ਪਾਕਿਸਤਾਨ ਦੇ ਲਾਹੌਰ 'ਚ ਜ਼ਬਰਦਸਤ ਧਮਾਕਾ, ਕਈ ਜ਼ਖਮੀ
ਪਾਕਿਸਤਾਨ ਦੇ ਲਾਹੌਰ 'ਚ ਜ਼ਬਰਦਸਤ ਧਮਾਕਾ, ਕਈ ਜ਼ਖਮੀ,ਲਾਹੌਰ: ਪਾਕਿਸਤਾਨ ਦੇ ਲਾਹੌਰ ਸ਼ਹਿਰ 'ਚ ਮੁਲਤਾਨ ਰੋਡ 'ਤੇ ਚੌਬੁਰਜੀ ਨੇੜੇ ਅੱਜ ਇੱਕ ਰਿਕਸ਼ੇ 'ਚ ਧਮਾਕਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ 'ਚ ਕਰੀਬ 10 ਲੋਕ ਜ਼ਖਮੀ ਹੋ ਗਏ ਹਨ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ, ਜਿਨ੍ਹਾਂ 'ਚੋਂ 2 ਦੀ ਹਾਲਤ ਗੰਭੀਰ ਬਣੀ ਹੋਈ ਹੈ। ਬੰਬ ਨਿਰੋਧਕ ਦਸਤੇ ਦੇ ਅਧਿਕਾਰੀਆਂ ਮੁਤਾਬਕ ਕਿ ਰਿਕਸ਼ੇ 'ਤੇ 2 ਕਿਲੋਗ੍ਰਾਮ ਦੇ ਕਰੀਬ ਵਿਸਫੋਟਕ ਸਮਗਰੀ ਸੀ। ਹੋਰ ਪੜ੍ਹੋ: ਕੈਪਟਨ ਦਾ ਪਾਕਿ ਮੰਤਰੀ ਨੂੰ ਮੂੰਹ ਤੋੜ ਜਵਾਬ, ਕਿਹਾ "ਭਾਰਤ ਦੇ ਅੰਦਰੂਨੀ ਮਾਮਲਿਆਂ ਤੋਂ ਦੂਰ ਰਹੋ" ਉਨ੍ਹਾਂ ਦੱਸਿਆ ਕਿ ਧਮਾਕੇ ਵਾਲੀ ਥਾਂ ਨੇੜਿਓਂ ਬਾਲ ਬੇਅਰਿੰਗ ਵੀ ਮਿਲੇ ਹਨ।ਅਧਿਕਾਰੀ ਇਲਾਕੇ ਦੀ ਸੀਸੀਟੀਵੀ ਫੁਟੇਜ ਖੰਗਾਲਣ ਵਿਚ ਲੱਗੇ ਹੋਏ ਹਨ ਤਾਂ ਜੋ ਕੋਈ ਸੁਰਾਗ ਮਿਲ ਸਕੇ। -PTC News