Mon, Apr 29, 2024
Whatsapp

ਕੀ ਰਾਣਾ ਗੁਰਜੀਤ ਦੀਆਂ ਪੈੜਾਂ 'ਤੇ ਤੁਰੇ ਕੁਸ਼ਲਦੀਪ ਸਿੰਘ ਢਿੱਲੋਂ

Written by  Shanker Badra -- May 09th 2018 08:16 PM -- Updated: May 09th 2018 08:43 PM
ਕੀ ਰਾਣਾ ਗੁਰਜੀਤ ਦੀਆਂ ਪੈੜਾਂ 'ਤੇ ਤੁਰੇ ਕੁਸ਼ਲਦੀਪ ਸਿੰਘ ਢਿੱਲੋਂ

ਕੀ ਰਾਣਾ ਗੁਰਜੀਤ ਦੀਆਂ ਪੈੜਾਂ 'ਤੇ ਤੁਰੇ ਕੁਸ਼ਲਦੀਪ ਸਿੰਘ ਢਿੱਲੋਂ

ਕੀ ਰਾਣਾ ਗੁਰਜੀਤ ਦੀਆਂ ਪੈੜਾਂ 'ਤੇ ਤੁਰੇ ਕੁਸ਼ਲਦੀਪ ਸਿੰਘ ਢਿੱਲੋਂ:ਸ਼ਾਹਕੋਟ ਜ਼ਿਮਨੀ ਚੋਣ ਤੋਂ ਪਹਿਲਾਂ ਵਿਦਾਦਿਤ ਪੁਲਿਸ ਕਰਮੀ ਪਰਮਿੰਦਰ ਸਿੰਘ ਬਾਜਵਾ ਵਲੋਂ ਕੀਤੀ FIR ਸਾਫ਼ ਇਸ਼ਾਰਾ ਕਰ ਰਹੀ ਹੈ ਕਿ ਕਾਂਗਰਸ ਪਾਰਟੀ ਨਜਾਇਜ਼ ਮਾਈਨਿੰਗ ਕਰਨ ਤੋਂ ਹਾਲੇ ਵੀ ਪ੍ਰਹੇਜ ਨਹੀਂ ਕਰ ਰਹੀ।Kushaldeep Singh Dhillon Fellows Feet Step Rana Gurjeetਸੂਤਰਾਂ ਅਨੁਸਾਰ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਜਦੋ ਐੱਸ.ਐੱਚ.ਓ ਬਾਜਵਾ ਨੇ ਫ਼ਰੀਦਕੋਟ ਤੋਂ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਦੇ ਸੱਜੇ ਹੱਥ ਕਹੇ ਜਾਣ ਵਾਲੇ ਉਹਨਾਂ ਦੇ ਮੈਨੇਜਰ ਬਲਵਿੰਦਰ ਸਿੰਘ ਨੇ ਨਜਾਇਜ਼ ਮਾਈਨਿੰਗ ਮਾਮਲਾ ਦਰਜ਼ ਕੀਤਾ।ਸੂਤਰਾਂ ਅਨੁਸਾਰ ਕੁਸ਼ਲਦੀਪ ਸਿੰਘ ਢਿੱਲੋਂ ਦੇ ਟਰਾਂਸਪੋਰਟ ਦਾ ਸਾਰਾ ਕੰਮਕਾਰ ਬਲਵਿੰਦਰ ਸਿੰਘ ਹੀ ਕਰਦੇ ਹਨ ਅਤੇ ਸਭ ਕੁਝ ਉਹਨਾਂ ਦੀ ਦੇਖ-ਰੇਖ ''ਚ ਹੁੰਦਾ ਹੈ।ਕੁਝ ਸਮਾਂ ਪਹਿਲਾਂ ਵੀ ਕੈਪਟਨ ਸਰਕਾਰ ਦੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਨੇ ਵੀ ਕੁੱਝ ਇਸ ਤਰਾਂ ਹੀ ਕੀਤਾ ਸੀ ਜਦੋਂ ਰੇਤੇ ਦੀਆਂ ਨਜਾਇਜ਼ ਖੱਡਾ ਆਪਣੇ ਰਸੋਈਏ ਦੇ ਨਾਮ ਲਗਾ ਦਿੱਤੀਆਂ ਸਨ ਇਸ ਮਾਮਲੇ ਵਿਚ ਉਨ੍ਹਾਂ ਨੂੰ ਅਸਤੀਫਾ ਵੀ ਦੇਣਾ ਪਿਆ।