Sun, Jun 15, 2025
Whatsapp

ਸੰਸਦ ਦੇ ਮਾਨਸੂਨ ਸੈਸ਼ਨ ਬਰਾਬਰ ਜੰਤਰ ਮੰਤਰ 'ਤੇ ਸੋਮਵਾਰ ਨੂੰ ਦੁਬਾਰਾ ਸ਼ੁਰੂ ਹੋਵੇਗੀ ਕਿਸਾਨ ਸੰਸਦ

Reported by:  PTC News Desk  Edited by:  Shanker Badra -- July 24th 2021 06:56 PM
ਸੰਸਦ ਦੇ ਮਾਨਸੂਨ ਸੈਸ਼ਨ ਬਰਾਬਰ ਜੰਤਰ ਮੰਤਰ 'ਤੇ ਸੋਮਵਾਰ ਨੂੰ ਦੁਬਾਰਾ ਸ਼ੁਰੂ ਹੋਵੇਗੀ ਕਿਸਾਨ ਸੰਸਦ

ਸੰਸਦ ਦੇ ਮਾਨਸੂਨ ਸੈਸ਼ਨ ਬਰਾਬਰ ਜੰਤਰ ਮੰਤਰ 'ਤੇ ਸੋਮਵਾਰ ਨੂੰ ਦੁਬਾਰਾ ਸ਼ੁਰੂ ਹੋਵੇਗੀ ਕਿਸਾਨ ਸੰਸਦ

