ਲੈਂਡਸਲਾਈਡ ਕਾਰਨ ਲੇਹ-ਮਨਾਲੀ ਰੋਡ ਹੋਇਆ ਬੰਦ, ਹੈਲਪਲਾਈਨ ਨੰਬਰ ਜਾਰੀ

By Baljit Singh - July 02, 2021 5:07 pm

ਕੇਲਾਂਗ: ਹਿਮਾਚਲ ਪ੍ਰਦੇਸ਼ ’ਚ ਬਾਰਿਸ਼ ਦਾ ਦੌਰ ਜਾਰੀ ਹੈ। ਚੰਬਾ ਸਮੇਤ ਕਈ ਖੇਤਰਾਂ ’ਚ ਮੋਹਲੇਧਾਰ ਬਾਰਿਸ਼ ਹੋਈ ਹੈ। ਇਸ ਦਰਮਿਆਦ ਖਬਰ ਆ ਰਹੀ ਹੈ ਕਿ ਮਨਾਲੀ-ਲੇਹ ਮਾਰਗ ’ਤੇ ਢਿਗਾਂ ਡਿੱਗਣ ਦੇ ਚਲਦੇ ਇਸ ਮਾਰਗ ਨੂੰ ਬੰਦ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਮਾਰਗ ’ਤੇ ਵੀਰਵਾਰ ਰਾਤ ਨੂੰ ਢਿਗਾਂ ਡਿੱਗੀਆਂ ਸਨ, ਉਸ ਤੋਂ ਬਾਅਦ ਸੁਰੱਖਿਆ ਦੇ ਲਿਹਾਜ ਨਾਲ ਪੁਲਸ ਫੋਰਸ ਤਾਇਨਾਤ ਕਰ ਦਿੱਤੀ ਗਈ ਸੀ ਅਤੇ ਵਾਹਨਾਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਸੀ। ਆਵਾਜਾਈ ਬੰਦ ਹੋਣ ਤੋਂ ਬਾਅਦ ਮਾਰਗ ਦੇ ਦੋਵਾਂ ਪਾਸੇ ਵਾਹਨਾਂ ਦੀ ਲੰਬੀ ਲਾਈਨ ਲੱਗ ਗਈ।

ਪੜੋ ਹੋਰ ਖਬਰਾਂ: UPI ਰਾਹੀਂ ਪੇਮੈਂਟ ਕਰਨ ਲੱਗਿਆਂ ਰੱਖੋ ਧਿਆਨ, ਹੋ ਸਕਦੀ ਹੈ ਠੱਗੀ

ਢਿਗਾਂ ਡਿੱਗਣ ਦੀ ਸੂਚਨਾ ਮਿਲਦੇ ਹੀ ਲਾਹੌਲ-ਸਪੀਤੀ ਪ੍ਰਸ਼ਾਸਨ ਵਲੋਂ ਮਸ਼ੀਨਰੀ ਮੌਕੇ ’ਤੇ ਰਵਾਨਾ ਕਰ ਦਿੱਤੀ ਗਈ ਹੈ, ਜੋ ਸੜਕ ਤੋਂ ਮਲਬਾ ਹਟਾਉਣ ਦਾ ਕੰਮ ਕਰ ਰਹੀ ਹੈ। ਢਿਗਾਂ ਡਿੱਗਣ ਦੇ ਚਲਦੇ ਮਨਾਲੀ ’ਚ ਸੜਕ ’ਤ ਵੀ ਦਰਜਨਾਂ ਵਾਹਨ ਫਸੇ ਹੋਏ ਹਨ। ਲਾਹੌਲ ਸਪੀਤੀ ਪੁਲਸ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਰਸਤਾ ਸਾਫ ਕਰਨ ਦਾ ਕੰਮ ਕਰ ਰਿਹਾ ਹੈ। ਦੁਪਹਿਰ 3 ਵਜੇ ਤਕ ਸਾਰੇ ਵਾਹਨਾਂ ਨੂੰ ਦਾਰਚਾ ਅਤੇ ਸਰਚੂ ’ਚ ਰੋਕਿਆ ਜਾ ਰਿਹਾ ਹੈ।

ਪੜੋ ਹੋਰ ਖਬਰਾਂ: ਮੋਗਾ ’ਚ ਅਣਖ ਖਾਤਰ ਕਤਲ, ਪਿਓ ਨੇ ਧੀ ਨੂੰ ਉਤਾਰਿਆ ਮੌਤ ਦੇ ਘਾਟ

ਇਸ ਦੌਰਾਨ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਜ਼ਿਲ੍ਹਾ ਆਫਤ ਪ੍ਰਬੰਧਨ ਕੰਟਰੋਲ ਰੂਮ ਦੇ ਨੰਬਰ 9459461355 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਲਾਹੌਲ ਪੁਲਸ ਦੇ 8988098067 ਅਤੇ 8988098068 ਨੰਬਰਾਂ ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਹਿਮਾਚਲ ’ਚ 7 ਜੁਲਾਈ ਤਕ ਭਾਰੀ ਮੀਂਹ ਦਾ ਅਨੁਮਾਨ ਲਗਾਇਆ ਗਿਆ ਹੈ, ਉਥੇ ਹੀ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ।

ਪੜੋ ਹੋਰ ਖਬਰਾਂ: 6 ਸਾਲਾ ਬੱਚੀ ਦੇ ਢਿੱਡ ‘ਚੋਂ ਨਿਕਲਿਆ 1.5 ਕਿਲੋ ਵਾਲਾਂ ਦਾ ਗੁੱਛਾ, ਡਾਕਟਰ ਵੀ ਹੈਰਾਨ

-PTC News

adv-img
adv-img