Sat, Apr 27, 2024
Whatsapp

ਉੱਤਰ ਪ੍ਰਦੇਸ਼ -ਮੱਧ ਪ੍ਰਦੇਸ਼ ਤੇ ਰਾਜਸਥਾਨ ਵਿੱਚ ਅਸਮਾਨੀ ਬਿਜਲੀ ਡਿੱਗਣ ਕਾਰਨ 68 ਲੋਕਾਂ ਦੀ ਹੋਈ ਮੌਤ

Written by  Shanker Badra -- July 12th 2021 10:16 AM
ਉੱਤਰ ਪ੍ਰਦੇਸ਼ -ਮੱਧ ਪ੍ਰਦੇਸ਼ ਤੇ ਰਾਜਸਥਾਨ ਵਿੱਚ ਅਸਮਾਨੀ ਬਿਜਲੀ ਡਿੱਗਣ ਕਾਰਨ 68 ਲੋਕਾਂ ਦੀ ਹੋਈ ਮੌਤ

ਉੱਤਰ ਪ੍ਰਦੇਸ਼ -ਮੱਧ ਪ੍ਰਦੇਸ਼ ਤੇ ਰਾਜਸਥਾਨ ਵਿੱਚ ਅਸਮਾਨੀ ਬਿਜਲੀ ਡਿੱਗਣ ਕਾਰਨ 68 ਲੋਕਾਂ ਦੀ ਹੋਈ ਮੌਤ