ਨਵੀਂ ਦਿੱਲੀ : ਸੰਯੁਕਤ ਕਿਸਾਨ ਮੋਰਚੇ ਦੀ ਕਿਸਾਨ ਸੰਸਦ ਸੋਮਵਾਰ ਨੂੰ ਦੁਬਾਰਾ ਸ਼ੁਰੂ ਹੋਵੇਗੀ। ਜਿਵੇਂ ਕਿ ਪਹਿਲਾਂ ਹੀ ਐਲਾਨ ਕੀਤਾ ਗਿਆ ਹੈ ਕਿ ਜੰਤਰ-ਮੰਤਰ ਵਿਖੇ ਕਿਸਾਨ-ਸੰਸਦ ਸੰਸਦ ਦੇ ਮਾਨਸੂਨ ਸ਼ੈਸ਼ਨ ਦੇ ਸਾਰੇ ਦਿਨਾਂ ਦੌਰਾਨ ਚੱਲੇਗੀ। 22 ਅਤੇ 23 ਜੁਲਾਈ 2021 ਨੂੰ ਕਿਸਾਨ ਸੰਸਦ ਦੇ 2 ਦਿਨਾਂ ਕਿਸਾਨ ਵਿਰੋਧੀ ਏਪੀਐਮਸੀ ਬਾਈਪਾਸ ਐਕਟ ਉੱਤੇ ਵਿਚਾਰ ਵਟਾਂਦਰੇ ਕੀਤੇ ਗਏ ਅਤੇ ਇਸ ਨੂੰ ਤੁਰੰਤ ਰੱਦ ਕਰਨ ਲਈ ਮਤਾ ਪਾਸ ਕੀਤਾ ਗਿਆ। ਕਿਸਾਨ ਸੰਸਦ ਵਿਚ ਬਹਿਸਾਂ ਇਹ ਵੀ ਮੰਨਦੀਆਂ ਹਨ ਕਿ ਮੌਜੂਦਾ ਮੰਡੀ ਪ੍ਰਣਾਲੀ ਨੂੰ ਸੂਬਾ ਸਰਕਾਰਾਂ ਦੁਆਰਾ ਕੇਂਦਰ ਦੇ ਬਜਟ ਸਹਾਇਤਾ ਨਾਲ ਸੁਧਾਰਨ ਦੀ ਲੋੜ ਹੈ। [caption id="attachment_517509" align="aligncenter" width="300"] ਸੰਸਦ ਦੇ ਮਾਨਸੂਨ ਸੈਸ਼ਨ ਬਰਾਬਰ ਜੰਤਰ ਮੰਤਰ 'ਤੇ ਸੋਮਵਾਰ ਨੂੰ ਦੁਬਾਰਾ ਸ਼ੁਰੂ ਹੋਵੇਗੀ ਕਿਸਾਨ ਸੰਸਦ[/caption] ਪੜ੍ਹੋ ਹੋਰ ਖ਼ਬਰਾਂ : ਮੀਂਹ ਨਾਲ ਡਿੱਗੀ ਮਕਾਨ ਦੀ ਛੱਤ , ਇਕੋਂ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਇਸ ਪੱਖ ਨੂੰ ਕੱਲ੍ਹ ਕਿਸਾਨ ਸੰਸਦ ਦੇ ਮਤੇ ਵਿੱਚ ਵੀ ਸ਼ਾਮਲ ਕੀਤਾ ਗਿਆ ਹੈ। ਕਿਸਾਨ ਸੰਸਦ ਵਿਵਸਥਿਤ, ਸ਼ਾਂਤਮਈ ਅਤੇ ਅਨੁਸ਼ਾਸਿਤ ਢੰਗ ਨਾਲ ਚੱਲੀ ਅਤੇ ਬਹਿਸਾਂ ਵਿਸਥਾਰ ਅਤੇ ਵਿਸ਼ਲੇਸ਼ਣ ਨਾਲ ਭਰੀਆਂ ਸਨ। ਇਸ ਦੌਰਾਨ ਮਾਨਸੂਨ ਸੈਸ਼ਨ ਵਿੱਚ ਭਾਰਤ ਦੀ ਸੰਸਦ ਵਿੱਚ ਚਾਰ ਦਿਨਾਂ ਦੀ ਕਾਰਵਾਈ ਨੇ ਹੁਣ ਤੱਕ ਮੋਦੀ ਸਰਕਾਰ ਦੇ ਕੰਮਕਾਜ ਅਤੇ ਆਮ ਨਾਗਰਿਕਾਂ ਅਤੇ ਸਾਡੇ ਲੋਕਤੰਤਰ ਨੂੰ ਦਰਪੇਸ਼ ਨਾਜ਼ੁਕ ਮੁੱਦਿਆਂ ਬਾਰੇ ਗੰਭੀਰ ਚਿੰਤਾਵਾਂ ਦਰਸਾਉਂਦੀਆਂ ਹਨ। ਜਿਵੇਂ ਕਿ ਜਾਣਿਆ ਜਾਂਦਾ ਹੈ, ਐਸਕੇਐਮ ਨੇ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਸੰਸਦ ਮੈਂਬਰਾਂ ਨੂੰ ਪੀਪਲਜ਼ ਵ੍ਹਿਪ ਜਾਰੀ ਕੀਤਾ ਸੀ। [caption id="attachment_517508" align="aligncenter" width="300"] ਸੰਸਦ ਦੇ ਮਾਨਸੂਨ ਸੈਸ਼ਨ ਬਰਾਬਰ ਜੰਤਰ ਮੰਤਰ 'ਤੇ ਸੋਮਵਾਰ ਨੂੰ ਦੁਬਾਰਾ ਸ਼ੁਰੂ ਹੋਵੇਗੀ ਕਿਸਾਨ ਸੰਸਦ[/caption] ਧਿਆਨਯੋਗ ਹੈ ਕਿ ਹੋਰ ਥਾਵਾਂ 'ਤੇ ਵੀ ਮਿੰਨੀ-ਕਿਸਾਨ ਸੰਸਦ ਆਯੋਜਿਤ ਕੀਤੇ ਜਾ ਰਹੇ ਹਨ। ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਕਿਲ੍ਹਾ-ਰਾਏਪੁਰ ਵਿਖੇ ਵਿਰੋਧ ਪ੍ਰਦਰਸ਼ਨ ਵਾਲੀ ਥਾਂ 'ਤੇ ਅਡਾਨੀ ਦੀ ਸੁੱਕੀ ਬੰਦਰਗਾਹ 'ਤੇ ਬੱਚਿਆਂ ਨੇ ਕੱਲ੍ਹ ਇੱਕ ਕਿਸਾਨ ਸੰਸਦ ਚਲਾਇਆ। ਇਸ ਅੰਦੋਲਨ ਦੀ ਮਹੱਤਤਾ ਇਹ ਹੈ ਕਿ ਇਹ ਨਾਗਰਿਕਾਂ ਦੀਆਂ ਕਈ ਪੀੜ੍ਹੀਆਂ ਨੂੰ ਸ਼ਾਮਲ ਹੋਣ ਅਤੇ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਦੀ ਹੈ। [caption id="attachment_517507" align="aligncenter" width="300"] ਸੰਸਦ ਦੇ ਮਾਨਸੂਨ ਸੈਸ਼ਨ ਬਰਾਬਰ ਜੰਤਰ ਮੰਤਰ 'ਤੇ ਸੋਮਵਾਰ ਨੂੰ ਦੁਬਾਰਾ ਸ਼ੁਰੂ ਹੋਵੇਗੀ ਕਿਸਾਨ ਸੰਸਦ[/caption] ਪੰਜਾਬ ਦੇ ਕੁੱਝ ਸੇਵਾਮੁਕਤ ਅਧਿਕਾਰੀਆਂ ਅਤੇ ਸਾਬਕਾ ਫੌਜੀਆਂ ਵੱਲੋਂ ਕਿਸਾਨ-ਸੰਸਦ ਦਾ ਸਮਰਥਨ ਕੀਤਾ ਹੈ। ਸੇਵਾਮੁਕਤ ਐਡਮਿਰਲ ਲਕਸ਼ਮੀਨਰਾਇਣ ਰਾਮਦਾਸ ਨੇ ਵੀ ਪੰਜਾਬੀ 'ਚ ਭੇਜੇ ਸੰਦੇਸ਼ ਰਾਹੀਂ ਕਿਸਾਨ-ਅੰਦੋਲਨ ਨਾਲ ਇੱਕਜੁੱਟਤਾ ਪ੍ਰਗਟਾਈ ਹੈ। ਉਹਨਾਂ ਨੇ ਕਿਸਾਨਾਂ ਦੇ ਸ਼ਾਂਤਮਈ ਅਤੇ ਅਨੁਸ਼ਾਸਨ ਵਾਲੇ ਸੰਘਰਸ਼ ਦੀ ਪ੍ਰਸ਼ੰਸਾ ਕੀਤੀ ਹੈ। ਅੱਜ ਸਿੰਘੂ-ਬਾਰਡਰ 'ਤੇ ਮੁੜ ਅੱਗ ਲੱਗਣ ਦੀ ਘਟਨਾ ਵਾਪਰੀ ਹੈ। ਜਿਸ ਨਾਲ ਇੱਕ ਟਰਾਲੀ ਅਤੇ ਆਲੇ ਦੁਆਲੇ ਦੇ ਟੈਂਟ ਨੁਕਸਾਨੇ ਗਏ। ਕਿਸਾਨ ਲਗਾਤਾਰ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਹਨ ਪਰ ਫਿਰ ਵੀ ਚੜ੍ਹਦੀਕਲਾ 'ਚ ਹਨ ਅਤੇ ਕਾਨੂੰਨ ਰੱਦ ਕਰਵਾਉਣ ਤੱਕ ਡਟੇ ਰਹਿਣ ਲਈ ਦ੍ਰਿੜ ਹਨ। [caption id="attachment_517507" align="aligncenter" width="300"] ਸੰਸਦ ਦੇ ਮਾਨਸੂਨ ਸੈਸ਼ਨ ਬਰਾਬਰ ਜੰਤਰ ਮੰਤਰ 'ਤੇ ਸੋਮਵਾਰ ਨੂੰ ਦੁਬਾਰਾ ਸ਼ੁਰੂ ਹੋਵੇਗੀ ਕਿਸਾਨ ਸੰਸਦ[/caption] ਅਸੀਂ ਪੰਜਾਬ ਅਤੇ ਹਰਿਆਣਾ ਵਿਚ ਭਾਜਪਾ ਨੇਤਾਵਾਂ ਵਿਰੁੱਧ ਕਈ ਵਿਰੋਧ ਪ੍ਰਦਰਸ਼ਨਾਂ ਬਾਰੇ ਦੱਸਦੇ ਰਹੇ ਹਾਂ। ਹਾਲ ਹੀ ਵਿੱਚ ਰਾਜਸਥਾਨ ਵਿੱਚ ਭਾਜਪਾ ਦੇ ਸੂਬਾ ਇਕਾਈ ਦੇ ਪ੍ਰਧਾਨ ਨੂੰ ਅਲਵਰ ਨੇੜੇ ਕਾਲੇ ਝੰਡਿਆਂ ਨਾਲ ਪ੍ਰਦਰਸ਼ਨਾਂ ਦਾ ਸਾਹਮਣਾ ਕਰਨਾ ਪਿਆ। ਕੱਲ੍ਹ ਜਦੋਂ ਉਤਰਾਖੰਡ ਦੇ ਮੁੱਖ ਮੰਤਰੀ ਰੁਦਰਪੁਰ ਆਏ ਤਾਂ ਸਥਾਨਕ ਕਿਸਾਨ ਵਿਰੋਧ ਵਿੱਚ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਅਤੇ ਪੁਲਿਸ ਨੇ ਬਹੁਤ ਸਾਰੇ ਪ੍ਰਦਰਸ਼ਨਕਾਰੀਆਂ ਨੂੰ ਚੁੱਕ ਲਿਆ। ਇਸੇ ਦੌਰਾਨ ਪੰਜਾਬ 'ਚ ਫਗਵਾੜਾ 'ਚ ਭਾਜਪਾ ਆਗੂਆਂ ਵਿਜੈ ਸਾਂਪਲਾ ਅਤੇ ਸੋਮ ਪ੍ਰਕਾਸ਼ ਨੂੰ ਵੀ ਵਿਰੋਧ ਕਾਰਨ ਆਪਣਾ ਪ੍ਰੋਗਰਾਮ ਕੈਂਸਲ ਕਰਨਾ ਪਿਆ। ਹਰਿਆਣਾ ਵਿੱਚ ਪ੍ਰਸ਼ਾਸਨ ਨੇ ਹਿਸਾਰ ਵਿੱਚ ਕੇਸਾਂ ਨੂੰ ਰਸਮੀ ਤੌਰ ‘ਤੇ ਬੰਦ ਕਰ ਦਿੱਤਾ, ਇਹ ਕੇਸ ਉਦੋਂ ਦਰਜ਼ ਹੋਏ ਸਨ, ਜਦੋਂ ਕਿਸਾਨਾਂ ਨੇ ਮੁੱਖ ਮੰਤਰੀ ਦੀ ਫੇਰੀ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਸੀ। ਵਿਰੋਧ ਕਰ ਰਹੇ ਕਿਸਾਨਾਂ ਦਾ ਸੱਤਿਆਗ੍ਰਹਿ ਇਸ ਤਰੀਕੇ ਨਾਲ ਸਫਲ ਰਿਹਾ ਹੈ। ਬਿਹਾਰ 'ਚ ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਬੈਨਰ ਹੇਠ 9 ਅਗਸਤ ਨੂੰ ਭਾਰਤ ਛੱਡੋ ਦਿਵਸ 'ਤੇ ਰਾਜ-ਪੱਧਰੀ ਪ੍ਰਦਰਸ਼ਨਾਂ ਦਾ ਐਲਾਨ ਕੀਤਾ ਗਿਆ ਹੈ। -PTCNews


Top News view more...

Latest News view more...

PTC NETWORK