ਕਪੂਰਥਲਾ: ਪਿੰਡ ਪਾਜੀਆ ਨੇੜੇ ਬੱਸ ਪਲਟੀ, 5 ਬੱਚਿਆਂ ਸਮੇਤ 33 ਜ਼ਖਮੀ
ਕਪੂਰਥਲਾ: ਪਿੰਡ ਪਾਜੀਆ ਨੇੜੇ ਬੱਸ ਪਲਟੀ, 5 ਬੱਚਿਆਂ ਸਮੇਤ 33 ਜ਼ਖਮੀ,ਕਪੂਰਥਲਾ: ਪੰਜਾਬ 'ਚ ਸੜਕ ਹਾਦਸਿਆਂ ਦੀਆਂ ਘਟਨਾਵਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਜਿਸ ਕਾਰਨ ਹੁਣ ਤੱਕ ਅਨੇਕਾਂ ਹੀ ਲੋਕ ਇਹਨਾਂ ਹਾਦਸਿਆਂ ਦਾ ਸ਼ਿਕਾਰ ਹੋ ਕੇ ਆਪਣੀਆਂ ਜਾਨਾ ਗਵਾ ਚੁੱਕੇ ਹਨ। [caption id="attachment_250963" align="aligncenter" width="300"] ਕਪੂਰਥਲਾ: ਪਿੰਡ ਪਾਜੀਆ ਨੇੜੇ ਬੱਸ ਪਲਟੀ, 5 ਬੱਚਿਆਂ ਸਮੇਤ 33 ਜ਼ਖਮੀ[/caption] ਸੂਬੇ 'ਚ ਪੈ ਰਹੀ ਸੰਘਣੀ ਧੁੰਦ ਦੇ ਕਾਰਨ ਵੀ ਇਹਨਾਂ ਹਾਦਸਿਆਂ ਦੀ ਗਿਣਤੀ ਦੁਗਣੀ ਹੋ ਗਈ ਹੈ। ਅਜਿਹਾ ਹੀ ਇੱਕ ਤਾਜ਼ਾ ਮਾਮਲਾ ਕਪੂਰਥਲਾ 'ਚ ਵਾਪਰਿਆ ਹੈ। ਜਿਥੇ ਪਿੰਡ ਪਾਜੀਆ ਨੇੜੇ ਬੱਸ ਪਲਟ ਗਈ। [caption id="attachment_250964" align="aligncenter" width="255"] ਕਪੂਰਥਲਾ: ਪਿੰਡ ਪਾਜੀਆ ਨੇੜੇ ਬੱਸ ਪਲਟੀ, 5 ਬੱਚਿਆਂ ਸਮੇਤ 33 ਜ਼ਖਮੀ[/caption] ਬੱਸ ਪਲਟਣ ਕਾਰਨ 5 ਬੱਚਿਆਂ ਸਮੇਤ 33 ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਬੱਸ ਡੇਰਾ ਬਿਆਸ ਤੋਂ ਸ਼ਾਹਕੋਟ ਜਾ ਰਹੀ ਸੀ। ਇਸੇ ਦੌਰਾਨ ਬੱਸ ਅੱਗੇ ਪਸ਼ੂ ਆਉਣ ਕਾਰਨ ਹਾਦਸਾ ਵਾਪਰ ਗਿਆ। -PTC News