Tue, Apr 30, 2024
Whatsapp

ਲਖਨਊ ਦੀ ਵਜ਼ੀਰਗੰਜ ਅਦਾਲਤ ਵਿੱਚ ਦੇਸੀ ਬੰਬ ਨਾਲ ਹਮਲਾ, ਧਮਾਕੇ ਵਿੱਚ 3 ਵਕੀਲ ਜ਼ਖਮੀ

Written by  Shanker Badra -- February 13th 2020 05:07 PM
ਲਖਨਊ ਦੀ ਵਜ਼ੀਰਗੰਜ ਅਦਾਲਤ ਵਿੱਚ ਦੇਸੀ ਬੰਬ ਨਾਲ ਹਮਲਾ, ਧਮਾਕੇ ਵਿੱਚ 3 ਵਕੀਲ ਜ਼ਖਮੀ

ਲਖਨਊ ਦੀ ਵਜ਼ੀਰਗੰਜ ਅਦਾਲਤ ਵਿੱਚ ਦੇਸੀ ਬੰਬ ਨਾਲ ਹਮਲਾ, ਧਮਾਕੇ ਵਿੱਚ 3 ਵਕੀਲ ਜ਼ਖਮੀ

ਲਖਨਊ ਦੀ ਵਜ਼ੀਰਗੰਜ ਅਦਾਲਤ ਵਿੱਚ ਦੇਸੀ ਬੰਬ ਨਾਲ ਹਮਲਾ, ਧਮਾਕੇ ਵਿੱਚ 3 ਵਕੀਲ ਜ਼ਖਮੀ:ਲਖਨਊ : ਰਾਜਧਾਨੀ ਲਖਨਊ ਦੇ ਜਿਲ੍ਹਾ ਸੈਸ਼ਨ ਕੋਰਟ ਵਿਚ ਅੱਜ ਇਕ ਵਕੀਲ 'ਤੇ ਦੇਸੀ ਬੰਬ ਨਾਲ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ਵਿਚ ਵਕੀਲ ਸੰਜੀਵ ਲੋਧੀ ਵਾਲ ਵਾਲ ਬੱਚ ਗਏ ਹਨ। ਇਸ ਘਟਨਾ ਤੋਂ ਬਾਅਦ ਬੰਬ ਚਲਾਉਣ ਵਾਲਾ ਮੌਕੇ ਤੋਂ ਫਰਾਰ ਹੈ। ਪੁਲਿਸ ਨੂੰ ਮੌਕੇ ਤੋਂ ਹੋਰ ਵੀ ਬੰਬ ਮਿਲੇ ਹਨ। ਪੁਲਿਸ ਮੁਤਾਬਿਕ ਵਕੀਲਾਂ ਦੇ ਦੋ ਗੁੱਟਾਂ ਵਿਚਕਾਰ ਟਕਰਾਅ ਦਾ ਮਾਮਲਾ ਹੈ। [caption id="attachment_388880" align="aligncenter" width="300"]Lucknow Bomb Blast: Lucknow Court Explosion, 2 Lawyers Injured, 3 Bombs Recovered ਲਖਨਊ ਦੀ ਵਜ਼ੀਰਗੰਜ ਅਦਾਲਤ ਵਿੱਚਦੇਸੀ ਬੰਬ ਨਾਲ ਹਮਲਾ, ਧਮਾਕੇ ਵਿੱਚ 3 ਵਕੀਲਜ਼ਖਮੀ[/caption] ਮਿਲੀ ਜਾਣਕਾਰੀ ਅਨੁਸਾਰ ਲਖਨਊਦੇ ਵਜ਼ੀਰਗੰਜ ਵਿਚ ਬੁੱਧਵਾਰ ਦੁਪਹਿਰ ਕੋਰਟ ਕੰਪਲੈਕਸ ਵਿਚ ਦੋ ਵਕੀਲਾਂ ਵਿਚਾਲੇ ਵਿਵਾਦ ਇੰਨਾ ਵੱਧ ਗਿਆ ਕਿ ਇਕ ਨੇ ਦੇਸੀਬੰਬ ਨਾਲ ਹਮਲਾ ਕਰ ਦਿੱਤਾ ਹੈ। ਅਚਾਨਕ ਹੋਏ ਬੰਬ ਧਮਾਕੇ ਨਾਲ ਪੂਰਾ ਕੈਂਪਸ ਗੂੰਜ ਉਠਿਆ ਅਤੇ ਅਦਾਲਤ ਵਿਚ ਸਨਸਨੀ ਫੈਲ ਗਈ। ਇਸ ਹਮਲੇ ਵਿੱਚ ਅਦਾਲਤ ਦੇ ਚੈਂਬਰ ਵਿੱਚ ਮੌਜੂਦ ਕੁਝ ਵਕੀਲ ਜ਼ਖ਼ਮੀ ਹੋਏ ਹਨ। [caption id="attachment_388878" align="aligncenter" width="300"]Lucknow Bomb Blast: Lucknow Court Explosion, 2 Lawyers Injured, 3 Bombs Recovered ਲਖਨਊ ਦੀ ਵਜ਼ੀਰਗੰਜ ਅਦਾਲਤ ਵਿੱਚਦੇਸੀ ਬੰਬ ਨਾਲ ਹਮਲਾ, ਧਮਾਕੇ ਵਿੱਚ 3 ਵਕੀਲਜ਼ਖਮੀ[/caption] ਇਸ ਘਟਨਾ ਦੀ ਸੂਚਨਾ ਮਿਲਦੇ ਹੀ ਵਜ਼ੀਰਗੰਜ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਜਾਂਚ ਵਿਚ ਦੱਸਿਆ ਜਾ ਰਿਹਾ ਹੈ ਕਿ ਇਹ ਕੇਸ ਦੋ ਵਕੀਲਾਂ ਵਿਚਾਲੇ ਸ਼ੁਰੂ ਹੋਇਆ ਸੀ, ਜਿਸ ਤੋਂ ਬਾਅਦ ਇਕ ਨੇ ਦੂਜੇ ਉੱਤੇ ਦੇਸੀ ਬੰਬ ਨਾਲ ਹਮਲਾ ਕੀਤਾ ਸੀ। ਇਸ ਦੌਰਾਨ ਹਮਲਾ ਕਰਨ ਵਾਲੇ ਵਕੀਲ ਦਾ ਨਾਮ ਸੰਜੀਵ ਲੋਧੀ ਦੱਸਿਆ ਜਾ ਰਿਹਾ ਹੈ। [caption id="attachment_388878" align="aligncenter" width="300"]Lucknow Bomb Blast: Lucknow Court Explosion, 2 Lawyers Injured, 3 Bombs Recovered ਲਖਨਊ ਦੀ ਵਜ਼ੀਰਗੰਜ ਅਦਾਲਤ ਵਿੱਚਦੇਸੀ ਬੰਬ ਨਾਲ ਹਮਲਾ, ਧਮਾਕੇ ਵਿੱਚ 3 ਵਕੀਲਜ਼ਖਮੀ[/caption] ਇਸ ਮੌਕੇ 'ਤੇ ਪਹੁੰਚੀ ਪੁਲਿਸ ਨੂੰ ਮੌਕੇ ਤੋਂ ਤਿੰਨ ਜ਼ਿੰਦਾ ਬੰਬ ਵੀ ਮਿਲੇ ਹਨ। ਇਸ ਘਟਨਾ ਤੋਂ ਬਾਅਦ ਤੋਂ ਪੂਰੇ ਕੈਂਪਸ ਵਿਚ ਹਲਚਲ ਮਚ ਗਈ ਹੈ। ਇਸ ਹਮਲੇ ਤੋਂ ਬਾਅਦ ਵਕੀਲਾਂ ਵਿਚ ਰੋਸ ਹੈ। ਐਡਵੋਕੇਟ ਸੰਜੀਵ ਲੋਧੀ ਨੇ ਕੈਂਪਸ ਵਿੱਚ ਵਕੀਲਾਂ ਦੀ ਸੁਰੱਖਿਆ ‘ਤੇ ਸਵਾਲ ਚੁੱਕੇ ਹਨ ਅਤੇ ਉਨ੍ਹਾਂ ਦੀ ਸੁਰੱਖਿਆ ਦੀ ਮੰਗ ਕੀਤੀ ਹੈ। -PTCNews


Top News view more...

Latest News view more...