adv-img
ਮੁੱਖ ਖਬਰਾਂ

ਲੋਕ ਸਭਾ ਚੋਣਾਂ 'ਚ ਕਾਂਗਰਸ ਦਾ ਸਫਾਇਆ ਹੋਵੇਗਾ: ਬੀਬੀ ਜਗੀਰ ਕੌਰ

By Joshi -- December 24th 2018 08:15 PM

ਲੋਕ ਸਭਾ ਚੋਣਾਂ 'ਚ ਕਾਂਗਰਸ ਦਾ ਸਫਾਇਆ ਹੋਵੇਗਾ: ਬੀਬੀ ਜਗੀਰ ਕੌਰ

ਚੰਡੀਗੜ•/24 ਦਸੰਬਰ: ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਅੱਜ ਦਾਅਵਾ ਕੀਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਆ ਰਹੀਆਂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਦਾ ਸੂਬੇ ਵਿਚੋਂ ਸਫਾਇਆ ਕਰ ਦੇਵੇਗਾ। ਇੱਥੇ ਇਸਤਰੀ ਅਕਾਲੀ ਦਲ ਦੀਆਂ ਜ਼ਿਲ•ਾਂ ਪ੍ਰਧਾਨਾਂ ਸਮੇਤ ਸਾਰੇ ਅਹੁਦੇਦਾਰਾਂ ਨੂੰ ਸੰਬੋਧਨ ਕਰਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਆ ਰਹੀਆਂ ਚੋਣਾਂ ਵਿਚ ਇਸਤਰੀ ਅਕਾਲੀ ਦਲ ਇੱਕ ਸਰਗਰਮ ਭੂਮਿਕਾ ਨਿਭਾਏਗਾ ਅਤੇ ਸੂਬੇ ਅੰਦਰ ਇਸਤਰੀਆਂ ਨਾਲ ਜੁੜੇ ਮੁੱਦਿਆਂ ਨੂੰ ਉਠਾਏਗਾ।

lok sabha elections congress ਲੋਕ ਸਭਾ ਚੋਣਾਂ 'ਚ ਕਾਂਗਰਸ ਦਾ ਸਫਾਇਆ ਹੋਵੇਗਾ: ਬੀਬੀ ਜਗੀਰ ਕੌਰ

ਉਹਨਾਂ ਅੱਗੇ ਦੱਸਿਆ ਕਿ ਇਸਤਰੀ ਅਕਾਲੀ ਦਲ ਸੂਬੇ ਅੰਦਰ ਆਪਣੇ ਜਨ ਸੰਪਰਕ ਦੇ ਪ੍ਰੋਗਰਾਮ 8 ਜਨਵਰੀ ਤੋਂ ਗੁਰਮਤਿ ਸੰਮੇਲਨਾਂ ਨਾਲ ਸ਼ੁਰੂ ਕਰੇਗਾ।

Read More: ਬੀਬੀ ਜਗੀਰ ਕੌਰ ਵੱਲੋਂ ਇਸਤਰੀ ਵਿੰਗ ਦੇ ਅਹੁਦੇਦਾਰਾਂ ਦੀ ਛੇਵੀਂ ਸੂਚੀ ਜਾਰੀ

ਉਹਨਾਂ ਦੱਸਿਆ ਕਿ ਜ਼ਿਲ•ਾਂ ਪ੍ਰਧਾਨਾਂ ਵੱਲੋਂ ਔਰਤਾਂ ਨੂੰ ਉਹਨਾਂ ਦੇ ਸਿਆਸੀ ਅਤੇ ਸਮਾਜਿਕ ਹੱਕਾਂ ਬਾਰੇ ਜਾਗਰੂਕ ਕਰਵਾਉਣ ਲਈ ਸੈਮੀਨਾਰ ਅਤੇ ਵਰਕਸ਼ਾਪਾਂ ਕਰਵਾਈਆਂ ਜਾਣਗੀਆਂ।

lok sabha elections congress bibi jagir kaur ਲੋਕ ਸਭਾ ਚੋਣਾਂ 'ਚ ਕਾਂਗਰਸ ਦਾ ਸਫਾਇਆ ਹੋਵੇਗਾ: ਬੀਬੀ ਜਗੀਰ ਕੌਰ

ਇਹ ਟਿੱਪਣੀ ਕਰਦਿਆਂ ਅਕਾਲੀ ਦਲ ਅੰਦਰ ਔਰਤਾਂ ਨੂੰ ਵਧੇਰੇ ਨੁੰਮਾਇਦਗੀ ਦਿੱਤੀ ਜਾਵੇਗੀ, ਬੀਬੀ ਜਗੀਰ ਕੌਰ ਨੇ ਕਿਹਾ ਕਿ ਪਾਰਟੀ ਇਸ ਸਿਧਾਂਤ ਵਿਚ ਯਕੀਨ ਰੱਖਦੀ ਹੈ ਕਿ ਸੂਬੇ ਦੀਆਂ ਔਰਤਾਂ ਨੂੰ ਸਾਰੇ ਖੇਤਰਾਂ ਅੰਦਰ ਬਰਾਬਰੀ ਦਾ ਰੁਤਬਾ ਮਿਲਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਸਤਰੀ ਅਕਾਲੀ ਦਲ ਕਾਂਗਰਸ ਸਰਕਾਰ ਦੀਆਂ ਗਰੀਬ-ਵਿਰੋਧੀ ਨੀਤੀਆਂ ਖ਼ਿਲਾਫ ਆਪਣੀ ਮੁਹਿੰਮ ਸ਼ੁਰੂ ਕਰੇਗਾ ਅਤੇ ਲੋਕਾਂ ਨੂੰ ਆਪਣੀਆਂ ਹੱਕੀ ਮੰਗਾਂ ਵਾਸਤੇ ਲੜਣ ਲਈ ਲਾਮਬੰਦ ਕਰੇਗਾ। ਉਹਨਾਂ ਦੋਸ਼ ਲਾਇਆ ਕਿ ਸੂਬੇ ਅੰਦਰ ਔਰਤਾਂ ਖ਼ਿਲਾਫ ਅਪਰਾਧਾਂ ਵਿਚ ਬਹੁਤ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ ਅਤੇ ਕਾਂਗਰਸ ਸਰਕਾਰ ਕੋਈ ਕਾਰਵਾਈ ਨਹੀਂ ਕਰ ਰਹੀ ਹੈ। ਉਹਨਾਂ ਕਿਹਾ ਕਿ ਸੂਬਾ ਸਰਕਾਰ ਸਾਰੇ ਮੁਕਾਮਾਂ ਉਤੇ ਫੇਲ• ਹੋ ਚੁੱਕੀ ਹੈ।

—PTC News

  • Share