Sat, May 4, 2024
Whatsapp

ਅਗਲੇ ਮਹੀਨੇ ਇਹਨਾਂ ਦਿਨਾਂ ਲਈ ਬੰਦ ਰਹਿ ਸਕਦੇ ਨੇ ਠੇਕੇ!

Written by  Joshi -- October 30th 2017 04:26 PM -- Updated: October 30th 2017 04:42 PM
ਅਗਲੇ ਮਹੀਨੇ ਇਹਨਾਂ ਦਿਨਾਂ ਲਈ ਬੰਦ ਰਹਿ ਸਕਦੇ ਨੇ ਠੇਕੇ!

ਅਗਲੇ ਮਹੀਨੇ ਇਹਨਾਂ ਦਿਨਾਂ ਲਈ ਬੰਦ ਰਹਿ ਸਕਦੇ ਨੇ ਠੇਕੇ!

ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 548ਵੇਂ ਪ੍ਰਕਾਸ਼ ਗੁਰਪੁਰਬ ਮੌਕੇ 'ਤੇ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ 2 ਨਵੰਬਰ ਤੋਂ 5 ਨਵੰਬਰ ਤੱਕ ਸੁਲਤਾਨਪੁਰ ਲੋਧੀ ਸ਼ਹਿਰ ਤੇ ਬਾਹਰਲੀਆਂ ਮੁੱਖ ਸੜਕਾਂ 'ਤੇ ਖੁੱਲ੍ਹੇ ਸ਼ਰਾਬ ਦੇ ਠੇਕੇ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਜਾਣ ਦਾ ਮੰਗ ਪੱਤਰ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮੈਨੇਜਰ ਭਾਈ ਗੁਰਪ੍ਰੀਤ ਸਿੰਘ ਰੋਡੇ ਨੇ ਡਿਪਟੀ ਕਮਿਸ਼ਨਰ ਕਪੂਰਥਲਾ ਅਤੇ ਐੱਸ. ਡੀ. ਐੱਮ. ਸੁਲਤਾਨਪੁਰ ਲੋਧੀ ਨੂੰ ਭੇਜਿਆ ਹੈ। ਅਗਲੇ ਮਹੀਨੇ ਇਹਨਾਂ ਦਿਨਾਂ ਲਈ ਬੰਦ ਰਹਿ ਸਕਦੇ ਨੇ ਠੇਕੇ!ਉਹਨਾਂ ਨੇ ਪੁਰਜ਼ੋਰ ਮੰਗ ਕੀਤੀ ਹੈ ਕਿ 2 ਨਵੰਬਰ ਤੋਂ 5 ਨਵੰਬਰ ਤੱਕ ਮੁੱਖ ਸੜਕਾਂ 'ਤੇ ਖੁੱਲ੍ਹੇ ਸ਼ਰਾਬ ਦੇ ਠੇਕੇ ਬੰਦ ਰੱਖੇ ਜਾਣ ਤਾਂ ਜੋ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਕਿਸੇ ਵੀ ਤਰ੍ਹਾਂ ਨਾਲ ਖਿਲਵਾੜ ਨਾ ਹੋ ਸਕੇ। ਇਸ ਦੇ ਨਾਲ ਹੀ ਪਵਿੱਤਰ ਨਗਰੀ ਦੇ ਕੋਲ ਮੀਟ ਜਾਂ ਸ਼ਰਾਬ ਦੀ ਵਿਕਰੀ 'ਤੇ ਵੀ ਇਹਨਾਂ ਦਿਨਾਂ ਦੌਰਾਨ ਰੋਕ ਲਗਾਉਣ ਦੀ ਮੰਗ ਕੀਤੀ ਗਈ ਹੈ। ਅਗਲੇ ਮਹੀਨੇ ਇਹਨਾਂ ਦਿਨਾਂ ਲਈ ਬੰਦ ਰਹਿ ਸਕਦੇ ਨੇ ਠੇਕੇ!ਇਸ ਮੰਗ ਪੱਤਰ ਬਾਰੇ ਸੁਲਤਾਨਪੁਰ ਲੋਧੀ ਦੀ ਐੱਸ. ਡੀ. ਐੱਮ. ਡਾ. ਚਾਰੂਮਿਤਾ ਨੇ ਕਿਹਾ ਹੈ ਕਿ ਉਹ ਦੱਸਿਆ ਉਚਿਤ ਕਾਰਵਾਈ ਲਈ ਡਿਪਟੀ ਕਮਿਸ਼ਨਰ ਕਪੂਰਥਲਾ ਨਾਲ ਗੱਲਬਾਤ ਕਰਨਗੇ ਤਾਂ ਜ ਇਸ ਬਾਬਤ ਕੋਈ ਫੈਸਲਾ ਲਿਆ ਜਾ ਸਕੇ। ਅਗਲੇ ਮਹੀਨੇ ਇਹਨਾਂ ਦਿਨਾਂ ਲਈ ਬੰਦ ਰਹਿ ਸਕਦੇ ਨੇ ਠੇਕੇ!ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਇਸ ਮਾਮਲੇ 'ਚ ਉਨ੍ਹਾਂ ਡੀ. ਸੀ. ਨਾਲ ਮੀਟਿੰਗ ਕੀਤੀ ਸੀ ਅਤੇ ਅਪੀਲ ਕੀਤੀ ਸੀ ਕਿ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਸਨਮਾਨ ਕੀਤਾ ਜਾਵੇ ਅਤੇ ਸ਼ਹਿਰ ਦੇ ਅੰਦਰੋਂ ਤੇ ਬਾਹਰੋਂ ਮੀਟ, ਤੰਬਾਕੂ ਦੀਆਂ ਦੁਕਾਨਾਂ, ਸ਼ਰਾਬ ਦੇ ਠੇਕੇ ਆਦਿ ਨੂੰ 2 ਨਵੰਬਰ ਤੋਂ 5 ਨਵੰਬਰ ਤੱਕ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਜਾਣੇ ਚਾਹੀਦੇ ਹਨ। —PTC News


Top News view more...

Latest News view more...