Sun, Apr 28, 2024
Whatsapp

ਰਾਸ਼ਟਰੀ ਖੇਡ ਦਿਵਸ : ਜਾਣੋਂ ਕਿਉਂ ਹਰ ਸਾਲ 29 ਅਗਸਤ ਨੂੰ ਹੀ ਮਨਾਇਆ ਜਾਂਦਾ ਰਾਸ਼ਟਰੀ ਖੇਡ ਦਿਵਸ

Written by  Shanker Badra -- August 29th 2020 02:59 PM
ਰਾਸ਼ਟਰੀ ਖੇਡ ਦਿਵਸ : ਜਾਣੋਂ ਕਿਉਂ ਹਰ ਸਾਲ 29 ਅਗਸਤ ਨੂੰ ਹੀ ਮਨਾਇਆ ਜਾਂਦਾ ਰਾਸ਼ਟਰੀ ਖੇਡ ਦਿਵਸ

ਰਾਸ਼ਟਰੀ ਖੇਡ ਦਿਵਸ : ਜਾਣੋਂ ਕਿਉਂ ਹਰ ਸਾਲ 29 ਅਗਸਤ ਨੂੰ ਹੀ ਮਨਾਇਆ ਜਾਂਦਾ ਰਾਸ਼ਟਰੀ ਖੇਡ ਦਿਵਸ

ਰਾਸ਼ਟਰੀ ਖੇਡ ਦਿਵਸ : ਜਾਣੋਂ ਕਿਉਂ ਹਰ ਸਾਲ 29 ਅਗਸਤ ਨੂੰ ਹੀ ਮਨਾਇਆ ਜਾਂਦਾ ਰਾਸ਼ਟਰੀ ਖੇਡ ਦਿਵਸ:ਨਵੀਂ ਦਿੱਲੀ : ਦੇਸ਼ 'ਚ ਹਰ ਸਾਲ 29 ਅਗਸਤ ਨੂੰ 'ਰਾਸ਼ਟਰੀ ਖੇਡ ਦਿਵਸ' ਮਨਾਇਆ ਜਾਂਦਾ ਹੈ। ਹਾਲਾਂਕਿ ਇਸ ਨੂੰ 29 ਅਗਸਤ ਨੂੰ ਮਨਾਉਣ ਦੀ ਇਕ ਖਾਸ ਵਜ੍ਹਾ ਹੈ। ਹਾਕੀ ਦੇ ਜਾਦੂਗਰ ਕਹੇ ਜਾਣ ਵਾਲੇ ਮੇਜਰ ਧਿਆਨ ਚੰਦ ਦਾ ਅੱਜ 115 ਵਾਂ ਜਨਮ ਦਿਨ ਹੈ। ਧਿਆਨਚੰਦ ਨੇ ਹਾਕੀ ਜਗਤ ਵਿਚ ਆਪਣਾ ਨਾਂ ਸੁਨਿਹਰੀ ਅੱਖਰਾਂ ਨਾਲ ਲਿਖਵਾਇਆ। ਰਾਸ਼ਟਰੀ ਖੇਡ ਦਿਵਸ ਤੇ ਰਾਸ਼ਟਰਪਤੀ ਦੁਆਰਾ ਰਾਸ਼ਟਰੀ ਖੇਡ ਪੁਰਸਕਾਰ ਦਿੱਤੇ ਜਾਂਦੇ ਹਨ ,ਜਿਨ੍ਹਾਂ ਵਿੱਚ ਰਾਜੀਵ ਗਾਂਧੀ ਖੇਡ ਰਤਨ, ਧਿਆਨਚੰਦ ਪੁਰਸਕਾਰ ਅਤੇ ਦ੍ਰੋਣਾਚਾਰੀਆ ਪੁਰਸਕਾਰ ਆਦਿ ਸ਼ਾਮਿਲ ਹਨ। [caption id="attachment_426971" align="aligncenter" width="300"] ਰਾਸ਼ਟਰੀ ਖੇਡ ਦਿਵਸ : ਜਾਣੋਂ ਕਿਉਂ ਹਰ ਸਾਲ 29 ਅਗਸਤ ਨੂੰ ਹੀ ਮਨਾਇਆ ਜਾਂਦਾ ਰਾਸ਼ਟਰੀ ਖੇਡ ਦਿਵਸ[/caption] ਦਰਅਸਲ 'ਚ ਮੇਜਰ ਧਿਆਨ ਚੰਦ ਦਾ ਜਨਮ ਅੱਜ ਦੇ ਦਿਨ ਭਾਵ 29 ਅਗਸਤ 1905 ਨੂੰ ਉੱਤਰ ਪ੍ਰਦੇਸ਼ ਦੇ ਇਲਾਹਾਬਾਦ ਜ਼ਿਲ੍ਹੇ ਵਿੱਚ ਸਾਧਾਰਨ ਰਾਜਪੂਤ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਦੇ ਜਨਮ ਦਿਨ ਨੂੰ ਭਾਰਤ ਦੇ ਰਾਸ਼ਟਰੀ ਖੇਡ ਦਿਨ ਦੇ ਰੂਪ `ਚ ਮਨਾਇਆ ਜਾਂਦਾ ਹੈ। ਹਾਕੀ ਦੇ ਜਾਦੂਗਰ’ ਵਜੋਂ ਜਾਣੇ ਜਾਂਦੇ ਮੇਜਰ ਧਿਆਨ ਚੰਦ ਦੇ ਨਾਂ ਤੋਂ ਹਰ ਕੋਈ ਵਾਕਿਫ਼ ਹੈ ਕਿ ਕਿਸ ਤਰ੍ਹਾਂ ਉਸ ਨੇ ਦੇਸ਼ ਦੀ ਮਾਂ ਖੇਡ ਹਾਕੀ ਨੂੰ ਉੱਚ ਬੁਲੰਦੀਆਂ ‘ਤੇ ਪਹੁੰਚਾਇਆ ਸੀ। ਉਹ ਭਾਰਤੀ ਹਾਕੀ ਟੀਮ ਦੇ ਇਕ ਮਹਾਨ ਖਿਡਾਰੀ ਰਹੇ ਹਨ। ਹਾਕੀ ਦੇ ਜਾਦੂਗਰ ਵਜੋਂ ਜਾਣੇ ਜਾਂਦੇ ਮੇਜਰ ਧਿਆਨ ਚੰਦ ਦਾ ਜਨਮ ਦਿਨ ਅੱਜ ਪੂਰੇ ਦੇਸ਼ ਭਰ ਵਿੱਚ ‘ਕੌਮੀ ਖੇਡ ਦਿਵਸ‘ ਵਜੋਂ ਮਨਾਇਆ ਗਿਆ। ਇਹ ਦਿਨ ਨਵੀਂ ਦਿੱਲੀ ਦੇ ਧਿਆਨ ਚੰਦ ਨੈਸ਼ਨਲ ਸਟੇਡੀਅਮ ‘ਤੇ ਵੱਖ -ਵੱਖ ਹਾਕੀ ਟੀਮਾਂ ਦੇ ਵਿਚ ਦੋਸਤਾਨਾ ਮੈਚਾਂ ਦਾ ਆਯੋਜਨ ਕਰਕੇ ਮਨਾਇਆ ਜਾਂਦਾ ਹੈ, ਜਿਸਦਾ ਧਿਆਨ ਚੰਦ ਦੇ ਸਤਿਕਾਰ ਅਤੇ ਸਨਮਾਨ ਵਿੱਚ ਬਣਾਇਆ ਗਿਆ ਸੀ। ਰਾਸ਼ਟਰੀ ਖੇਡ ਦਿਵਸ 1995 ਤੋਂ ਲੈ ਕੇ ਮਨਾਇਆ ਜਾਂਦਾ ਹੈ। [caption id="attachment_426969" align="aligncenter" width="300"] ਰਾਸ਼ਟਰੀ ਖੇਡ ਦਿਵਸ : ਜਾਣੋਂ ਕਿਉਂ ਹਰ ਸਾਲ 29 ਅਗਸਤ ਨੂੰ ਹੀ ਮਨਾਇਆ ਜਾਂਦਾ ਰਾਸ਼ਟਰੀ ਖੇਡ ਦਿਵਸ[/caption] ਦੇਸ਼ ਭਰ ਵਿੱਚ ਬਹੁਤ ਸਾਰੇ ਸਕੂਲਾਂ ਨੇ ਇਸ ਦਿਨ ਦਾ ਜਸ਼ਨ ਮਨਾਉਂਦੇ ਹੋਏ ਆਪਣੇ ਸਾਲਾਨਾ ਖੇਡ ਦਿਵਸ ਅਤੇ ਨੌਜਵਾਨ ਪੀੜ੍ਹੀ ਨੂੰ ਵੀ ਉਤਸ਼ਾਹਿਤ ਕੀਤਾ ਹੈ ਅਤੇ ਦੇਸ਼ ਦੁਆਰਾ ਕੀਤੀਆਂ ਪ੍ਰਾਪਤੀਆਂ ਦੇ ਨਾਲ ਖੇਡਾਂ ਦੀਆਂ ਸੰਭਾਵਨਾਵਾਂ ਤੋਂ ਜਾਣੂ ਕਰਵਾਇਆ ਹੈ। ਇਸ ਦਿਨ ਖੇਡ ਜਗਤ ਵਿੱਚ ਮੱਲਾਂ ਮਾਰਨ ਵਾਲੇ ਖਿਡਾਰੀਆਂ ਨੂੰ ਕੌਮੀ ਅਰਜੁਨ ਅਤੇ ਦਰੋਣਾਚਾਰੀਆ ਪੁਰਸਕਾਰਾਂ ਨਾਲ ਸਨਮਾਨਤ ਕੀਤਾ ਜਾਂਦਾ ਹੈ। ਇਸ ਮੌਕੇ ਖਿਡਾਰੀਆਂ ਨੂੰ ਮਿਹਨਤ ਅਤੇ ਲਗਨ ਨਾਲ ਅੱਗੇ ਵਧਣ ਦੀ ਪ੍ਰੇਰਣਾ ਮਿਲਿਦੀ ਹੈ। [caption id="attachment_426973" align="aligncenter" width="300"] ਰਾਸ਼ਟਰੀ ਖੇਡ ਦਿਵਸ : ਜਾਣੋਂ ਕਿਉਂ ਹਰ ਸਾਲ 29 ਅਗਸਤ ਨੂੰ ਹੀ ਮਨਾਇਆ ਜਾਂਦਾ ਰਾਸ਼ਟਰੀ ਖੇਡ ਦਿਵਸ[/caption] ਧਿਆਨ ਚੰਦ ਨੇ 16 ਸਾਲ ਦੀ ਉਮਰ ਵਿਚ ਭਾਰਤੀ ਫੌਜ ਜੁਆਇਨ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਹਾਕੀ ਖੇਡਣਾ ਸ਼ੁਰੂ ਕੀਤਾ। ਕਿਹਾ ਜਾ ਰਿਹਾ ਕਿ ਇਹਨਾਂ ਦਿਨਾਂ ‘ਚ ਧਿਆਨ ਚੰਦ ਦਾ ਹਾਕੀ ਨਾਲ ਕਾਫੀ ਪਿਆਰ ਸੀ ਅਤੇ ਉਹ ਮੈਦਾਨ ‘ਚ ਕਾਫੀ ਸਮਾਂ ਹਾਕੀ ਨੂੰ ਦਿੰਦੇ ਸਨ। ਇਸ ਤੋਂ ਬਾਅਦ ਉਹਨਾਂ ਨੇ ਭਾਰਤੀ ਟੀਮ ਵਲੋਂ ਹਾਕੀ ਖੇਡਣੀ ਸ਼ੁਰੂ ਕਰ ਦਿੱਤੀ। 1928 ਵਿਚ ਏੰਸਟਰਡਮ ‘ਚ ਹੋਈਆਂ ਓਲੰਪਿਕ ਖੇਡਾਂ ਦੌਰਾਨ ਉਹ ਭਾਰਤ ਵਲੋਂ ਸਭ ਤੋਂ ਜ਼ਿਆਦਾ ਗੋਲ ਕਰਨ ਵਾਲੇ ਖਿਡਾਰੀ ਰਹੇ ਸਨ। ਉਸ ਟੂਰਨਟੂਰਨਾਮੈਂਟ ਵਿੱਚ ਧਿਆਨ ਚੰਦ ਨੇ 14 ਗੋਲ ਕੀਤੇ ਸਨ। ਇਸ ਦੌਰਾਨ ਉਹਨਾਂ ਨੇ ਕਾਫੀ ਮੈਚ ਖੇਡੇ ਸਨ,ਜਿਨਾਂ ‘ਚ ਉਹਨਾਂ ਨੇ ਕਾਫੀ ਬੇਹਤਰੀਨ ਪ੍ਰਦਰਸ਼ਨ ਕੀਤਾ। [caption id="attachment_426972" align="aligncenter" width="300"] ਰਾਸ਼ਟਰੀ ਖੇਡ ਦਿਵਸ : ਜਾਣੋਂ ਕਿਉਂ ਹਰ ਸਾਲ 29 ਅਗਸਤ ਨੂੰ ਹੀ ਮਨਾਇਆ ਜਾਂਦਾ ਰਾਸ਼ਟਰੀ ਖੇਡ ਦਿਵਸ[/caption] ਸਾਲ 1936 'ਚ ਮੇਜਰ ਧਿਆਨਚੰਦ ਦੀ ਕਪਤਾਨੀ 'ਚ ਭਾਰਤੀ ਟੀਮ ਬਰਲਿਨ ਓਲੰਪਿਕ 'ਚ ਹਿੱਸਾ ਲੈਣ ਪਹੁੰਚੀ ਸੀ। ਭਾਰਤੀ ਟੀਮ ਦੀ ਟੱਕਰ ਮੇਜ਼ਬਾਨ ਜਰਮਨੀ ਨਾਲ ਹੋਣੀ ਸੀ। ਅਜਿਹੇ 'ਚ ਜਰਮਨ ਚਾਂਸਲਰ ਅਡੋਲਫ ਹਿਟਲਰ ਵੀ ਫਾਈਨਲ ਦੇਖਣ ਪਹੁੰਚਿਆ ਸੀ। ਧਿਆਨਚੰਦ ਨੇ ਹਿਟਰਲਰ ਦੇ ਸਾਹਮਣੇ ਜਰਮਨੀ 'ਤੇ ਗੋਲ ਕਰਨੇ ਸ਼ੁਰੂ ਕਰ ਦਿੱਤੇ। ਅਜਿਹੇ 'ਚ ਹਿੱਟਲਰ ਨੇ ਧਿਆਨਚੰਦ ਦੀ ਸਟਿਕ ਵੀ ਬਦਲਵਾ ਦਿੱਤੀ ਸੀ। ਭਾਰਤ ਨੇ ਜਰਮਨੀ ਨੂੰ 8-1 ਦੇ ਫਰਕ ਨਾਲ ਮਾਤ ਦਿੱਤੀ। ਮੈਚ ਦੇ ਖਤਮ ਹੋਣ ਤੋਂ ਪਹਿਲਾਂ ਹੀ ਹਿਟਲਰ ਸਟੇਡੀਅਮ ਛੱਡ ਚੁੱਕੇ ਸੀ ਕਿਉਂਕਿ ਉਸ ਤੋਂ ਹਾਰ ਬਰਦਾਸ਼ਤ ਨਹੀਂ ਹੁੰਦੀ ਸੀ ਪਰ ਹਿਟਲਰ ਨੇ ਧਿਆਨਚੰਦ ਨਾਲ ਮੁਲਾਕਾਤ ਕਰ ਕੇ ਜਰਮਨੀ ਆਉਣ ਲਈ ਕਿਹਾ ਪਰ ਉਸ ਨੇ ਇਨਕਾਰ ਕਰ ਦਿੱਤਾ ਸੀ। ਹਿਟਲਰ ਨੇ ਧਿਆਨਚੰਦ ਦੀ ਬਹੁਤ ਸ਼ਲਾਘਾ ਕੀਤੀ ਸੀ। [caption id="attachment_426971" align="aligncenter" width="300"] ਰਾਸ਼ਟਰੀ ਖੇਡ ਦਿਵਸ : ਜਾਣੋਂ ਕਿਉਂ ਹਰ ਸਾਲ 29 ਅਗਸਤ ਨੂੰ ਹੀ ਮਨਾਇਆ ਜਾਂਦਾ ਰਾਸ਼ਟਰੀ ਖੇਡ ਦਿਵਸ[/caption] ਦੱਸ ਦੇਈਏ ਕਿ ਉਹ ਵਾਕਈ ਹਾਕੀ ਦੇ ਜਾਦੂਗਰ ਸਨ। ਉਨ੍ਹਾਂ ਨੇ ਆਪਣੀ ਕ੍ਰਿਸ਼ਮਈ ਹਾਕੀ ਨਾਲ ਜਰਮਨ ਤਾਨਾਸ਼ਾਹ ਹਿਟਲਰ ਹੀ ਨਹੀਂ ਸਗੋਂ ਮਹਾਨ ਕ੍ਰਿਕਟਰ ਡਾਨ ਬਰੈਡਮੈਨ ਨੂੰ ਵੀ ਆਪਣਾ ਫੈਨ ਬਣਾ ਦਿੱਤਾ ਸੀ। ਧਿਆਨ ਚੰਦ ਦਾ ਖੇਡ ਵੇਖ ਕੇ ਹਰ ਕੋਈ ਉਨ੍ਹਾਂ ਦਾ ਮੁਰੀਦ ਹੋ ਜਾਂਦਾ ਸੀ। ਧਿਆਨ ਚੰਦ ਨੇ 1928 ,1932 ਅਤੇ 1936 ਓਲੰਪਿਕ ‘ਚ ਭਾਰਤ ਦੀ ਕਪਤਾਨੀ ਕੀਤੀ ਸੀ। ਉਹਨਾਂ ਨੇ ਤਿੰਨਾਂ ਹੀ ਵਾਰ ਭਾਰਤ ਦੀ ਝੋਲੀ ‘ਚ ਗੋਲਡ ਮੈਡਲ ਪਾਇਆ। ਦੁਨੀਆ ਦੇ ਸਭ ਤੋਂ ਮਹਾਨ ਹਾਕੀ ਖਿਡਾਰੀਆਂ ਵਿਚੋਂ ਇੱਕ ਮੇਜਰ ਧਿਆਨ ਚੰਦ ਨੇ ਅਤੰਰਰਾਸ਼ਟਰੀ ਹਾਕੀ ‘ਚ 400 ਗੋਲ ਕੀਤੇ ਸਨ। -PTCNews


Top News view more...

Latest News view more...