Mon, Dec 22, 2025
Whatsapp

ਲੇਹ 'ਚ ਲਾਲੜੂ ਦਾ ਜਵਾਨ ਸ਼ਹੀਦ, ਪਿੰਡ 'ਚ ਛਾਇਆ ਮਾਤਮ

Reported by:  PTC News Desk  Edited by:  Jashan A -- July 11th 2019 10:32 AM
ਲੇਹ 'ਚ ਲਾਲੜੂ ਦਾ ਜਵਾਨ ਸ਼ਹੀਦ, ਪਿੰਡ 'ਚ ਛਾਇਆ ਮਾਤਮ

ਲੇਹ 'ਚ ਲਾਲੜੂ ਦਾ ਜਵਾਨ ਸ਼ਹੀਦ, ਪਿੰਡ 'ਚ ਛਾਇਆ ਮਾਤਮ

ਲੇਹ 'ਚ ਲਾਲੜੂ ਦਾ ਜਵਾਨ ਸ਼ਹੀਦ, ਪਿੰਡ 'ਚ ਛਾਇਆ ਮਾਤਮ,ਲਾਲੜੂ: ਲਾਲੜੂ ਦੇ ਪਿੰਡ ਧਰਮਗੜ੍ਹ 'ਚ ਉਸ ਮੌਕੇ ਮਾਤਮ ਪਸਰ ਗਿਆ, ਜਦੋਂ ਪਿੰਡ ਦਾ ਫੌਜੀ ਜਵਾਨ ਲੇਹ 'ਚ ਫਾਇਰਿੰਗ ਪ੍ਰੈਕਟਿਸ ਦੌਰਾਨ ਹੋਏ ਧਮਾਕੇ 'ਚ ਸ਼ਹੀਦ ਹੋ ਗਿਆ। ਗੁਰਪ੍ਰੀਤ ਸਿੰਘ 2014 'ਚ ਸਿੱਖ ਰੈਜੀਮੈਂਟ 'ਚ ਬਤੌਰ ਸਿਪਾਹੀ ਭਰਤੀ ਹੋਇਆ ਸੀ ਅਤੇ ਲੇਹ-ਲੱਦਾਖ 'ਚ ਤਾਇਨਾਤ ਸੀ। ਗੁਰਪ੍ਰੀਤ ਸਿੰਘ ਦੇ ਭਰਾ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਪ੍ਰੈਕਟਿਸ ਦਾ ਮੰਗਲਵਾਰ ਨੂੰ ਆਖਰੀ ਦਿਨ ਸੀ। ਹੋਰ ਪੜ੍ਹੋ:ਡੇਰਾ ਪ੍ਰੇਮੀ ਕਤਲ ਮਾਮਲਾ: ਇਸ ਗੈਂਗਸਟਰ ਗਰੁੱਪ ਨੇ ਲਈ ਪੂਰੇ ਘਟਨਾਕ੍ਰਮ ਦੀ ਜਿੰਮੇਵਾਰੀ ਤੁਹਾਨੂੰ ਦੱਸ ਦੇਈਏ ਕਿ ਵੀਰਵਾਰ ਨੂੰ ਹਵਾਈ ਜਹਾਜ਼ ਰਾਹੀਂ ਜਵਾਨ ਦੀ ਮ੍ਰਿਤਕ ਦੇਹ ਲੇਹ ਤੋਂ ਚੰਡੀਗੜ੍ਹ ਪੁੱਜੇਗੀ। ਪਿੰਡ ਪੁੱਜਣ 'ਤੇ ਸਰਕਾਰੀ ਸਨਮਾਨਾਂ ਨਾਲ ਜਵਾਨ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ। -PTC News


Top News view more...

Latest News view more...

PTC NETWORK
PTC NETWORK