Sun, Apr 28, 2024
Whatsapp

ਪੰਜਾਬ 'ਚ ਹੁਣ ਮਹਿੰਗੀ ਹੋਈ ਸ਼ਰਾਬ, ਕੈਪਟਨ ਸਰਕਾਰ ਵੱਲੋਂ ਸ਼ਰਾਬ 'ਤੇ 'ਕੋਵਿਡ ਸੈੱਸ' ਲਗਾਉਣ ਦਾ ਫ਼ੈਸਲਾ

Written by  Shanker Badra -- June 01st 2020 06:43 PM
ਪੰਜਾਬ 'ਚ ਹੁਣ ਮਹਿੰਗੀ ਹੋਈ ਸ਼ਰਾਬ, ਕੈਪਟਨ ਸਰਕਾਰ ਵੱਲੋਂ ਸ਼ਰਾਬ 'ਤੇ 'ਕੋਵਿਡ ਸੈੱਸ' ਲਗਾਉਣ ਦਾ ਫ਼ੈਸਲਾ

ਪੰਜਾਬ 'ਚ ਹੁਣ ਮਹਿੰਗੀ ਹੋਈ ਸ਼ਰਾਬ, ਕੈਪਟਨ ਸਰਕਾਰ ਵੱਲੋਂ ਸ਼ਰਾਬ 'ਤੇ 'ਕੋਵਿਡ ਸੈੱਸ' ਲਗਾਉਣ ਦਾ ਫ਼ੈਸਲਾ

ਪੰਜਾਬ 'ਚ ਹੁਣ ਮਹਿੰਗੀ ਹੋਈ ਸ਼ਰਾਬ, ਕੈਪਟਨ ਸਰਕਾਰ ਵੱਲੋਂ ਸ਼ਰਾਬ 'ਤੇ 'ਕੋਵਿਡ ਸੈੱਸ' ਲਗਾਉਣ ਦਾ ਫ਼ੈਸਲਾ:ਚੰਡੀਗੜ੍ਹ : ਪੰਜਾਬ 'ਚ ਹੁਣ ਸ਼ਰਾਬ ਹੋਰ ਮਹਿੰਗੀ ਹੋ ਗਈ ਹੈ। ਪੰਜਾਬ ਸਰਕਾਰ ਨੇ ਸੋਮਵਾਰ ਨੂੰ ਇਕ ਅਹਿਮ ਫ਼ੈਸਲਾ ਲੈਂਦਿਆਂ ਸ਼ਰਾਬ ’ਤੇ ਕੋਵਿਡ ਸੈੱਸ’ ਦੇ ਰੂਪ ਵਿਚ ਵਾਧੂ ਐਕਸਾਈਜ਼ ਡਿਊਟੀ ਅਤੇ ਅਸੈਸਡ ਫ਼ੀਸ ਲਗਾਉਣ ਦਾ ਫ਼ੈਸਲਾ ਕੀਤਾ ਹੈ। ਇਹ ਫ਼ੈਸਲਾ ਪਹਿਲੀ ਜੂਨ ਭਾਵ ਅੱਜ ਤੋਂ ਹੀ ਲਾਗੂ ਹੋ ਗਿਆ ਹੈ। ਇਸ ਸਬੰਧੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਵੀ ਜਾਣਕਾਰੀ ਦਿੰਦਿਆ ਲਿਖਿਆ ਕਿ ਨਵੇਂ ਫ਼ੈਸਲੇ ਤਹਿਤ ਸ਼ਰਾਬ ਦੀ ਕੀਮਤ 2 ਰੁਪਏ ਤੋਂ ਲੈ ਕੇ 50 ਰੁਪਏ ਤੱਕ ਵਧਾ ਦਿੱਤੀ ਗਈ ਹੈ। ਕੀਮਤ ਵਿਚ ਵਾਧਾ ਸ਼ਰਾਬ ਦੀ ਛੋਟੀ ਵੱਡੀ ਬੋਤਲ ਅਤੇ ਬਰਾਂਡ ਦੇ ਹਿਸਾਬ ਨਾਲ ਹੋਵੇਗਾ। ਇਸ ਦੇ ਨਾਲ ਪੰਜਾਬ ਸਰਕਾਰ ਦੇ ਰੈਵਨਿਊ ਵਿੱਚ 145 ਕਰੋੜ ਦਾ ਵਾਧਾ ਹੋਵੇਗਾ। ਦੱਸ ਦੇਈਏ ਕਿ ਦਿੱਲੀ ਵਿਚ ਕੇਜਰੀਵਾਲ ਸਰਕਾਰ ਵੱਲੋਂ ਸ਼ਰਾਬ ਦੀ ਕੀਮਤ ਵਿਚ 70 ਪ੍ਰਤੀਸ਼ਤ ਵਾਧਾ ਕੀਤੇ ਜਾਣ ਮਗਰੋਂ ਸਰਕਾਰ ਇਸ ਬਾਰੇ ਮਨ ਬਣਾ ਰਹੀ ਸੀ ਅਤੇ ਅਖ਼ੀਰ ਅੱਜ ਇਹ ਫ਼ੈਸਲਾ ਲਾਗੂ ਕਰ ਦਿੱਤਾ ਹੈ। -PTCNews


Top News view more...

Latest News view more...