ਕਿਸਾਨਾਂ ਦੀ ਵਧੀ ਚਿੰਤਾ , ਮਾਨਸੂਨ ਆਉਣ ਨਾਲ ਝੋਨੇ ਦੀ ਨਵੀਂ ਪਨੀਰੀ ਨੂੰ ਵਧੇਰੇ ਖ਼ਤਰਾ : ਕਿਸਾਨ

By Shanker Badra - July 15, 2021 9:07 am

ਅੰਮ੍ਰਿਤਸਰ : ਉਤਰ ਭਾਰਤ ਵਿਚ ਆਏ ਮਾਨਸੂਨ ਦੇ ਚਲਦੇ ਜਿਥੇ ਆਮ ਲੋਕਾਂ ਨੂੰ ਤਪਦੀ ਗਰਮੀ ਤੋਂ ਰਾਹਤ ਮਿਲੀ ਹੈ, ਉਥੇ ਹੀ ਹੁਣ ਕਿਸਾਨਾਂ ਦੀ ਚਿੰਤਾ ਵੀ ਵਧਦੀ ਨਜ਼ਰ ਆ ਰਹੀ ਹੈ ਕਿਉਂਕਿ ਜਿਹੜਾ ਝੋਨਾ ਜੂਨ ਦੇ ਮਹੀਨੇ ਵਿਚ ਲਗਾਇਆ ਗਿਆ ਸੀ, ਉਸਦੇ ਬੂਝੇ ਤਾਂ ਵੱਡੇ ਹੋ ਗਏ ਪਰ ਨਵੀ ਪਨੀਰੀ ਲਗਾਉਣ ਲਈ ਬਾਰਿਸ਼ ਬਿਲਕੁਲ ਵੀ ਸਹੀ ਨਹੀਂ ਹੈ।

ਕਿਸਾਨਾਂ ਦੀ ਵਧੀ ਚਿੰਤਾ , ਮਾਨਸੂਨ ਆਉਣ ਨਾਲ ਝੋਨੇ ਦੀ ਨਵੀਂ ਪਨੀਰੀ ਨੂੰ ਵਧੇਰੇ ਖ਼ਤਰਾ : ਕਿਸਾਨ

ਪੜ੍ਹੋ ਹੋਰ ਖ਼ਬਰਾਂ : ਜੇਕਰ ਤੁਹਾਡੇ ਕੋਲ ਵੀ ਹੈ ਇਸ ਨੰਬਰ ਵਾਲਾ ਕੋਈ ਵੀ ਨੋਟ ਤਾਂ ਤੁਸੀਂ ਰਾਤੋ-ਰਾਤ ਬਣ ਸਕਦੇ ਹੋ ਲੱਖਪਤੀ

ਇਸ ਸੰਬਧੀ ਗੱਲਬਾਤ ਕਰਦਿਆਂ ਕਿਸਾਨ ਕੁਲਵੰਤ ਸਿੰਘ ਅਤੇ ਪਰਮਜੀਤ ਸਿੰਘ ਨੇ ਦੱਸਿਆ ਕਿ ਮੌਸਮ ਦੇ ਹਿਸਾਬ ਨਾਲ ਹੋ ਰਹੀ ਬਰਸਾਤ ਝੋਨੇ ਦੀ ਨਵੀਂ ਪਨੀਰੀ ਲਈ ਬਹੁਤ ਹੀ ਘਾਤਕ ਸਿੱਧ ਹੋਵੇਗੀ ,ਕਿਉਕਿ ਜੋ ਬੂਝੇ ਪਹਿਲਾਂ ਲਗਾਏ ਗਏ ਸਨ ,ਉਨ੍ਹਾਂ ਲਈ ਤਾਂ ਬਾਰਿਸ਼ ਚੰਗੀ ਹੈ ਪਰ ਜਿਹੜੀ ਪਨੀਰੀ ਹੁਣ ਲਗੇਗੀ ,ਉਹ ਬਾਰਿਸ਼ ਦੇ ਪਾਣੀ ਨਾਲ ਗਲਣ ਦਾ ਖਤਰਾ ਹੈ।

ਕਿਸਾਨਾਂ ਦੀ ਵਧੀ ਚਿੰਤਾ , ਮਾਨਸੂਨ ਆਉਣ ਨਾਲ ਝੋਨੇ ਦੀ ਨਵੀਂ ਪਨੀਰੀ ਨੂੰ ਵਧੇਰੇ ਖ਼ਤਰਾ : ਕਿਸਾਨ

ਜੇਕਰ ਸਰਕਾਰ ਨੇ ਪਹਿਲਾਂ ਤੋਂ ਹੀ ਪੂਰੀ ਬਿਜਲੀ ਦਿਤੀ ਹੁੰਦੀ ਤੇ ਸਮੇਂ ਸਿਰ ਸਾਰਾ ਝੋਨਾ ਲਗ ਜਾਣਾ ਸੀ ਪਰ ਹੁਣ ਜੇਕਰ ਅਸੀਂ ਝੋਨਾ ਲਗਾਵਾਂਗੇ ਤਾਂ 6000 ਪ੍ਰਤੀ ਕਿਲੇ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਹੈ ਅਤੇ 20% ਦੇ ਕਰੀਬ ਝੋਨਾ ਲਗਣਾ ਬਾਕੀ ਹੈ।

ਕਿਸਾਨਾਂ ਦੀ ਵਧੀ ਚਿੰਤਾ , ਮਾਨਸੂਨ ਆਉਣ ਨਾਲ ਝੋਨੇ ਦੀ ਨਵੀਂ ਪਨੀਰੀ ਨੂੰ ਵਧੇਰੇ ਖ਼ਤਰਾ : ਕਿਸਾਨ

ਪੜ੍ਹੋ ਹੋਰ ਖ਼ਬਰਾਂ : ਪੰਜਾਬੀ ਪ੍ਰਸਿੱਧ ਸੂਫ਼ੀ ਗਾਇਕ ਮਨਮੀਤ ਸਿੰਘ ਦੀ ਕਰੇਰੀ ਝੀਲ ਨੇੜਿਓਂ ਇਕ ਖੱਡ 'ਚੋਂ ਮਿਲੀ ਲਾਸ਼

ਇਸ ਤੋਂ ਇਲਾਵਾ ਕਿਸਾਨੀ ਮੋਰਚੇ ਕਾਰਨ ਵੀ ਸਾਡੇ ਘਰ ਦੇ ਮੈਂਬਰ ਦਿਲੀ ਹੋਣ ਕਾਰਨ ਵੀ ਸਾਨੂੰ ਝੋਨਾ ਲਗਾਉਣ ਵਿਚ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸ ਦੇਈਏ ਕਿ ਮਾਨਸੂਨ ਦੇ ਕਾਰਨ ਬੀਤੇ ਦਿਨੀਂ ਪੰਜਾਬ ਅੰਦਰ ਭਾਰੀ ਮੀਂਹ ਪਿਆ ਹੈ ਤੇ ਆਉਣ ਵਾਲੇ ਦਿਨਾਂ ਹੋਰ ਮੀਂਹ ਪੈਣ ਦੀ ਸੰਭਾਵਨਾ ਹੈ।

-PTCNews

adv-img
adv-img