ਹੁਣ ਬਾਘਾ ਪੁਰਾਣਾ ਦੀ ਤਹਿਸੀਲ ਕੰਪਲੈਕਸ 'ਚ ਲਗਾਇਆ ਗਿਆ ਖ਼ਾਲਿਸਤਾਨ ਦਾ ਝੰਡਾ

By Shanker Badra - September 02, 2020 2:09 pm

ਹੁਣ ਬਾਘਾ ਪੁਰਾਣਾ ਦੀ ਤਹਿਸੀਲ ਕੰਪਲੈਕਸ 'ਚ ਲਗਾਇਆ ਗਿਆ ਖ਼ਾਲਿਸਤਾਨ ਦਾ ਝੰਡਾ:ਬਾਘਾ ਪੁਰਾਣਾ : ਪੰਜਾਬ 'ਚ ਪਿਛਲੇ ਕਈ ਦਿਨਾਂ ਤੋਂ ਸ਼ਰਾਰਤੀ ਅਨਸਰਾਂ ਵੱਲੋਂ ਖ਼ਾਲਿਸਤਾਨੀ ਝੰਡਾ ਲਗਾਉਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਪਰ ਪੰਜਾਬ ਪੁਲਿਸ ਦੇਖਦੀ ਰਹਿ ਜਾਂਦੀ ਹੈ। ਇੱਕ ਵਾਰ ਫਿਰ ਸ਼ਰਾਰਤੀ ਅਨਸਰਾਂ ਨੇ ਆਪਣੇ ਘਿਨੌਣੇ ਮਨਸੂਬਿਆਂ ਨੂੰ ਅੰਜ਼ਾਮ ਦਿੱਤਾ ਹੈ।

ਹੁਣ ਬਾਘਾ ਪੁਰਾਣਾ ਦੀ ਤਹਿਸੀਲ ਕੰਪਲੈਕਸ 'ਚ ਲਗਾਇਆ ਗਿਆ ਖ਼ਾਲਿਸਤਾਨ ਦਾ ਝੰਡਾ

ਜਾਣਕਾਰੀ ਅਨੁਸਾਰ ਅੱਜ ਸਵੇਰੇ ਬਾਘਾਪੁਰਾਣਾ 'ਚ ਤਹਿਸੀਲ ਕੰਪਲੈਕਸ ਦੀ ਗਰਾਊਂਡ ਅੰਦਰ ਕਿਸੇ ਅਣਪਛਾਤੇ ਵਿਅਕਤੀਆਂ ਨੇ ਖ਼ਾਲਿਸਤਾਨ ਦਾ ਝੰਡਾ ਲਗਾ ਦਿੱਤਾ ਹੈ। ਇਹ ਝੰਡਾ ਉਸ ਥਾਂ 'ਤੇ ਲਗਾਇਆ ਗਿਆ, ਜਿੱਥੇ 15 ਅਗਸਤ ਨੂੰ ਆਜ਼ਾਦੀ ਸਮਾਗਮ ਮੌਕੇ ਕੌਮੀ ਝੰਡਾ ਲਹਿਰਾਇਆ ਗਿਆ ਸੀ।

ਹੁਣ ਬਾਘਾ ਪੁਰਾਣਾ ਦੀ ਤਹਿਸੀਲ ਕੰਪਲੈਕਸ 'ਚ ਲਗਾਇਆ ਗਿਆ ਖ਼ਾਲਿਸਤਾਨ ਦਾ ਝੰਡਾ

ਜਿਸ ਤੋਂ ਬਾਅਦ ਤਹਿਸੀਲ ਕੰਪਲੈਕਸ ਵਿਚ ਖ਼ਾਲਿਸਤਾਨ ਦਾ ਝੰਡਾ ਦੇਖ ਕੇ ਪੁਲਿਸ ਨੂੰ ਭਾਜੜ ਪੈ ਗਈ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਬਾਘਾ ਪੁਰਾਣਾ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਖਾਲਿਸਤਾਨ ਦਾ ਝੰਡਾ ਉਤਾਰ ਦਿੱਤਾ। ਫਿਲਹਾਲ ਪੁਲਿਸ ਵਲੋਂ ਅਗਲੇਰੀ ਕਾਰਵਾਈ ਜਾਰੀ ਹੈ।

ਹੁਣ ਬਾਘਾ ਪੁਰਾਣਾ ਦੀ ਤਹਿਸੀਲ ਕੰਪਲੈਕਸ 'ਚ ਲਗਾਇਆ ਗਿਆ ਖ਼ਾਲਿਸਤਾਨ ਦਾ ਝੰਡਾ

ਦੱਸ ਦੇਈਏ ਕਿ ਆਜ਼ਾਦੀ ਦਿਹਾੜੇ ਤੋਂ ਇਕ ਦਿਨ ਪਹਿਲਾਂ ਮੋਗਾ ਦੇ ਡੀ. ਸੀ. ਦਫਤਰ ਅਤੇ ਉਸ ਤੋਂ ਬਾਅਦ ਕੋਟਕਪੂਰਾ ਬਾਈਪਾਸ ਦੇ ਫਲਾਈਓਵਰ 'ਤੇ ਵੀ ਖ਼ਾਲਿਸਤਾਨੀ ਝੰਡਾ ਲਹਿਰਾਇਆ ਗਿਆ ਸੀ, ਜਿਸ ਤੋਂ ਬਾਅਦ ਮੋਗਾ ਚਰਚਾ ਵਿਚ ਬਣਿਆ ਹੋਇਆ ਸੀ। ਫਿਲਹਾਲ ਪੁਲਿਸ ਨੇ ਦਿੱਲੀ 'ਚੋਂ ਗ੍ਰਿਫ਼ਤਾਰ ਕਰ ਲਿਆ ਹੈ।
-PTCNews

adv-img
adv-img