Mon, Apr 29, 2024
Whatsapp

ਸੰਤ ਬਾਬਾ ਰਾਮ ਸਿੰਘ ਸੀਂਗੜਾ ਵਾਲਿਆਂ ਵੱਲੋਂ ਆਤਮਘਾਤ ਕਰਨ 'ਤੇ ਲਿਬਰੇਸ਼ਨ ਵਲੋਂ ਕੀਤਾ ਗਿਆ ਦੁੱਖ ਦਾ ਪ੍ਰਗਟਾਵਾ

Written by  Jagroop Kaur -- December 17th 2020 09:31 AM
ਸੰਤ ਬਾਬਾ ਰਾਮ ਸਿੰਘ ਸੀਂਗੜਾ ਵਾਲਿਆਂ ਵੱਲੋਂ ਆਤਮਘਾਤ ਕਰਨ 'ਤੇ ਲਿਬਰੇਸ਼ਨ ਵਲੋਂ ਕੀਤਾ ਗਿਆ ਦੁੱਖ ਦਾ ਪ੍ਰਗਟਾਵਾ

ਸੰਤ ਬਾਬਾ ਰਾਮ ਸਿੰਘ ਸੀਂਗੜਾ ਵਾਲਿਆਂ ਵੱਲੋਂ ਆਤਮਘਾਤ ਕਰਨ 'ਤੇ ਲਿਬਰੇਸ਼ਨ ਵਲੋਂ ਕੀਤਾ ਗਿਆ ਦੁੱਖ ਦਾ ਪ੍ਰਗਟਾਵਾ

ਮਾਨਸਾ, ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਬਾਬਾ ਰਾਮ ਸਿੰਘ ਸਿੰਗੜਾ ਵਾਲਿਆਂ ਵਲੋਂ ਕਿਸਾਨ ਅੰਦੋਲਨ ਪ੍ਰਤੀ ਮੋਦੀ ਸਰਕਾਰ ਦੀ ਅਸੰਵੇਦਨਸ਼ੀਲਤਾ ਤੋਂ ਦੁੱਖੀ ਹੋ ਕੇ ਅੱਜ ਸਿੰਘੂ ਬਾਰਡਰ ਉਤੇ ਚੱਲ ਰਹੇ ਧਰਨੇ ਵਾਲੀ ਜਗ੍ਹਾ'ਤੇ ਆਤਮਘਾਤ ਕਰ ਲੈਣ ਦੀ ਮੰਦਭਾਗੀ ਘਟਨਾ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਂਨਾਂ ਮੋਦੀ ਸਰਕਾਰ ਨੂੰ ਇਸ ਮੌਤ ਦਾ ਸਿੱਧੇ ਤੌਰ ਤੇ ਜਿੰਮੇਵਾਰ ਠਹਿਰਾਇਆ ਹੈ। Sukhbir Singh Badal , Harsimrat Kaur Badal express grief over demise of Sant Baba Ram Singh Singhra Wale ਲਿਬਰੇਸ਼ਨ ਦੀ ਪੰਜਾਬ ਇਕਾਈ ਦੇ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰ ਅਤੇ ਸੀਨੀਅਰ ਆਗੂ ਰਾਜਵਿੰਦਰ ਸਿੰਘ ਰਾਣਾ ਦਾ ਕਹਿਣਾ ਹੈ ਕਿ ਬੇਸ਼ੱਕ ਅਸੀਂ ਸਰਕਾਰ ਖਿਲਾਫ ਅਪਣੇ ਰੋਸ ਦਾ ਇਜ਼ਹਾਰ ਕਰਨ ਲਈ ਅਜਿਹੇ ਦੁਖਦਾਈ ਢੰਗ ਤਰੀਕਿਆਂ ਦਾ ਸਮਰਥਨ ਨਹੀਂ ਕਰਦੇ ਅਤੇ ਸਮੂਹ ਅੰਦੋਲਨਕਾਰੀਆਂ ਨੂੰ ਅਪਣਾ ਧੀਰਜ ਅਤੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦੇ ਹਾਂ। Sant Baba Ram Singh Singra committed suicide in protest of agriculture bills ਲਿਬਰੇਸ਼ਨ ਆਗੂਆਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ, ਸੰਘ ਪਰਿਵਾਰ ਤੇ ਏਜੰਸੀਆਂ ਮੁੱਢ ਤੋਂ ਹੀ ਕਿਸਾਨ ਅੰਦੋਲਨਕਾਰੀਆਂ ਵਿੱਚ ਭੜਕਾਹਟ ਪੈਦਾ ਕਰਨ ਦੇ ਹਰ ਸੰਭਵ ਯਤਨ ਕਰ ਰਹੀਆਂ ਹਨ, ਸਾਨੂੰ ਉਨ੍ਹਾਂ ਦੀ ਇੰਨ੍ਹਾਂ ਚਾਲਾਂ ਨੂੰ ਫੇਲ ਕਰਕੇ ਖੇਤੀ ਕਾਨੂੰਨ ਰੱਦ ਕਰਵਾਉਣ ਦੀ ਅਪਣੀ ਮੁੱਖ ਮੰਗ ਉਤੇ ਅਡੋਲ ਡੱਟੇ ਰਹਿਣਾ ਚਾਹੀਦਾ ਹੈ। Farmers Protest : Farmer leaders press conference at Singhu border


Top News view more...

Latest News view more...