ਨਵੀਂ ਦਿੱਲੀ : ਉੱਤਰ ਪ੍ਰਦੇਸ਼ (Uttar Pradesh) , ਮੱਧ ਪ੍ਰਦੇਸ਼ (Madhya Pradesh) ਅਤੇ ਰਾਜਸਥਾਨ (Rajasthan) ਵਿੱਚ ਅਸਮਾਨੀ ਬਿਜਲੀ (Lightning) ਡਿੱਗਣ ਕਾਰਨ 68 ਲੋਕਾਂ ਦੀ ਮੌਤ ਹੋ ਗਈ ਹੈ। ਇਕੱਲੇ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਬਿਜਲੀ ਡਿੱਗਣ ਕਾਰਨ 41 ਲੋਕਾਂ ਦੀ ਮੌਤ ਹੋ ਗਈ। ਜ਼ਿਆਦਾਤਰ ਮੌਤਾਂ ਪ੍ਰਯਾਗਰਾਜ ਜ਼ਿਲ੍ਹੇ ਵਿੱਚ ਹੋਈਆਂ ਹਨ। [caption id="attachment_514195" align="aligncenter" width="300"] ਉੱਤਰ ਪ੍ਰਦੇਸ਼ -ਮੱਧ ਪ੍ਰਦੇਸ਼ ਤੇ ਰਾਜਸਥਾਨ ਵਿੱਚ ਅਸਮਾਨੀ ਬਿਜਲੀ ਡਿੱਗਣ ਕਾਰਨ 68 ਲੋਕਾਂ ਦੀ ਹੋਈ ਮੌਤ[/caption] ਪੜ੍ਹੋ ਹੋਰ ਖ਼ਬਰਾਂ : ਪੰਜਾਬ ਸਰਕਾਰ ਵੱਲੋਂ ਨਵੀਆਂ ਹਦਾਇਤਾਂ ਜਾਰੀ , ਹੁਣ ਵੀਕਐਂਡ ਅਤੇ ਨਾਈਟ ਕਰਫ਼ਿਊ ਹਟਾਇਆ ਯੂਪੀ ਸਰਕਾਰ ਦੇ ਅਨੁਸਾਰ ਪ੍ਰਯਾਗਰਾਜ ਵਿੱਚ ਬਿਜਲੀ ਡਿੱਗਣ ਕਾਰਨ 14 ਲੋਕਾਂ ਦੀ ਮੌਤ ਹੋ ਗਈ ਹੈ। ਕਾਨਪੁਰ ਦੇਹਾਤ ਅਤੇ ਫਤਿਹਪੁਰ ਵਿਚ 5 ਮੌਤਾਂ, ਕੌਸ਼ਾਂਬੀ ਵਿਚ 4 ਮੌਤਾਂ, ਫਿਰੋਜ਼ਾਬਾਦ ਵਿਚ 3 ਮੌਤਾਂ, ਉਨਾਓ-ਹਮੀਰਪੁਰ-ਸੋਨਭੱਦਰ ਵਿਚ 2 ਮੌਤਾਂ, ਕਾਨਪੁਰ ਨਗਰ-ਪ੍ਰਤਾਪਗੜ-ਹਰਦੋਈ-ਮਿਰਜ਼ਾਪੁਰ ਵਿਚ 1-1 ਮੌਤਾਂ ਹੋਈਆਂ ਹਨ। [caption id="attachment_514196" align="aligncenter" width="300"] ਉੱਤਰ ਪ੍ਰਦੇਸ਼ -ਮੱਧ ਪ੍ਰਦੇਸ਼ ਤੇ ਰਾਜਸਥਾਨ ਵਿੱਚ ਅਸਮਾਨੀ ਬਿਜਲੀ ਡਿੱਗਣ ਕਾਰਨ 68 ਲੋਕਾਂ ਦੀ ਹੋਈ ਮੌਤ[/caption] ਇਸ ਤੋਂ ਇਲਾਵਾ 22 ਵਿਅਕਤੀ ਝੁਲਸ ਗਏ ਹਨ, ਜਦਕਿ 200 ਤੋਂ ਵੱਧ ਪਸ਼ੂ ਵੀ ਮਰ ਚੁੱਕੇ ਹਨ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਤੁਰੰਤ ਸਹਾਇਤਾ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਹਨ। ਦੱਸ ਦੇਈਏ ਕਿ ਐਤਵਾਰ ਦੇਰ ਸ਼ਾਮ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਮੌਸਮ ਖ਼ਰਾਬ ਹੋ ਗਿਆ ਸੀ। ਮੀਂਹ ਦੇ ਨਾਲ-ਨਾਲ ਕਈ ਥਾਵਾਂ 'ਤੇ ਬਿਜਲੀ ਡਿੱਗਣ ਦੀਆਂ ਵੀ ਘਟਨਾਵਾਂ ਵਾਪਰੀਆਂ ਹਨ। [caption id="attachment_514191" align="aligncenter" width="297"] ਉੱਤਰ ਪ੍ਰਦੇਸ਼ -ਮੱਧ ਪ੍ਰਦੇਸ਼ ਤੇ ਰਾਜਸਥਾਨ ਵਿੱਚ ਅਸਮਾਨੀ ਬਿਜਲੀ ਡਿੱਗਣ ਕਾਰਨ 68 ਲੋਕਾਂ ਦੀ ਹੋਈ ਮੌਤ[/caption] ਇਸ ਦੇ ਨਾਲ ਹੀ ਰਾਜਸਥਾਨ ਵਿਚ ਬਿਜਲੀ ਦੀ ਲਪੇਟ ਕਾਰਨ 20 ਲੋਕਾਂ ਦੀ ਮੌਤ ਹੋ ਗਈ ਹੈ। ਸਰਕਾਰੀ ਅੰਕੜਿਆਂ ਅਨੁਸਾਰ ਰਾਜਸਥਾਨ ਵਿੱਚ ਬਿਜਲੀ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਐਤਵਾਰ ਨੂੰ 20 ਤੱਕ ਪਹੁੰਚ ਗਈ ਹੈ। ਇਨ੍ਹਾਂ ਵਿੱਚੋਂ ਜੈਪੁਰ ਵਿੱਚ 11, ਧੌਲਪੁਰ ਵਿੱਚ 3, ਕੋਟਾ ਵਿੱਚ 4, झालाਵਾੜ ਵਿੱਚ 1 ਅਤੇ ਬਾਰਨ ਵਿੱਚ 1 ਵਿਅਕਤੀਆਂ ਦੀ ਮੌਤ ਹੋਈ ਹੈ। [caption id="attachment_514194" align="aligncenter" width="275"] ਉੱਤਰ ਪ੍ਰਦੇਸ਼ -ਮੱਧ ਪ੍ਰਦੇਸ਼ ਤੇ ਰਾਜਸਥਾਨ ਵਿੱਚ ਅਸਮਾਨੀ ਬਿਜਲੀ ਡਿੱਗਣ ਕਾਰਨ 68 ਲੋਕਾਂ ਦੀ ਹੋਈ ਮੌਤ[/caption] ਰਾਜਸਥਾਨ ਸਰਕਾਰ ਨੇ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੂੰ 5 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਇਸ ਵਿਚੋਂ 4 ਲੱਖ ਐਮਰਜੈਂਸੀ ਰਾਹਤ ਫੰਡ ਵਿਚੋਂ ਅਤੇ 1 ਲੱਖ ਸੀਐਮ ਰਾਹਤ ਫੰਡ ਵਿਚੋਂ ਦਿੱਤੇ ਜਾਣਗੇ। ਬਿਜਲੀ ਡਿੱਗਣ ਕਾਰਨ ਆਪਣੀ ਜਾਨ ਗਵਾਉਣ ਵਾਲਿਆਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਉਨ੍ਹਾਂ ਦੇ ਪਰਿਵਾਰਾਂ ਨੂੰ ਤੁਰੰਤ ਮਦਦ ਦੇਣ ਦਾ ਨਿਰਦੇਸ਼ ਦਿੱਤਾ ਹੈ। [caption id="attachment_514192" align="aligncenter" width="300"] ਉੱਤਰ ਪ੍ਰਦੇਸ਼ -ਮੱਧ ਪ੍ਰਦੇਸ਼ ਤੇ ਰਾਜਸਥਾਨ ਵਿੱਚ ਅਸਮਾਨੀ ਬਿਜਲੀ ਡਿੱਗਣ ਕਾਰਨ 68 ਲੋਕਾਂ ਦੀ ਹੋਈ ਮੌਤ[/caption] ਪੜ੍ਹੋ ਹੋਰ ਖ਼ਬਰਾਂ : 9ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਕਦੋਂ ਖੁੱਲ੍ਹਣਗੇ ਸਕੂਲ ਮੱਧ ਪ੍ਰਦੇਸ਼ ਵਿਚ ਸੱਤ ਲੋਕਾਂ ਦੀ ਮੌਤ ਮੱਧ ਪ੍ਰਦੇਸ਼ ਵਿੱਚ ਵੀ ਬਿਜਲੀ ਦੀ ਡਿੱਗਣ ਕਾਰਨ 7 ਲੋਕਾਂ ਦੀ ਮੌਤ ਹੋ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ ਮੱਧ ਪ੍ਰਦੇਸ਼ ਵਿੱਚ ਬਿਜਲੀ ਡਿੱਗਣ ਕਾਰਨ ਵੱਖ ਵੱਖ ਥਾਵਾਂ ‘ਤੇ ਸੱਤ ਲੋਕਾਂ ਦੀ ਮੌਤ ਹੋ ਗਈ ਹੈ। ਸ਼ੀਪੁਰ ਅਤੇ ਗਵਾਲੀਅਰ ਜ਼ਿਲ੍ਹਿਆਂ ਵਿੱਚ ਬਿਜਲੀ ਡਿੱਗਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਸ਼ਿਵਪੁਰੀ-ਅਨੂਪੁਰ-ਬੈਤੂਲ ਜ਼ਿਲ੍ਹਿਆਂ ਵਿਚ ਇਕ-ਇਕ ਵਿਅਕਤੀ ਦੀ ਮੌਤ ਹੋ ਗਈ ਹੈ। -PTCNews


Top News view more...

Latest News view more...