ਪਿੰਡ ਵਾਸੀਆਂ ਨੇ ਚਿੱਟੇ ਦੀ ਸਪਲਾਈ ਕਰਨ ਵਾਲੇ ਦੋ ਨੌਜਵਾਨ ਦਬੋਚੇ, ਕੀਤੇ ਪੁਲਿਸ ਹਵਾਲੇ

ਪਿੰਡ ਵਾਸੀਆਂ ਨੇ ਚਿੱਟੇ ਦੀ ਸਪਲਾਈ ਕਰਨ ਵਾਲੇ ਦੋ ਨੌਜਵਾਨ ਦਬੋਚੇ, ਕੀਤੇ ਪੁਲਿਸ ਹਵਾਲੇ,ਖਡੂਰ ਸਾਹਿਬ: ਖਡੂਰ ਸਾਹਿਬ ਦੇ ਪਿੰਡ ਗਿੱਲ ਕਲੇਰ ‘ਚ ਲੋਕਾਂ ਨੇ ਨਸ਼ਾ ਵੇਚਣ ਵਾਲੇ 2 ਸ਼ੱਕੀ ਨੌਜਵਾਨਾਂ ਨੂੰ ਦਬੋਚਣ ਦੀ ਘਟਨਾ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਪਿੰਡ ਵਾਸੀਆਂ ਨੇ ਉਨ੍ਹਾਂ ਕੋਲੋ ਚਿੱਟੇ ਦੀਆਂ 6 ਪੁੜੀਆਂ ਵੀ ਬਰਾਮਦ ਹੋਈਆਂ ਹਨ।

ਨਸ਼ਾ ਵੇਚਣ ਵਾਲੇ ਨੌਜਵਾਨਾਂ ਨੇ ਦੱਸਿਆ ਕਿ ਉਹ ਮਿੱਟੇ ਨਾਮ ਦਾ ਮਸ਼ਹੂਰ ਨਸ਼ਾ ਤਸਕਰ ਹੈ ਜੋ ਪਿੰਡ ਘੱਗੇ ਦਾ ਰਹਿਣ ਵਾਲਾ ਹੈ ਅਤੇ ਮਿੱਟਾ ਉਨ੍ਹਾਂ ਨੂੰ ਨਸ਼ਾ ਸਪਲਾਈ ਕਰਨ ਬਦਲੇ ਨਸ਼ਾ ਪੀਣ ਲਈ ਵੀ ਦਿੰਦਾ ਸੀ।

ਹੋਰ ਪੜ੍ਹੋ:ਪਟਿਆਲਾ: ਅਸਮਾਨੀ ਬਿਜਲੀ ਡਿੱਗਣ ਨਾਲ ਪਿੰਡ ਤੇਈਪੁਰ ‘ਚ ਕਿਸਾਨ ਤੇ ਪਿੰਡ ਘੱਗਾ ‘ਚ ਗਰਭਵਤੀ ਔਰਤ ਦੀ ਮੌਤ

ਉਥੇ ਹੀ ਸਥਾਨਕ ਪੁਲਿਸ ਨੇ ਉਕਤ ਨੌਜਵਾਨਾਂ, ਚਿੱਟੇ ਦੀਆਂ ਪੁੜੀਆਂ ਅਤੇ ਪਲਸਰ ਮੋਟਰਸਾਈਕਲ ਨੂੰ ਆਪਣੇ ਕਬਜ਼ੇ ‘ਚ ਲੈ ਲਿਆ।

-PTC News