Kushaldeep Singh Dhillon Fellows Feet Step Rana Gurjeetਪਰ ਇਸ ਤਰ੍ਹਾਂ ਲੱਗਦਾ ਹੈ ਕਿ ਕਾਂਗਰਸ ਨੇ ਇਸ ਤੋਂ ਕੋਈ ਸਬਕ ਨਾ ਲੈਂਦੇ ਹੋਏ ਨਜਾਇਜ਼ ਮਾਈਨਿੰਗ ਕਰਨ ਦੀ ਖੁੱਲੀ ਛੋਟ ਦਿੱਤੀ ਹੋਈ ਹੈ।ਕੁਸ਼ਲਦੀਪ ਸਿੰਘ ਢਿੱਲੋਂ ਦੇ ਮੈਨੇਜਰ ਬਲਵਿੰਦਰ ਸਿੰਘ ਦਾ FIR ਵਿੱਚ ਨਾਮ ਆਉਂਣਾ ਕਈ ਸਵਾਲ ਖੜੇ ਕਰਦਾ ਹੈ ਕੀ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਵੀ ਨਜਾਇਜ਼ ਮਾਈਨਿੰਗ ਵਿੱਚ ਸ਼ਾਮਿਲ ਹੈ ? Kushaldeep Singh Dhillon Fellows Feet Step Rana Gurjeetਜਦੋਂ ਅਸੀਂ ਬਲਵਿੰਦਰ ਸਿੰਘ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਪਹਿਲਾਂ ਫ਼ੋਨ ਕੱਟ ਦਿੱਤਾ ਅਤੇ ਬਾਅਦ 'ਚ ਫ਼ੋਨ ਹੀ ਨਹੀਂ ਚੁੱਕਿਆ।ਹੁਣ ਦੇਖਣਾ ਇਹ ਦਿਲਚਸਪ ਕੀ ਬਲਵਿੰਦਰ ਸਿੰਘ `ਤੇ ਅਗਲੀ ਕਾਰਵਾਈ ਕਿ ਹੁੰਦੀ ਹੈ ਪਰ ਇਸ ਤਰਾਂ ਦੇ ਮਾਮਲਿਆਂ ਵਿੱਚ ਇਹ ਸਵਾਲ ਵੀ ਲਾਜ਼ਮੀ ਹੋ ਜਾਂਦੇ ਹਨ ਕੀ ਮੋਢੇ `ਤੇ ਬੰਦੂਕ ਰੱਖ ਕੇ ਗੋਲੀ ਚਲਾਉਣੇ ਵਾਲੇ `ਤੇ ਕਾਰਵਾਈ ਕਿਉ ਨਹੀਂ ਹੁੰਦੀ ਸਿਰਫ ਮੋਢਿਆਂ `ਤੇ ਕਾਰਵਾਈ ਕਿਉ ?  Kushaldeep Singh Dhillon Fellows Feet Step Rana Gurjeetਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕੀ ਇਸ FIR ਦੀ ਅੱਗ ਦਾ ਸੇਕ ਵਿਧਾਇਕ ਸਾਬ ਦੀ ਕੁਰਸੀ ਨੂੰ ਲੱਗ ਦਾ ਹੈ ਜਾ ਨਹੀਂ ? -PTCNews


Top News view more...

Latest News view more...