Fri, Apr 26, 2024
Whatsapp

ਨੌਜਵਾਨ ਲੜਕੀ ਨੇ ਕੀਤਾ ਕਮਾਲ ,ਕਸ਼ਮੀਰ ਦੀ ਪਹਿਲੀ ਮੁਸਲਿਮ ਔਰਤ ਬਣੀ ਪਾਇਲਟ

Written by  Shanker Badra -- September 01st 2018 06:55 PM
ਨੌਜਵਾਨ ਲੜਕੀ ਨੇ ਕੀਤਾ ਕਮਾਲ ,ਕਸ਼ਮੀਰ ਦੀ ਪਹਿਲੀ ਮੁਸਲਿਮ ਔਰਤ ਬਣੀ ਪਾਇਲਟ

ਨੌਜਵਾਨ ਲੜਕੀ ਨੇ ਕੀਤਾ ਕਮਾਲ ,ਕਸ਼ਮੀਰ ਦੀ ਪਹਿਲੀ ਮੁਸਲਿਮ ਔਰਤ ਬਣੀ ਪਾਇਲਟ

ਨੌਜਵਾਨ ਲੜਕੀ ਨੇ ਕੀਤਾ ਕਮਾਲ ,ਕਸ਼ਮੀਰ ਦੀ ਪਹਿਲੀ ਮੁਸਲਿਮ ਔਰਤ ਬਣੀ ਪਾਇਲਟ:ਕਸ਼ਮੀਰ ਦੀ ਰਹਿਣ ਵਾਲੀ 30 ਸਾਲਾਂ ਇਰਮ ਹਬੀਬ ਸੂਬੇ ਦੀ ਪਹਿਲੀ ਮੁਸਲਿਮ ਪਾਇਲਟ ਬਣ ਗਈ ਹਨ।ਉਨ੍ਹਾਂ ਨੂੰ ਦੇਸ਼ ਦੀਆਂ ਦੋ ਏਅਰਲਾਈਨ ਇੰਡੀਗੋ ਅਤੇ ਗੋਏਅਰ ਵੱਲੋਂ ਨੌਕਰੀ ਦੇ ਪ੍ਰਸਤਾਵ ਵੀ ਮਿਲ ਗਏ ਹਨ।ਇਰਮ ਇਸ ਸਮੇਂ ਵਪਾਰਕ ਪਾਇਲਟ ਦਾ ਲਾਇਸੈਂਸ ਹਾਸਲ ਕਰਨ ਲਈ ਦਿੱਲੀ 'ਚ ਕੋਚਿੰਗ ਲੈ ਰਹੀ ਹੈ। ਇਰਮ ਤੋਂ ਪਹਿਲਾਂ ਤਨਵੀ ਰੈਨਾ ਜੋ ਕਿ ਇਕ ਕਸ਼ਮੀਰੀ ਪੰਡਿਤ ਹੈ,ਉਹ ਏਅਰ ਇੰਡੀਆ 'ਚ ਕੰਮ ਕਰ ਚੁੱਕੀ ਹੈ। 2016 `ਚ ਪਾਇਲਟ ਬਣੀ ਤਨਵੀ ਕਸ਼ਮੀਰ ਦੀ ਪਹਿਲੀ ਮਹਿਲਾ ਪਾਇਲਟ ਹੈ।ਪਿਛਲੇ ਸਾਲ ਅਪ੍ਰੈਲ `ਚ ਕਸ਼ਮੀਰ ਦੀ ਹੀ 21 ਸਾਲਾਂ ਆਇਸ਼ਾ ਅਜੀਜ ਦੇਸ਼ ਦੀ ਸਭ ਤੋਂ ਨੌਜਵਾਨ ਪਾਇਲਟ ਬਣੀ ਸੀ। ਇਰਮ ਦਾ ਪਾਇਲਟ ਬਣਨ ਤੱਕ ਦਾ ਸਫਰ ਆਸਾਨ ਨਹੀਂ ਸੀ, ਕਿਉਂਕਿ ਉਹ ਸੰਖੇਪ ਸੋਚ ਵਾਲੀ ਕਸ਼ਮੀਰੀ ਮੁਸਲਿਮ ਉਪਵਿਭਾਗ ਨਾਲ ਸਬੰਧ ਰੱਖਦੀ ਹੈ।ਇਰਮ ਦੇ ਪਿਤਾ ਸਰਕਾਰੀ ਹਸਪਤਾਲਾਂ `ਚ ਸਰਜ਼ੀਕਲ ਹਥਿਆਰਾਂ ਦੇ ਸਪਲਾਇਰ ਹਨ। ਇੱਥੇ ਹੀ ਨਹੀਂ ਬਲਕਿ ਆਪਣੇ ਪਾਇਲਟ ਬਣਨ ਦਾ ਬਚਪਨ ਦਾ ਸਪਨਾ ਪੂਰਾ ਕਰਨ ਲਈ ਇਰਮ ਨੇ ਪੀ.ਐੱਚ.ਡੀ. ਦੀ ਪੜ੍ਹਾਈ ਵੀ ਛੱਡੀ ਦਿੱਤੀ ਸੀ। ਉਨ੍ਹਾਂ ਨੇ 2016 `ਚ ਅਮਰੀਕਾ ਦੇ ਮਿਆਮੀ ਤੋਂ ਆਪਣੀ ਟ੍ਰੇਨਿੰਗ ਪੂਰੀ ਕੀਤੀ ਸੀ।ਉਨ੍ਹਾਂ ਦਾ ਕਹਿਣਾ ਹੈ ਕਿ ਹਰੇਕ ਨੂੰ ਇਹ ਜਾਣ ਕੇ ਹੈਰਾਨੀ ਹੁੰਦੀ ਹੈ ਕਿ ਮੈਂ ਕਸ਼ਮੀਰੀ ਮੁਸਲਿਮ ਹਾਂ ਅਤੇ ਪਾਇਲਟ ਦੀ ਪੜ੍ਹਾਈ ਕਰ ਰਹੀ ਹਾਂ ਪਰ ਆਪਣੇ ਟੀਚੇ ਨੂੰ ਹਾਸਲ ਕਰਨ ਲਈ ਮੈਂ ਇਨ੍ਹਾਂ ਚੀਜ਼ਾਂ `ਤੇ ਧਿਆਨ ਨਹੀਂ ਦਿੰਦੀ। -PTCNews


Top News view more...

Latest News view more...