Sat, Apr 20, 2024
Whatsapp

ਇਸ ਦੇਸ਼ ਨੇ 12-15 ਸਾਲ ਦੇ ਬੱਚਿਆਂ ਲਈ ਕੋਰੋਨਾ ਟੀਕਾਕਰਨ ਦੀ ਕੀਤੀ ਸ਼ੁਰੂਆਤ

Written by  Baljit Singh -- July 19th 2021 02:58 PM
ਇਸ ਦੇਸ਼ ਨੇ 12-15 ਸਾਲ ਦੇ ਬੱਚਿਆਂ ਲਈ ਕੋਰੋਨਾ ਟੀਕਾਕਰਨ ਦੀ ਕੀਤੀ ਸ਼ੁਰੂਆਤ

ਇਸ ਦੇਸ਼ ਨੇ 12-15 ਸਾਲ ਦੇ ਬੱਚਿਆਂ ਲਈ ਕੋਰੋਨਾ ਟੀਕਾਕਰਨ ਦੀ ਕੀਤੀ ਸ਼ੁਰੂਆਤ

ਕੁਵੈਤ ਸਿਟੀ : ਕੁਵੈਤ ਨੇ ਸਤੰਬਰ ਤੋਂ ਸ਼ੁਰੂ ਹੋਣ ਵਾਲੇ ਨਵੇਂ ਸਕੂਲ ਸਾਲ ਦੀ ਤਿਆਰੀ ਲਈ ਕੋਵਿਡ-19 ਖ਼ਿਲਾਫ਼ 12-15 ਸਾਲ ਦੀ ਉਮਰ ਦੇ ਬੱਚਿਆਂ ਦੇ ਟੀਕਾਕਰਨ ਦੀ ਸ਼ੁਰੂਆਤ ਕੀਤੀ ਹੈ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਕੁਵੈਤ ਦੇ ਸਿਹਤ ਮੰਤਰਾਲੇ ਦੇ ਜਨ ਸਿਹਤ ਮਾਮਲਿਆਂ ਲਈ ਸਹਾਇਕ ਅੰਡਰ ਸੈਕਟਰੀ ਬੁਥੈਨਾ ਅਲ-ਮੁਦਾਫ ਨੇ ਐਤਵਾਰ ਨੂੰ ਇੱਕ ਬਿਆਨ ਵਿਚ ਕਿਹਾ ਕਿ ਟੀਕਾਕਰਨ ਮੁਹਿੰਮ ਛੇ ਰਾਜਾਂ ਦੇ ਸਿਹਤ ਕੇਂਦਰਾਂ ਵਿਚ ਸ਼ੁਰੂ ਹੋਈ ਹੈ।“ ਉਹਨਾਂ ਨੇ ਕਿਹਾ ਕਿ ਅੱਜ ਬੱਚਿਆਂ ਦੇ ਟੀਕਾਕਰਨ ਦਾ ਵਧੀਆ ਨਤੀਜਾ ਸੀ। ਪੜੋ ਹੋਰ ਖਬਰਾਂ: 2020 ‘ਚ ਦਵਾਈਆਂ ਦੀ ਓਵਰਡੋਜ਼ ਕਾਰਨ ਅਮਰੀਕਾ ‘ਚ ਹੋਈਆਂ 93 ਹਜ਼ਾਰ ਮੌਤਾਂ ਟੀਕਾਕਰਨ ਲਈ ਰਜਿਸਟ੍ਰੇਸ਼ਨ ਅਜੇ ਵੀ ਖੁੱਲੀ ਹੈ। ਇਸ ਲਈ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਰਜਿਸਟਰ ਕਰਵਾਉਣ ਵਿਚ ਮਦਦ ਕਰਨ ਅਤੇ ਨਿਰਧਾਰਤ ਤਾਰੀਖ਼ ਨੂੰ ਟੀਕਾ ਪ੍ਰਾਪਤ ਕਰਨ। ਕੋਵਿਡ-19 ਦੇ ਪ੍ਰਸਾਰ ਨੂੰ ਰੋਕਣ ਲਈ, ਕੁਵੈਤ ਨੇ 25 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਗਰਮੀਆਂ ਦੇ ਕਲੱਬਾਂ ਸਮੇਤ ਬੱਚਿਆਂ ਲਈ ਸਾਰੀਆਂ ਗਤੀਵਿਧੀਆਂ ਅਗਲੇ ਨੋਟਿਸ ਤੱਕ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ।ਮਾਰਚ ਵਿਚ, ਸਿਹਤ ਮੰਤਰੀ ਬਾਸੈਲ ਅਲ-ਸਬਾਹ ਨੇ ਸਤੰਬਰ ਤੋਂ ਸਕੂਲਾਂ ਵਿਚ ਅਧਿਐਨ ਦੁਬਾਰਾ ਸ਼ੁਰੂ ਕਰਨ ਦੀ ਘੋਸ਼ਣਾ ਇਸ ਗੱਲ ਦੀ ਪੁਸ਼ਟੀ ਕਰਦਿਆਂ ਕੀਤੀ ਸੀ ਕਿ ਸਾਰੇ ਵਿਦਿਆਰਥੀ, ਅਧਿਆਪਕ ਅਤੇ ਪ੍ਰਸ਼ਾਸਕੀ ਸੰਸਥਾਵਾਂ ਨੇ ਉਦੋਂ ਤੱਕ ਟੀਕਾਕਰਨ ਪੂਰਾ ਕਰ ਲਿਆ ਹੋਵੇਗਾ। ਪੜੋ ਹੋਰ ਖਬਰਾਂ: ਸ਼੍ਰੋਮਣੀ ਅਕਾਲੀ ਦਲ ਨੇ ਸੰਸਦ ਦੇ ਬਾਹਰ ਖੇਤੀਬਾੜੀ ਕਾਨੂੰਨਾਂ ਖਿਲਾਫ ਕੀਤਾ ਵਿਰੋਧ ਪ੍ਰਦਰਸ਼ਨ ਗੌਰਤਲਬ ਹੈ ਕਿ ਕੁਵੈਤ ਵਿਚ ਕੋਰੋਨਾ ਦੇ 385,782 ਮਾਮਲੇ ਸਾਹਮਣੇ ਆ ਚੁੱਕੇ ਹਨ ਜਦਕਿ ਦੇਸ ਵਿਚ ਹੁਣ ਤੱਕ ਕੋਰੋਨਾ ਇਨਫੈਕਸ਼ਨ ਨਾਲ ਮਰਨ ਵਾਲਿਆਂ ਦੀ ਗਿਣਤੀ 2221 ਹੋ ਚੁੱਕੀ ਹੈ। ਕੁਵੈਤ ਵਿਚ ਹੁਣ ਤੱਕ 366,250 ਮਰੀਜ਼ ਠੀਕ ਵੀ ਹੋਏ ਹਨ ਅਤੇ 16513 ਐਕਟਿਵ ਮਾਮਲੇ ਹਨ। ਪੜੋ ਹੋਰ ਖਬਰਾਂ: ਲੁਧਿਆਣਾ: ਗੱਤਾ ਫੈਕਟਰੀ ‘ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ -PTC News


Top News view more...

Latest News view more...