Sun, Apr 28, 2024
Whatsapp

ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਭਾਰਤ-ਪਾਕਿਸਤਾਨ ਤਕਨੀਕੀ ਮਾਹਿਰਾਂ ਦੀ ਮੀਟਿੰਗ ਖ਼ਤਮ ,ਇਨ੍ਹਾਂ ਮੁੱਦਿਆਂ 'ਤੇ ਹੋਈ ਗੱਲਬਾਤ

Written by  Shanker Badra -- April 16th 2019 05:52 PM
ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਭਾਰਤ-ਪਾਕਿਸਤਾਨ ਤਕਨੀਕੀ ਮਾਹਿਰਾਂ ਦੀ ਮੀਟਿੰਗ ਖ਼ਤਮ ,ਇਨ੍ਹਾਂ ਮੁੱਦਿਆਂ 'ਤੇ ਹੋਈ ਗੱਲਬਾਤ

ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਭਾਰਤ-ਪਾਕਿਸਤਾਨ ਤਕਨੀਕੀ ਮਾਹਿਰਾਂ ਦੀ ਮੀਟਿੰਗ ਖ਼ਤਮ ,ਇਨ੍ਹਾਂ ਮੁੱਦਿਆਂ 'ਤੇ ਹੋਈ ਗੱਲਬਾਤ

ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਭਾਰਤ-ਪਾਕਿਸਤਾਨ ਤਕਨੀਕੀ ਮਾਹਿਰਾਂ ਦੀ ਮੀਟਿੰਗ ਖ਼ਤਮ ,ਇਨ੍ਹਾਂ ਮੁੱਦਿਆਂ 'ਤੇ ਹੋਈ ਗੱਲਬਾਤ:ਅੰਮ੍ਰਿਤਸਰ : ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਨੂੰ ਲੈ ਕੇ ਦੋਵੇਂ ਦੇਸ਼ ਤੇਜ਼ੀ ਦਿਖਾ ਰਹੇ ਹਨ।ਇਸ ਸਬੰਧੀ ਭਾਰਤ-ਪਾਕਿਸਤਾਨ ਤਕਨੀਕੀ ਮਾਹਿਰਾਂ ਦੀ ਅੱਜ ਮੀਟਿੰਗ ਹੋਈ ਹੈ।ਇਸ ਦੌਰਾਨ ਦੋਹਾਂ ਦੇਸ਼ਾਂ ਦੇ ਅਧਿਕਾਰੀਆਂ ਨੇ ਜ਼ੀਰੋ ਲਾਈਨ 'ਤੇ ਲੱਗੇ ਟੈਂਟਾਂ ਵਿਚ ਬੈਠ ਕੇ ਮੀਟਿੰਗ ਕੀਤੀ ਹੈ।ਇਹ ਮੀਟਿੰਗ ਕਰੀਬ 4 ਘੰਟੇ ਚੱਲੀ ਹੈ।ਇਸ ਦੌਰਾਨ ਦੋਹਾਂ ਦੇਸ਼ਾਂ ਦੇ ਤਕਨੀਕੀ ਮਾਹਿਰਾਂ ਨੇ ਮੀਡੀਆ ਨੂੰ ਮੀਟਿੰਗ ਤੋਂ ਦੂਰ ਰੱਖਿਆ ਗਿਆ। [caption id="attachment_283463" align="aligncenter" width="300"]Kartarpur Sahib corridor India-Pakistan Technical Experts Meeting end ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਭਾਰਤ-ਪਾਕਿਸਤਾਨ ਤਕਨੀਕੀ ਮਾਹਿਰਾਂ ਦੀ ਮੀਟਿੰਗ ਖ਼ਤਮ ,ਇਨ੍ਹਾਂ ਮੁੱਦਿਆਂ 'ਤੇ ਹੋਈ ਗੱਲਬਾਤ[/caption] ਇਸ ਮੀਟਿੰਗ ਵਿਚ ਜਿੱਥੇ ਦੋਹਾਂ ਦੇਸ਼ਾਂ ਵਿਚਾਲੇ ਜੁੜਨ ਵਾਲੇ ਕਰਤਾਰਪੁਰ ਕੋਰੀਡੋਰ ਨੂੰ ਮੁਕੰਮਲ ਕਰਨ 'ਤੇ ਗੱਲਬਾਤ ਹੋਈ ਹੈ।ਸੂਤਰਾਂ ਮੁਤਾਬਕ ਕੋਰੀਡਰ ਬਣਨ ਨੂੰ ਲੈ ਕੇ ਸੜਕਾਂ, ਸਰਕਾਰੀ ਦਫਤਰਾਂ, ਟਰਮੀਨਲ ਅਤੇ ਪਾਕਿਸਤਾਨ ਵੱਲ ਰਾਵੀ 'ਤੇ ਪੁਲ ਬਣਾਉਣ ਨੂੰ ਲੈ ਕੇ ਗੱਲਬਾਤ ਹੋਈ ਹੈ।ਉੱਥੇ ਸੁਰੱਖਿਆ ਪ੍ਰਬੰਧਾਂ ਬਾਰੇ ਵੀ ਵਿਚਾਰ ਚਰਚਾ ਕੀਤੀ ਗਈ ਹੈ।ਇਸ ਦੇ ਨਾਲ ਹੀ ਭਾਰਤ ਵੱਲੋਂ ਬਣਾਏ ਜਾਣ ਵਾਲੇ ਇੰਟੀਗ੍ਰੇਟੇਡ ਚੈੱਕ ਪੁਆਇੰਟ ਪੋਸਟ ਦਾ ਵੀ ਕੰਮ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ। [caption id="attachment_283465" align="aligncenter" width="300"]Kartarpur Sahib corridor India-Pakistan Technical Experts Meeting end ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਭਾਰਤ-ਪਾਕਿਸਤਾਨ ਤਕਨੀਕੀ ਮਾਹਿਰਾਂ ਦੀ ਮੀਟਿੰਗ ਖ਼ਤਮ ,ਇਨ੍ਹਾਂ ਮੁੱਦਿਆਂ 'ਤੇ ਹੋਈ ਗੱਲਬਾਤ[/caption] ਪਾਕਿਸਤਾਨ ਵਾਲੇ ਪਾਸੇ ਨਿਰਮਾਣ ਕਾਰਜ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ।ਜਿਸ ਦੇ ਲਈ ਸੜਕ ਦਾ ਕੰਮ ਹੁਣ ਭਾਰਤ ਵਾਲੇ ਪਾਸੇ ਦੇ ਸ਼ਰਧਾਲੂ ਦੇਖ ਸਕਦੇ ਹਨ, ਕਿਉਂਕਿ ਪਾਕਿਸਤਾਨ ਨੇ ਜ਼ੀਰੋ ਲਾਈਨ ਕੋਲ ਬਣੇ ਧੁੱਸੀ ਬੰਨ੍ਹ ਦੇ ਇੱਕ ਹਿੱਸੇ ਨੂੰ ਸੜਕ ਬਣਾਉਣ ਲਈ ਹਟਾ ਦਿੱਤਾ ਹੈ।ਪਾਕਿਸਤਾਨ ਵੱਲੋਂ ਰਾਵੀ ਦਰਿਆ ’ਤੇ ਪੁਲ ਬਣਾਉਣ ਦਾ ਕੰਮ ਜਿੱਥੇ ਜੰਗੀ ਪੱਧਰ ’ਤੇ ਕੀਤਾ ਜਾ ਰਿਹਾ ਹੈ, ਉਥੇ ਰਾਵੀ ਦਰਿਆ ਤੋਂ ਫੌਜੀ ਖੇਤਰ ਤੱਕ ਬਣਨ ਵਾਲੀ ਸੜਕ ਦਾ ਕੰਮ 90 ਫ਼ੀਸਦੀ ਤੱਕ ਮੁਕੰਮਲ ਕਰ ਲਿਆ ਗਿਆ ਹੈ। [caption id="attachment_283464" align="aligncenter" width="300"]Kartarpur Sahib corridor India-Pakistan Technical Experts Meeting end ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਭਾਰਤ-ਪਾਕਿਸਤਾਨ ਤਕਨੀਕੀ ਮਾਹਿਰਾਂ ਦੀ ਮੀਟਿੰਗ ਖ਼ਤਮ ,ਇਨ੍ਹਾਂ ਮੁੱਦਿਆਂ 'ਤੇ ਹੋਈ ਗੱਲਬਾਤ[/caption] ਜ਼ਿਕਰਯੋਗ ਹੈ ਕਿ ਕਰਤਾਰਪੁਰ ਸਾਹਿਬ ਗੁਰਦੁਆਰਾ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਸਰਹੱਦੀ ਕਸਬੇ ਡੇਰਾ ਬਾਬਕ ਨਾਨਕ ਨੇੜਲੀ ਕੌਮਾਂਤਰੀ ਸਰਹੱਦ ਤੋਂ ਸਾਢੇ ਚਾਰ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ।ਸਿੱਖ ਭਾਈਚਾਰੇ ਲਈ ਇਹ ਗੁਰਦੁਆਰਾ ਕਾਫ਼ੀ ਅਹਿਮ ਹੈ ਕਿਉਂਕਿ ਸਿੱਖਾਂ ਦੇ ਪਹਿਲੇ ਗੁਰੂ, ਗੁਰੂ ਨਾਨਕ ਦੇਵ ਨੇ ਆਪਣੀ ਜ਼ਿੰਦਗੀ ਦੇ ਆਖਰੀ 18 ਸਾਲ ਇਸੇ ਥਾਂ ’ਤੇ ਬਿਤਾਏ ਸਨ ਤੇ ਇਸੇ ਥਾਂ ’ਤੇ ਉਹ ਜੋਤੀ ਜੋਤ ਸਮਾਏ ਸਨ। -PTCNews


Top News view more...

Latest News view more...