਂਟ ਵੀ ਲੈਣਾ ਪਿਆ ਸੀ। ਪਰ, ਜਦੋਂ ਉਹ ਇਲਾਜ ਕਰਵਾ ਕੇ ਵਾਪਿਸ ਆਏ ਤਾਂ ਸਿਵਾਏ ਦਿਨ ਰਾਤ ਪੀਣ ਤੋਂ ਉਹਨਾਂ ਨੂੰ ਕੁਝ ਹੋਰ ਇਲਾਜ ਨਹੀਂ ਲੱਭਦਾ ਸੀ ਜਿਸ ਕਾਰਨ ਉਹਨਾਂ ਨੇ ਆਪਣੇ ਸਰੀਰ ਦਾ ਵੀ ਬਹੁਤ ਨੁਕਸਾਨ ਕੀਤਾ।

ਉਹਨਾਂ ਕਿਹਾ ਕਿ ਅਜੇ ਮੈਨੂੰ ਰਿਕਵਰ/ਠੀਕ ਹੋਣ 'ਚ ਕਮ ਸੇ ਕਮ ਤਿੰਨ ਮਹੀਨੇ ਹੋਰ ਲੱਗਣੇ ਹਨ।

ਉਹਨਾਂ ਸਫਾਈ ਦਿੰਦਿਆਂ ਕਿਹਾ ਕਿ ਅਸਲ 'ਚ ਮੇਰੀ ਲੜ੍ਹਾਈ ਸੁਨੀਲ ਨਾਲ ਨਹੀਂ ਬਲਕਿ ਕਿਸੇ ਮਿੱਤਰ ਨਾਲ ਹੋਈ ਸੀ ਜਿਸ ਨਾਲ ਮੇਰਾ ਇੰਨ੍ਹਾ ਗੂੜਾ ਰਿਸ਼ਤਾ ਹੈ ਕਿ ਸਾਨੂੰ ਗਾਲਾਂ ਦਾ ਅਸਰ ਨਹੀਂ ਹੁੰਦਾ।
Kapil sharma gets emotional: ਭਾਵੁਕ ਹੋਏ ਕਪਿਲ ਸ਼ਰਮਾ, ਕਿਹਾ ਮੈਂ ਬਹੁਤ ਪੀਣ ਲੱਗ ਗਿਆ ਸੀ..!ਉਹਨਾਂ ਕਿਹਾ ਕਿ ਮੈਂ ਸ਼ੁਕਰੀਆਂ ਕਰਦਾ ਹਾਂ ਉਹਨਾਂ ਦਾ ਜਿੰਨਾਂ ਨੇ ਮੇਰਾ ਸਾਥ ਦਿੱਤਾ ਅਤੇ ਜਿੰਨ੍ਹਾਂ ਨੇ ਅਫਵਾਹਾਂ ਉਠਾਈਆਂ ਉਹਨਾਂ ਅਫਵਾਹਾਂ ਤੋਂ ਮੈਂ ਦੁਖੀ ਹਾਂ।

ਇੰਨ੍ਹਾ ਸਭ ਕਹਿੰਦੇ ਉਹਨਾਂ ਦੀਆਂ ਅੱਖਾਂ ਵੀ ਭਰੀਆਂ ਹੋਈਆਂ ਨਜ਼ਰ ਆਈਆਂ ਜਿੰਨ੍ਹਾਂ ਨੂੰ ਉਹ ਨੇ ਆਪਣੇ ਹਾਸੇ ਪਿੱਛੇ ਛੁਪਾਉਂਦੇ ਨਜ਼ਰ ਆਏ।

—PTC News

adv-img
adv-img