Advertisment

ਪੰਜਾਬ 'ਚ ਹੋ ਸਕਦੀ ਹੈ ਬੱਤੀ ਗੁੱਲ !, ਇੱਕ ਹੋਰ ਥਰਮਲ ਪਲਾਂਟ ਹੋਇਆ ਬੰਦ

author-image
Jagroop Kaur
New Update
ਪੰਜਾਬ 'ਚ ਹੋ ਸਕਦੀ ਹੈ ਬੱਤੀ ਗੁੱਲ !, ਇੱਕ ਹੋਰ ਥਰਮਲ ਪਲਾਂਟ ਹੋਇਆ ਬੰਦ
Advertisment
ਚੰਡੀਗੜ੍ਹ: ਪੰਜਾਬ 'ਚ ਬਿਜਲੀ ਦਾ ਸੰਕਟ ਲਗਾਤਾਰ ਵਧਦਾ ਜਾ ਰਿਹਾ ਹੈ। ਜਿਸ ਕਾਰਨ ਪੰਜਾਬ ਕਿਸੇ ਵੀ ਵੇਲੇ ਬਲੈਕ-ਆਊਟ ਹੋ ਸਕਦਾ ਹੈ। ਬਠਿੰਡਾ ਦੇ ਲਹਿਰਾ ਮੁਹੱਬਤ ਦਾ ਸਰਕਾਰੀ ਪਲਾਂਟ ਵੀ ਕੋਇਲੇ ਦੀ ਘਾਟ ਕਾਰਨ ਬੰਦ ਹੋ ਗਿਆ ਹੈ। publive-image ਪੰਜਾਬ 'ਚ ਹੋ ਸਕਦੀ ਹੈ ਬੱਤੀ ਗੁੱਲ !, ਇੱਕ ਹੋਰ ਥਰਮਲ ਪਲਾਂਟ ਹੋਇਆ ਬੰਦ ਜਿਸ ਕਾਰਨ ਆਉਣ ਵਾਲੇ ਦਿਨਾਂ 'ਚ ਪੰਜਾਬ 'ਚ ਬੱਤੀ ਗੁੱਲ ਹੋ ਸਕਦੀ ਹੈ। ਇਸ ਤੋਂ ਪਹਿਲਾਂ ਪੰਜਾਬ ਦੇ ਕਈ ਥਰਮਲ ਪਲਾਂਟ ਬੰਦ ਹੋ ਚੁੱਕੇ ਹਨ। 2 ਸਰਕਾਰੀ ਤੇ 3 ਨਿੱਜੀ ਥਰਮਲ ਪਲਾਂਟ ਬੰਦ ਹੋ ਚੁੱਕੇ ਹਨ। ਕੋਲੇ ਦੀ ਘਾਟ ਕਾਰਨ ਪੰਜਾਬ ਸਰਕਾਰ ਨੂੰ ਕੇਂਦਰ ਤੋਂ ਮੁੱਲ ਬਿਜਲੀ ਖਰੀਦਣੀ ਪੈ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਪੰਜਾਬ ਕੇਂਦਰੀ ਪੂਲ ਤੋਂ 2,679 ਮੈਗਾਵਾਟ ਬਿਜਲੀ ਖਰੀਦ ਰਿਹਾ ਹੈ। publive-image ਪੰਜਾਬ 'ਚ ਹੋ ਸਕਦੀ ਹੈ ਬੱਤੀ ਗੁੱਲ !, ਇੱਕ ਹੋਰ ਥਰਮਲ ਪਲਾਂਟ ਹੋਇਆ ਬੰਦ ਤੁਹਾਨੂੰ ਦੱਸ ਦੇਈਏ ਕਿ ਪੰਜਾਬ 'ਚ ਲਗਾਤਾਰ ਬਿਜਲੀ ਸੰਕਟ ਮੰਡਰਾ ਰਿਹਾ ਹੈ। ਕੇਂਦਰ ਦੇ 3 ਖੇਤੀ ਕਾਨੂੰਨਾਂ ਖਿਲਾਫ ਪੰਜਾਬ ਦੇ ਕਿਸਾਨ ਸੜਕਾਂ ਅਤੇ ਰੇਲ ਦੀਆਂ ਪਟੜੀਆਂ 'ਤੇ ਬੈਠੇ ਹੋਏ ਹਨ, ਜਿਸ ਕਾਰਨ ਪੰਜਾਬ 'ਚ ਕੋਲਾ ਨਹੀਂ ਪਹੁੰਚ ਰਿਹਾ ਹੈ। ਕੈਪਟਨ ਵੱਲੋਂ ਕਿਸਾਨਾਂ ਨੂੰ ਅਪੀਲ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਈ ਵਾਰ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣਾ ਧਰਨਾ ਖਤਮ ਕਰ ਦੇਣ ਤਾਂ ਜੋ ਸੂਬੇ 'ਚ ਕੋਲਾ ਆ ਸਕੇ। ਇਸ ਦਾ ਸਭ ਤੋਂ ਵੱਡਾ ਅਸਰ ਪੰਜਾਬ ਦੇ ਆਮ ਲੋਕਾਂ ਨੂੰ ਹੀ ਭੁਗਤਣਾ ਪਵੇਗਾ। -PTC News-
punjab-news punjabi-news latest-punjab-news news-in-punjabi-news
Advertisment

Stay updated with the latest news headlines.

Follow us:
Advertisment